ਅਮਰੀਕੀ ਚੋਣਾਂ ਨੂੰ ਲੈ ਕੇ ਫੇਸਬੁੱਕ ਨੇ ਹਟਾਏ ਚੀਨ ਤੋਂ ਚੱਲਣ ਵਾਲੇ 150 ਫਰਜ਼ੀ ਖਾਤੇ
Thursday, Sep 24, 2020 - 04:20 PM (IST)

ਗੈਜੇਟ ਡੈਸਕ– ਫੇਸਬੁੱਕ ਨੇ ਅਮਰੀਕੀ ਚੋਣਾਂ ਨੂੰ ਲੈ ਕੇ ਚੀਨ ਤੋਂ ਚੱਲਣ ਵਾਲੇ ਫਰਜ਼ੀ ਖਾਤਿਆਂ ਦੇ ਇਕ ਛੋਟੇ ਨੈੱਟਵਰਕ ਨੂੰ ਹਟਾ ਦਿੱਤਾ ਹੈ। ਇਨ੍ਹਾਂ ਨੈੱਟਵਰਕ ਨਾਲ ਅਮਰੀਕਾ ਸਮੇਤ ਕੁਝ ਹੋਰ ਦੇਸ਼ਾਂ ’ਚ ਰਾਜਨੀਤਕ ਗਤੀਵਿਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਚੀਨ ਤੋਂ ਚੱਲ ਰਹੇ ਇਨ੍ਹਾਂ ਫਰਜ਼ੀ ਖਾਤਿਆਂ ਦਾ ਪਹਿਲਾ ਫੋਕਸ ਦੱਖਣ-ਪੂਰਬੀ ਏਸ਼ੀਆ ਵੀ ਰਿਹਾ ਹੈ ਜਿਸ ਵਿਚ ਫਿਲੀਪੀਂਸ ਸ਼ਾਮਲ ਹੈ।
ਕਿਹਾ, ਇਨ੍ਹਾਂ ਨੈਟੱਵਰਕ ਨਾਲ ਰਾਜਨੀਤਕ ਗਤੀਵਿਧੀਆਂ ਰੋਕਣ ਦੀ ਕੋਸ਼ਿਸ਼ ਜਾਰੀ ਸੀ
ਅਮਰੀਕੀ ਚੋਣਾਂ ’ਚ ਇਨ੍ਹਾਂ ਖਾਤਿਆਂ ਰਾਹੀਂ ਰਾਸ਼ਟਪਤੀ ਅਹੁਦੇ ਦੇ ਦੋਵੇਂ ਉਮੀਦਵਾਰ ਡੋਨਾਲਡ ਟਰੰਪ ਅਤੇ ਜੋ ਬਿਡੇਨ ਖ਼ਿਲਾਫ ਸਮੱਗਰੀ ਪੋਸਟ ਕੀਤੀ ਗਈ। ਹਾਲਾਂਕਿ ਫੇਸਬੁੱਕ ਨੇ ਇਸ ਨੈੱਟਵਰਕ ਨੂੰ ਸਿੱਧੇ ਤੌਰ ’ਤੇ ਚੀਨ ਸਰਕਾਰ ਦੇ ਨਾਲ ਨਹੀਂ ਜੋੜਿਆ। ਇਸ ਵਿਚ ਕਿਹਾ ਗਿਆ ਹੈ ਕਿ ਨੈੱਟਵਰਕ ਦੇ ਪਿੱਛੇ ਜੋ ਲੋਕ ਸ਼ਾਮਲ ਸਨ ਉਨ੍ਹਾਂ ਨੂੰ ਵਰਚੁਅਲ ਪ੍ਰਾਈਵੇਟ ਨੈੱਟਵਰਕ ਅਤੇ ਦੂਜੇ ਤਰੀਕਿਆਂ ਦਾ ਇਸਤੇਮਾਲ ਕਰਦੇ ਹੋਏ ਆਪਣੀ ਪਛਾਣ ਅਤੇ ਸਥਾਨ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਐੱਫ.ਬੀ.ਆਈ. ਨੇ ਇਕ ਚਿਤਾਵਨੀ ਦਿੰਦੇ ਹੋਏ ਅਮਰੀਕੀ ਚੋਣਾਂ ’ਚ ਵਿਦੇਸ਼ੀ ਦਖ਼ਲ ਦੀਆਂ ਕਸ਼ਿਸ਼ਾਂ ’ਤੇ ਚਿੰਤਾ ਜ਼ਾਹਰ ਕੀਤੀ ਸੀ। ਉਸ ਨੇ ਕਿਹਾ ਸੀ ਕਿ ਸਾਈਬਰ ਅਪਰਾਧੀ ਫਰਜ਼ੀ ਵੈੱਬਸਾਈਟਾਂ ਬਣਾ ਕੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ’ਚ ਲੱਗੇ ਹਨ।
ਭਾਰਤਵੰਸ਼ੀਆਂ ਨੇ ਆਰਥਿਕ ਵਿਕਾਸ ਤੇਜ਼ ਕੀਤਾ: ਬਿਡੇਨ
ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਨੇ ਕਿਹਾ ਹੈ ਕਿ ਭਾਰਤੀ ਅਮਰੀਕੀਆਂ ਨੇ ਸਖ਼ਤ ਮਿਹਨਤ ਦੇ ਦੱਮ ’ਤੇ ਅਮਰੀਕਾ ਦੇ ਆਰਥਿਕ ਵਿਕਾਸ ਨੂੰ ਤੇਜ਼ ਕੀਤਾ ਹੈ ਅਤੇ ਦੇਸ਼ ’ਚ ਸੰਸਕ੍ਰਿਤਕ ਗਤੀਸ਼ੀਲਤਾ ਲਿਆਉਣ ’ਚ ਮਦਦ ਕੀਤੀ ਹੈ। ਚੋਣ ਪ੍ਰਚਾਰ ਲਈ ਨਿਧੀ ਇਕੱਠੀ ਕਰਨ ਦੇ ਮਕਦਸ ਨਾਲ ਆਯੋਜਿਤ ਇਕ ਡਿਜੀਟਲ ਪ੍ਰੋਗਰਾਮ ’ਚ ਬਿਡੇਨ ਨੇ ਭਾਰਤਵੰਸ਼ੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਐੱਚ-1 ਵਿਜ਼ਾ ਅਤੇ ਜਾਇਜ਼ ਇਮੀਗ੍ਰੇਸ਼ਨ ਸਬੰਧੀ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਾਂਗੇ। ਬਿਡੇਨ ਨੇ ਭਾਰਤੀ-ਅਮਰੀਕੀਆਂ ਦੇ ਸੰਸਕ੍ਰਿਤਕ, ਸਮਾਜਿਕ ਅਤੇ ਪਰਿਵਾਰਕ ਮੁੱਲਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਇਸੇ ਕਾਰਨ ਇਸ ਭਾਈਚਾਰੇ ਨੂੰ ਇੰਨਾ ਜ਼ਿਆਦਾ ਮਹੱਤਵ ਦਿੰਦੇ ਹਨ।
ਸੁਪਰੀਮ ਕੋਰਟ ਉਮੀਦਵਾਰ ਦਾ ਨਾਂ ਸ਼ਨੀਵਾਰ ਨੂੰ: ਟਰੰਪ
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਸਪਰੀਮ ਕੋਰਟ ਦੀ ਜੱਜ ਰੂਥ ਬਦਰ ਗਿੰਸਬਰਗ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਏ ਅਹੁਦੇ ਲਈ ਸ਼ਨੀਵਾਰ ਸ਼ਾਮ ਨੂੰ ਉਮੀਦਵਾਰ ਦੇ ਨਾਂ ਦਾ ਐਲਾਨ ਕਰਨਗੇ। ਇਕ ਦਿਨ ਪਹਿਲਾਂ ਉਨ੍ਹਾਂ ਨੇ ਇਸ ਅਹੁਦੇ ’ਤੇ ਕਿਸੇ ਜਨਾਨੀ ਦੀ ਚੋਣ ਦੀ ਗੱਲ ਕਹੀ ਸੀ। ਉਧਰ, ਡੈਮੋਕ੍ਰੇਟਿਕ ਪਾਰਟੀ ਨੇ ਕਿਹਾ ਹੈ ਕਿ ਉਹ ਇਸ ਨਾਮਾਂਕਨ ਦਾ ਵਿਰੋਧ ਕਰੇਗੀ।