ਇਜ਼ਰਾਈਲੀ-ਅਮਰੀਕੀ ਬੰਧਕ ਦੇ ਪਰਿਵਾਰ ਨੇ ਗਾਜ਼ਾ ’ਚ ਨੌਜਵਾਨ ਦੇ ਮਾਰੇ ਜਾਣ ਦੀ ਕੀਤੀ ਪੁਸ਼ਟੀ
Sunday, Sep 01, 2024 - 02:02 PM (IST)

ਯਰੂਸ਼ਲਮ - ਇਜ਼ਰਾਈਲੀ-ਅਮਰੀਕੀ ਨੌਜਵਾਨ ਹੇਰਸ਼ ਗੋਲਡਬਰਗ-ਪੋਲਿਨ ਦੇ ਮਾਪਿਆਂ ਨੇ ਐਤਵਾਰ ਸਵੇਰੇ ਪੁਸ਼ਟੀ ਕੀਤੀ ਕਿ ਗਾਜ਼ਾ ਪੱਟੀ ’ਚ ਉਨ੍ਹਾਂ ਦੇ ਪੁੱਤਰ ਨੂੰ ਬੰਧਕ ਬਣਾਉਣ ਵਾਲੇ ਅੱਤਵਾਦੀਆਂ ਨੇ ਉਸ ਦੀ ਹੱਤਿਆ ਕਰ ਦਿੱਤੀ ਹੈ। ਇਸ ਦੇ ਨਾਲ ਗੋਲਡਬਰਗ-ਪੋਲਿਨ (23) ਦੀ ਰਿਹਾਈ ਯਕੀਨੀ ਬਣਾਉਣ ਲਈ ਉਸਦੇ ਮਾਤਾ-ਪਿਤਾ ਵੱਲੋਂ ਚਲਾਏ ਜਾ ਰਹੇ ਮਹੀਨਿਆਂ ਦੇ ਮੁਹਿੰਮ ਦਾ ਅੰਤ ਹੋ ਗਿਆ, ਜਿਸ ’ਚ ਵਿਸ਼ਵ ਨੇਤਾ ਨਾਲ ਮੁਲਾਕਾਤਾਂ ਤੋਂ ਲੈ ਕੇ ਪਿਛਲੇ ਮਹੀਨੇ ਅਮਰੀਕਾ ’ਚ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰੀ ਕਾਨਫਰੰਸ ਦੇ ਮੰਚ ਤੋਂ ਮਦਦ ਦੀ ਅਪੀਲ ਕਰਨ ਤੱਕ ਸਾਰਾ ਕੁਝ ਸ਼ਾਮਲ ਸੀ। ਹਮਾਸ ਦੇ ਅੱਤਵਾਦੀਆਂ ਨੇ ਪਿਛਲੇ ਸਾਲ ਦੱਖਣੀ ਇਜ਼ਰਾਈਲ ’ਚ ਇਕ ਸੰਗੀਤ ਮਹਾਉਤਸਵ 'ਤੇ ਹਮਲਾ ਕਰਕੇ ਗੋਲਡਬਰਗ-ਪੋਲਿਨ ਸਮੇਤ ਕੁਝ ਹੋਰ ਲੋਕਾਂ ਨੂੰ ਬੰਧਕ ਬਣਾ ਲਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਰੂਸ ਨੇ ਯੂਕ੍ਰੇਨ ਦੇ 150 ਤੋਂ ਵੱਧ ਡਰੋਨ ਮਾਰ ਡਿਗਾਏ
ਕੈਲੀਫੋਰਨੀਆ ਦੇ ਬਰਕਲੀ ਤੋਂ ਆਏ ਗੋਲਡਬਰਗ-ਪੋਲਿਨ ਨੇ ਗ੍ਰੇਨੇਡ ਹਮਲੇ ’ਚ ਆਪਣਾ ਖੱਬਾ ਹੱਥ ਗਵਾ ਦਿੱਤਾ ਸੀ। ਅਪ੍ਰੈਲ ’ਚ ਹਮਾਸ ਵੱਲੋਂ ਜਾਰੀ ਕੀਤੇ ਗਏ ਇਕ ਵੀਡੀਓ ’ਚ ਉਸ ਦਾ ਖੱਬਾ ਹੱਥ ਗਾਇਬ ਦਿੱਸ ਰਿਹਾ ਸੀ ਅਤੇ ਉਹ ਸਪੱਸ਼ਟ ਤੌਰ 'ਤੇ ਕਾਫੀ ਪੀੜਾ ’ਚ ਗੱਲ ਕਰਦਾ ਦਿਖਾਈ ਦੇ ਰਿਹਾ ਸੀ। ਇਸ ਕਾਰਨ ਇਜ਼ਰਾਈਲ ’ਚ ਬੰਧਕਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਦੀ ਮੰਗ ਕਰਦੇ ਹੋਏ ਨਵੇਂ ਸਿਰੇ ਤੋਂ ਵਿਰੋਧ-ਪ੍ਰਦਰਸ਼ਨ ਭੜਕ ਗਏ ਸਨ। ਗੋਲਡਬਰਗ-ਪੋਲਿਨ ਦੀ ਮੌਤ ਦੀ ਪੁਸ਼ਟੀ ਦੇ ਨਾਲ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ 'ਤੇ ਬਾਕੀ ਬੰਧਕਾਂ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਉਣ ਲਈ ਸਮਝੌਤਾ ਕਰਨ ਦਾ ਦਬਾਅ ਵੱਧਣ ਦੀ ਆਸ ਹੈ।
ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼: 49 ਘੱਟ ਗਿਣਤੀ ਅਧਿਆਪਕਾਂ ਨੂੰ ਅਸਤੀਫਾ ਦੇਣ ਲਈ ਕੀਤਾ ਗਿਆ ਮਜ਼ਬੂਰ
ਨੇਤਨਯਾਹੂ ਨੇ ਸਮਝੌਤੇ ਨੂੰ ਲੈ ਕੇ ਸਖ਼ਤ ਅਪਣਾਇਆ ਹੈ ਅਤੇ ਕਿਹਾ ਹੈ ਕਿ ਬੰਧਕਾਂ ਨੂੰ ਵਾਪਸ ਲਿਆਉਣ ਲਈ ਫੌਜੀ ਕਾਰਵਾਈ ਦੀ ਲੋੜ ਹੈ। ਗੋਲਡਬਰਗ-ਪੋਲਿਨ ਦੇ ਮਾਤਾ-ਪਿਤਾ ਨਾਲ ਮਿਲ ਚੁੱਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਉਹ "ਬਹੁਤ ਜ਼ਿਆਦਾ ਦੁਖੀ ਅਤੇ ਗੁੱਸੇ ’ਚ ਹਨ।" ਉਨ੍ਹਾਂ ਨੇ ਕਿਹਾ, "ਇਹ ਜਿੰਨਾ ਦੁਖਦਾਇਕ ਹੈ, ਉਨਾ ਹੀ ਨਿੰਦਣਯੋਗ ਵੀ ਹੈ। ਹਮਾਸ ਦੇ ਨੇਤਾਵਾਂ ਨੂੰ ਇਨ੍ਹਾਂ ਅਪਰਾਧਾਂ ਦੀ ਕੀਮਤ ਅਦਾ ਕਰਨੀ ਪਵੇਗੀ। ਅਸੀਂ ਬਾਕੀ ਬੰਧਕਾਂ ਦੀ ਰਿਹਾਈ ਯਕੀਨੀ ਬਣਾਉਣ ਲਈ ਸਮਝੌਤਾ ਕਰਨ ਲਈ ਦਿਨ-ਰਾਤ ਕੰਮ ਕਰਦੇ ਰਹਾਂਗੇ।" ਗੋਲਡਬਰਗ-ਪੋਲਿਨ ਦੇ ਪਰਿਵਾਰ ਨੇ ਇਜ਼ਰਾਈਲੀ ਫੌਜ ਵੱਲੋਂ ਗਾਜ਼ਾ ਪੱਟੀ ਦੀ ਇਕ ਸੁਰੰਗ ’ਚੋਂ 6 ਬੰਧਕਾਂ ਦੀ ਲਾਸ਼ ਲੱਭਣ ਅਤੇ ਮਰੇ ਹੋਏ ਲੋਕਾਂ ਦੀ ਪਛਾਨ ਕਰਨ ਦਾ ਐਲਾਨ ਕਰਨ ਤੋਂ ਬਾਅਦ ਉਸ ਦੀ ਮੌਤ ਦੀ ਪੁਸ਼ਟੀ ਕਰਨ ਵਾਲਾ ਬਿਆਨ ਜਾਰੀ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।