ਕਿਸਾਨ ਭਰਾਵਾਂ ਅਤੇ ਅਕਾਲੀ ਦਲ ਬਾਦਲ ਨਾਲ ਹਮੇਸ਼ਾ ਨਾਲ ਖੜ੍ਹੇ ਹਾਂ : ਇਟਲੀ ਦਾ ਪੰਜਾਬੀ ਭਾਈਚਾਰਾ

9/24/2020 1:32:16 PM


ਰੋਮ,( ਕੈਂਥ)- ਭਾਰਤ ਸਰਕਾਰ ਵਲੋਂ ਕਿਸਾਨ ਵਿਰੋਧੀ ਬਿੱਲ ਦਾ ਅਸੀਂ ਪੁਰਜ਼ੋਰ ਵਿਰੋਧ ਕਰਦੇ ਹਾਂ ਕਿਉਕਿ ਦੇਸ਼ ਦਾ ਪੂਰਾ ਦਾਰੋਮਦਾਰ ਕਿਰਸਾਨੀ ਤੇ ਨਿਰਭਰ ਕਰਦਾ ਹੈ, ਅਜਿਹੇ 'ਚ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਹੱਥ ਵੇਚਣ ਦੇ ਫ਼ੈਸਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਇਹ ਵਿਚਾਰ ਬਰੇਸ਼ੀਆ ਦੇ ਰੀਗਲ ਰੈਸਟੋਰੈਂਟ ਵਿਖੇ ਇਕ ਅਕਾਲੀ ਦਲ ਬਾਦਲ ਦੀ ਮੀਟਿੰਗ ਦੌਰਾਨ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਜਿਲਾ ਕਪੂਰਥਲਾ ਮੈਂਬਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਇਟਲੀ ਦੇ ਪੰਜਾਬੀ ਭਾਈਚਾਰੇ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ।

 ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਇਟਲੀ ਪਹੁੰਚੇ ਹਨ ਅਤੇ ਉਹ ਇਟਲੀ ਦੇ ਪੰਜਾਬੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਟਲੀ ਰਹਿੰਦੇ ਹਰ ਪੰਜਾਬੀ ਦਾ ਦਿਲ ਪੰਜਾਬ ਵੱਸਦੇ ਕਿਸਾਨਾਂ ਦੇ ਨਾਲ ਹੈ, ਜੇਕਰ ਭਾਰਤ ਸਰਕਾਰ ਵਲੋਂ ਕਿਸਾਨਾਂ ਦੇ ਹੱਕ ਖੋਹਣ ਲਈ ਕੋਈ ਕਾਨੂੰਨ ਬਣਦਾ ਹੈ ਤੇ ਉਹ ਸਾਰੇ ਹੀ ਉਸ ਦਾ ਵਿਰੋਧ ਕਰਨਗੇ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਹੈ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਕਿਸਾਨਾਂ ਦੇ ਹਿੱਤ ਨੂੰ ਮੁੱਖ ਰੱਖਦਿਆਂ ਦਿੱਤਾ ਹੈ। ਉਨ੍ਹਾਂ  ਕੁਰਸੀ ਦਾ ਕੋਈ ਮੋਹ ਨਹੀਂ ਕੀਤਾ ਸਗੋਂ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ।

ਇਸ ਮੌਕੇ ਤੇ ਇਟਲੀ ਦੇ ਸੁਰਿੰਦਰਜੀਤ ਸਿੰਘ ਪੰਡੌਰੀ,ਬਲਕਾਰ ਸਿੰਘ ਘੋੜੇਸ਼ਾਹਵਾਨ, ਲੱਖਵਿੰਦਰ ਸਿੰਘ ਡੋਗਰਾਂਵਾਲ ,ਸਵਰਨ ਸਿੰਘ ਲਾਲੇਵਾਲ, ਨਿਸ਼ਾਨ ਸਿੰਘ ਭਦਾਸ, ਕੁਲਵੰਤ ਸਿੰਘ, ਅਮਰਜੀਤ ਸਿੰਘ ਨੌਜਵਾਨ ਸਭਾ ਬਰੇਸ਼ੀਆ, ਕਮਲ ਮੁਲਤਾਨੀ, ਜਗਮੀਤ ਸਿੰਘ ਦੁਰਗਾਪੁਰ, ਜਸਵੀਰ ਸਿੰਘ ਡੋਗਰਾਂਵਾਲ ਵਲੋਂ ਜਥੇਦਾਰ ਸਾਹਿਬ ਸ਼ ਜਰਨੈਲ ਸਿੰਘ ਡੋਗਰਾਂਵਾਲ ਦਾ ਇਟਲੀ ਪਹੁੰਚਣ 'ਤੇ ਨਿੱਘਾ ਸੁਆਗਤ ਕੀਤਾ ਅਤੇ  ਕਿਹਾ ਕਿ ਪੰਜਾਬ ਵੱਸਦੇ ਆਪਣੇ ਕਿਸਾਨ ਭਰਾਵਾਂ ਅਤੇ ਅਕਾਲੀ ਦਲ ਬਾਦਲ ਨਾਲ ਹਮੇਸਾ ਨਾਲ ਖੜ੍ਹੇ ਹਾਂ।


Lalita Mam

Content Editor Lalita Mam