ਕੈਨੇਡਾ ''ਚ ਮਾਰੇ ਗਏ ਸਿੱਖ ਜੋੜੇ ਦੇ ਪਰਿਵਾਰ ਨੇ ਬਰੈਂਪਟਨ ''ਚ ਕੱਢਿਆ ਕੈਂਡਲ ਮਾਰਚ, ਇਨਸਾਫ਼ ਦੀ ਕੀਤੀ ਮੰਗ
Tuesday, Jan 09, 2024 - 02:38 PM (IST)
ਓਟਾਵਾ (ਏਜੰਸੀ)- ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਸਿੱਖ ਜੋੜੇ ਦੇ ਪਰਿਵਾਰ ਨੇ ਵੀਕੈਂਡ 'ਤੇ ਕੈਂਡਲ ਮਾਰਚ ਕੱਢਦੇ ਹੋਏ ਇਨਸਾਫ਼ ਦੀ ਮੰਗ ਕੀਤੀ, ਕਿਉਂਕਿ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। CP24 ਨਿਊਜ਼ ਚੈਨਲ ਮੁਤਾਬਕ ਜਗਤਾਰ ਸਿੰਘ (57) ਅਤੇ ਹਰਭਜਨ ਕੌਰ (55) ਦੇ ਪਰਿਵਾਰ ਨੇ ਸ਼ਨੀਵਾਰ ਨੂੰ ਬਰੈਂਪਟਨ ਵਿੱਚ ਕੈਂਡਲ ਮਾਰਚ ਦਾ ਆਯੋਜਨ ਕੀਤਾ ਸੀ। ਦੱਸ ਦੇਈਏ ਕੇ ਜਗਤਾਰ ਸਿੰਘ, ਉਨ੍ਹ੍ਹਾਂ ਦੀ ਪਤਨੀ ਹਰਭਜਨ ਕੌਰ ਅਤੇ ਉਨ੍ਹਾਂ ਦੀ ਧੀ ਨੂੰ 21 ਨਵੰਬਰ 2023 ਨੂੰ ਕੈਲੇਡਨ-ਬਰੈਂਪਟਨ ਸਰਹੱਦ ਦੇ ਨਾਲ ਏਅਰਪੋਰਟ ਰੋਡ ਨੇੜੇ ਮੇਫੀਲਡ ਰੋਡ 'ਤੇ ਉਨ੍ਹਾਂ ਦੇ ਘਰ ਵਿਚ ਗੋਲੀਆਂ ਮਾਰੀਆਂ ਗਈਆਂ ਸਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸੈਲਾਨੀਆਂ ਨਾਲ ਭਰੀ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 25 ਲੋਕਾਂ ਦੀ ਮੌਤ
ਇਸ ਗੋਲੀਬਾਰੀ ਵਿਚ ਜਗਤਾਰ ਸਿੰਘ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ, ਜਦੋਂਕਿ ਉਨ੍ਹਾਂ ਦੀ ਪਤਨੀ ਨੇ ਬਾਅਦ ਵਿਚ ਹਸਪਤਾਲ ਵਿਚ ਦਮ ਤੋੜ ਦਿੱਤਾ। ਉਨ੍ਹਾਂ ਦੀ ਧੀ, ਜੋ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਸੀ, ਹਸਪਤਾਲ 'ਚ ਦਾਖ਼ਲ ਹੈ। ਜੋੜੇ ਦੇ ਪੁੱਤਰ ਗੁਰਦਿੱਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ "ਚੰਗੇ" ਲੋਕਾਂ ਵਜੋਂ ਯਾਦ ਕੀਤਾ ਜੋ ਦੂਜਿਆਂ ਦੀ ਮਦਦ ਕਰਦੇ ਸਨ। ਰਿਪੋਰਟ ਮੁਤਾਬਕ ਗੁਰਦਿੱਤ ਨੇ ਕਿਹਾ ਕਿ ਉਹ ਮੰਨਦਾ ਹੈ ਕਿ ਉਸ ਦੇ ਮਾਤਾ-ਪਿਤਾ, ਜੋ ਭਾਰਤ ਤੋਂ ਉਸ ਨੂੰ ਮਿਲਣ ਆਏ ਸਨ, "ਗਲਤ ਸਮੇਂ 'ਤੇ ਗਲਤ ਜਗ੍ਹਾ 'ਤੇ ਸਨ।" ਗੁਰਦਿੱਤ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਪੀਲਜ਼ ਰੀਜਨਲ ਪੁਲਸ ਦੇ ਅਧਿਕਾਰੀ ਗੋਲੀਬਾਰੀ ਤੋਂ ਕੁਝ ਦਿਨ ਪਹਿਲਾਂ ਉਸਦੇ ਮਾਪਿਆਂ ਨੂੰ ਮਿਲਣ ਗਏ ਸਨ। ਉਨ੍ਹਾਂ ਨੂੰ ਪਤਾ ਹੋਵੇਗਾ ਕਿ ਕੁਝ ਹੋਣ ਵਾਲਾ ਹੈ। ਗੁਰਦਿੱਤ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਗੋਲੀਬਾਰੀ ਅਤੇ ਉਸਦੇ ਮਾਤਾ-ਪਿਤਾ ਦੀ ਮੌਤ ਨੂੰ ਟਾਲਿਆ ਜਾ ਸਕਦਾ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਪਤਨੀ ਨਾਲ ਘਰ ਪਰਤ ਰਹੇ ਭਾਰਤੀ ਵਿਅਕਤੀ ਨਾਲ ਵਾਪਰਿਆ ਹਾਦਸਾ, ਮੌਤ
ਕੈਂਡਲ ਮਾਰਚ ਦੌਰਾਨ ਹਾਜ਼ਰ ਲੋਕਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਸ ਵਿੱਚ ਲਿਖਿਆ ਸੀ: "ਬੇਕਸੂਰ ਸੈਲਾਨੀਆਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ", "ਕੀ ਕੈਨੇਡਾ ਵਿੱਚ ਰਹਿਣਾ ਸੁਰੱਖਿਅਤ ਹੈ?", "ਗੈਰ-ਕਾਨੂੰਨੀ ਹਥਿਆਰ ਬੰਦ ਕਰੋ," ਅਤੇ "ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਅਸਫ਼ਲ"। ਉਸ ਦੇ ਚਚੇਰੇ ਭਰਾ ਪਰਮਵੀਰ ਭੱਟੀ ਨੇ ਕਿਹਾ ਕਿ ਉਹ ਸਰਕਾਰ ਦੇ ਸਾਰੇ ਪੱਧਰਾਂ ਤੋਂ ਠੋਸ ਕਾਰਵਾਈਆਂ ਚਾਹੁੰਦੇ ਹਨ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਭਾਈਚਾਰਾ ਸੁਰੱਖਿਅਤ ਹੈ ਅਤੇ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ, "ਇੱਕ ਵਾਰ (ਸ਼ੱਕੀ) ਫੜੇ ਜਾਣ ਤੋਂ ਬਾਅਦ, ਉਨ੍ਹਾਂ ਨੂੰ ਬਿਨਾਂ ਪੈਰੋਲ ਦੇ ਜ਼ਿੰਦਗੀ ਭਰ ਲਈ ਸਲਾਖਾਂ ਪਿੱਛੇ ਰਹਿਣਾ ਚਾਹੀਦਾ ਹੈ। ਅਸੀਂ ਇਹੀ ਚਾਹੁੰਦੇ ਹਾਂ।" ਰਿਪੋਰਟ ਦੇ ਅਨੁਸਾਰ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ (ਓਪੀਪੀ), ਜੋ ਮਾਮਲੇ ਦੀ ਜਾਂਚ ਕਰ ਰਹੀ ਹੈ, ਨੇ ਗੋਲੀਬਾਰੀ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।