ਅਮਰੀਕੀ ਸਰਕਾਰ ਦਾ ਐਲਾਨ, ਜੇਕਰ 1.11 ਕਰੋੜ ਤੋਂ ਘੱਟ ਹੈ ਆਮਦਨ ਤਾਂ ਮਿਲਣਗੇ 22,000 ਰੁਪਏ ਮਹੀਨਾ
Wednesday, Jun 23, 2021 - 02:17 PM (IST)
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਰੋਨਾ ਵਾਇਰਸ ਮਹਾਮਾਰੀ ਵਿਚ ਆਰਥਿਕ ਮੁਸ਼ਕਲਾਂ ਦਾ ਸਾਹਮਣ ਕਰ ਰਹੇ ਪਰਿਵਾਰਾਂ ਲਈ ਵੱਡਾ ਐਲਾਨ ਕੀਤਾ ਹੈ। 1.11 ਕਰੋੜ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਲਈ ਸਰਕਾਰ 18,500 ਤੋਂ 22,000 ਰੁਪਏ ਦੇਵੇਗੀ। ਇਸ ਨੂੰ ਅਮਰੀਕੀ ਪਰਿਵਾਰ ਬਚਾਅ ਯੋਜਨਾ ਦਾ ਨਾਮ ਦਿੱਤਾ ਗਿਆ ਹੈ। ਹਾਲਾਂਕਿ ਬਾਈਡੇਨ ਦੀ ਇਸ ਯੋਜਨਾ ਦੀ ਕੁੱਝ ਲੋਕਾਂ ਨੇ ਆਲੋਚਨਾ ਕਰਦੇ ਹੋਏ ਕਿਹਾ ਕਿ ਬੱਚੇ ਪੈਦਾ ਕਰਨ ਲਈ ਭੁਗਤਾਨ ਨਹੀਂ ਕਰਨਾ ਚਾਹੀਦਾ।
ਇਹ ਵੀ ਪੜ੍ਹੋ: ਹੈਰਾਨੀਜਨਕ! ਕੋਰੋਨਾ ਟੀਕਾ ਨਹੀਂ ਲਗਵਾਇਆ ਤਾਂ ਜਾਣਾ ਪਵੇਗਾ ਜੇਲ੍ਹ
ਵਾਸ਼ਿੰਗਟਨ ਪੋਸਟ ਦੀ ਖ਼ਬਰ ਮੁਤਾਬਕ ਇਹ ਯੋਜਨਾ 15 ਜੁਲਾਈ ਤੋਂ ਲਾਗੂ ਹੋ ਜਾਵੇਗੀ ਅਤੇ ਸਾਲ ਭਰ ਚੱਲੇਗੀ। ਇਸ ਯੋਜਨਾ ’ਤੇ 133 ਲੱਖ ਕਰੋੜ ਰੁਪਏ ਖ਼ਰਚ ਹੋਣਗੇ। ਸਥਿਤੀਆਂ ਮੁਤਾਬਕ ਯੋਜਨਾ ਦੀ ਮਿਆਦ 2025 ਤੱਕ ਵਧਾਈ ਜਾ ਸਕਦੀ ਹੈ। ਜ਼ਰੂਰਤ ਪੈਣ ’ਤੇ ਇਸ ਨੂੰ ਅੱਗੇ ਸਥਾਈ ਤੌਰ ’ਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਇਸ ਯੋਜਨਾ ਦਾ ਉਦੇਸ਼ ਲੱਖਾਂ ਬੱਚਿਆਂ ਨੂੰ ਗ਼ਰੀਬੀ ’ਚੋਂ ਬਾਹਰ ਕੱਢਣਾ ਹੈ। ਇਸ ਤਹਿਤ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ 22000 ਰੁਪਏ ਦਿੱਤੇ ਜਾਣਗੇ। ਉਥੇ ਹੀ 6 ਸਾਲ ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਹਰ ਮਹੀਨੇ 18,500 ਰੁਪਏ ਦਿੱਤੇ ਜਾਣਗੇ। ਯੋਜਨਾ ਦਾ ਲਾਭ ਉਨ੍ਹਾਂ ਪਰਿਵਾਰਾਂ ਨੂੰ ਮਿਲੇਗਾ ਜੋ ਨਿਯਮਿਤ ਰੂਪ ਨਾਲ ਟੈਕਸ ਭਰਦੇ ਹਨ। ਇਹ ਦੇਖਿਆ ਜਾਏਗਾ ਕਿ ਲਾਭਪਾਤਰੀਆਂ ਨੇ 2019-20 ਦਾ ਟੈਕਸ ਭਰਿਆ ਹੈ ਜਾਂ ਨਹੀਂ। ਇਸ ਦੇ ਬਾਅਦ ਇਨ੍ਹਾਂ ਪਰਿਵਾਰਾਂ ਦੇ ਬੈਂਕ ਖਾਤੇ ਵਿਚ ਰਕਮ ਜਮ੍ਹਾ ਹੁੰਦੀ ਜਾਏਗੀ।
ਦੂਜੇ ਪਾਸੇ ਕੈਲੀਫੋਰਨੀਆ ਵਿਚ ਘੱਟ ਆਮਦਨ ਵਾਲੇ ਕਿਰਾਏਦਾਰਾਂ ਨੂੰ ਪਿਛਲੇ ਕਿਰਾਏ ਦਾ ਭੁਗਤਾਨ ਕੀਤਾ ਜਾਏਗਾ। ਕੋਰੋਨਾ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ। ਇਸ ਯੋਜਨਾ ’ਤੇ 38 ਹਜ਼ਾਰ ਕਰੋੜ ਰੁਪਏ ਖ਼ਰਚ ਹੋਣਗੇ। ਇਸ ਦੇ ਇਲਾਵਾ ਸਰਕਾਰ ਪਾਣੀ ਅਤੇ ਬਿਜੀ ਬਿੱਲਾਂ ਨੂੰ ਮਾਫ਼ ਕਰਨ ’ਤੇ ਵੀ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ 1000 ਕਿਲੋ ਤੋਂ ਵੱਧ ਡਰੱਗ ਫੜ੍ਹੇ ਜਾਣ ਕਾਰਨ ਮਚਿਆ ਤਹਿਲਕਾ, ਕਈ ਪੰਜਾਬੀ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।