ਫਰਾਂਸ ''ਚ ਘੱਟ ਉਜਰਤ ਨੂੰ ਲੈ ਕੇ ਕਿਸਾਨਾਂ ਦਾ ਭੜਕਿਆ ਗੁੱਸਾ, ਦੇਸ਼ ਭਰ ''ਚ ਸੜਕਾਂ ਕੀਤੀਆਂ ਜਾਮ
Thursday, Jan 25, 2024 - 11:49 AM (IST)
ਪੈਰਿਸ (ਭਾਸ਼ਾ) : ਫਰਾਂਸ ਦੇ ਕਿਸਾਨਾਂ ਨੇ ਘੱਟ ਉਜਰਤਾਂ, ਬਹੁਤ ਜ਼ਿਆਦਾ ਨਿਯਮ, ਵਧਦੀ ਲਾਗਤ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਬੁੱਧਵਾਰ ਨੂੰ ਦੇਸ਼ ਭਰ ਵਿਚ ਅਤੇ ਬ੍ਰਸੇਲਜ਼ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵੱਲੋਂ ਲਗਾਏ ਗਏ ਬੈਰੀਕੇਡ ਨਾਲ ਇਕ ਵਾਹਨ ਦੇ ਟਕਰਾਉਣ ਕਾਰਨ ਇੱਕ ਕਿਸਾਨ ਅਤੇ ਉਸ ਦੀ ਧੀ ਦੀ ਮੌਤ ਹੋਣ ਤੋਂ ਬਾਅਦ ਕਈ ਇਲਾਕਿਆਂ ਵਿੱਚ ਸੜਕਾਂ ਜਾਮ ਕੀਤੀਆਂ ਗਈਆਂ। ਕਿਸਾਨਾਂ ਦਾ ਦੋਸ਼ ਹੈ ਕਿ ਖੇਤੀ ਨੀਤੀਆਂ ਬੇਬੁਨਿਆਦ ਹਨ।
ਇਸ ਦੇ ਰੋਸ ਵਜੋਂ ਉਨ੍ਹਾਂ ਨੇ ਸੜਕਾਂ 'ਤੇ ਲਗਾਏ ਗਏ ਦਿਸ਼ਾ-ਨਿਰਦੇਸ਼ ਬੋਰਡਾਂ ਦੀ ਦਿਸ਼ਾ ਵੀ ਬਦਲ ਦਿੱਤੀ ਹੈ। ਕੁਝ ਕਿਸਾਨ ਯੂਰਪੀਅਨ ਯੂਨੀਅਨ ਦੇ ਹੈੱਡਕੁਆਰਟਰ ਬ੍ਰਸੇਲਜ਼ ਵਿੱਚ ਵੀ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾ ਰਹੇ ਹਨ ਅਤੇ ਉਥੇ ਫਰਾਂਸ ਦੇ ਕਿਸਾਨਾਂ ਦੇ ਯੂਨੀਅਨ 'ਰੂਰਲ ਕੋਆਰਡੀਨੇਸ਼ਨ' ਨੇ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ। ਇਨ੍ਹਾਂ ਪ੍ਰਦਰਸ਼ਨਾਂ ਨੂੰ ਨਵੇਂ ਨਿਯੁਕਤ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਲਈ ਪਹਿਲੀ ਵੱਡੀ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸ਼੍ਰੀਲੰਕਾ ਦੇ ਰਾਜ ਮੰਤਰੀ ਦੀ ਸੜਕ ਹਾਦਸੇ 'ਚ ਮੌਤ, ਗੱਡੀ ਦੇ ਉੱਡੇ ਪਰਖੱਚੇ
ਅਟਲ ਨੇ ਮੰਗਲਵਾਰ ਨੂੰ ਕਿਸਾਨ ਯੂਨੀਅਨਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਤੋਂ ਬਾਅਦ ਖੇਤੀਬਾੜੀ ਮੰਤਰੀ ਮਾਰਕ ਫੇਸਨੇਊ ਨੇ ਸੰਕਟ ਦੇ ਹੱਲ ਲਈ ਹਫ਼ਤੇ ਦੇ ਅੰਤ ਤੱਕ ਨਵੀਆਂ ਤਜਵੀਜ਼ਾਂ ਪੇਸ਼ ਕਰਨ ਦਾ ਵਾਅਦਾ ਕੀਤਾ। ਦੇਸ਼ ਦੀ ਪ੍ਰਮੁੱਖ ਕਿਸਾਨ ਯੂਨੀਅਨ ਐੱਫ.ਐੱਨ.ਐੱਸ.ਈ.ਏ. ਦੇ ਮੁਖੀ ਅਰਨੌਡ ਰੂਸੋ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ 40 ਜ਼ਰੂਰੀ ਉਪਾਵਾਂ ਦੀ ਸੂਚੀ ਜਾਰੀ ਕਰੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ: 6 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜ੍ਹ ਗਏ 39 ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।