ਫੇਸਬੁੱਕ ਦੇ ਕਾਮੇਂ ਹੀ ਕਰ ਰਹੇ ਹਨ ਜ਼ੁਕਰਬਰਗ ਦਾ ਵਿਰੋਧ, ਇਹ ਹੈ ਕਾਰਨ

06/02/2020 6:01:24 PM

ਗੈਜੇਟ ਡੈਸਕ– ਫੇਸਬੁੱਕ ਦੇ ਕੁਝ ਕਾਮੇਂ ਆਪਣੇ ਹੀ ਸੀ.ਈ.ਓ ਮਾਰਕ ਜ਼ੁਕਰਬਰਗ ਦੇ ਵਿਰੋਧ ’ਚ ਖੜ੍ਹੇ ਹੋ ਗਏ ਹਨ। ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪੋਸਟਹੈ ਜਿਸ ਨੂੰ ਜ਼ੁਕਰਬਰਗ ਨੇ ਫੇਸਬੁੱਕ ਤੋਂ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ਜ਼ੁਕਰਬਰਗ ਨੇ ਵੀ ਇਹ ਮੰਨਿਆਹੈ ਕਿ ਟਰੰਪ ਦੀ ਇਹ ਪੋਸਟ ਬੇਹੱਦ ਅਪਮਾਨਜਨਕ ਹੈ। ਸੋਮਵਾਰ ਨੂੰ ਫੇਸਬੁੱਕ ’ਚ ਕੰਮ ਕਰ ਰਹੇ ਕੁਝ ਕਾਮਿਆਂ ਨੇ ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ ’ਤੇ ਸਾਫ ਲਿਖਿਆ ਕਿ ਉਹ ਫੇਸਬੁੱਕ ਦੁਆਰਾ ਚੁੱਕੇ ਗਏ ਇਸ ਕਦਮ ਦਾ ਵਿਰੋਧ ਕਰਦੇ ਹਨ। ਇਨ੍ਹਾਂ ’ਚੋਂ ਕੁਝ ਨੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਹੈ। 

ਟਵਿਟਰ ਨੇ ਸਾਫ ਤੌਰ ’ਤੇ ਟਰੰਪ ਦੇ ਟਵੀਟ ਅੱਗੇ ਲੇਬਲ ਲਗਾਇਆ ਸੀ ਕਿ ਉਹ ਹਿੰਸਾ ਨੂੰ ਉਤਸ਼ਾਹ ਦੇਣ ਵਾਲਾ ਟਵੀਟ ਹੈ। ਟਰੰਪ ਨੇ ਇਸ ਟਵੀਟ ’ਚ 'when looting starts shooting starts' ਲਿਖਿਆ ਸੀ। ਉਨ੍ਹਾਂ ਇਹ ਟਵੀਟ ਜਾਰਜ ਫਲਾਇਡ ਦੀ ਮੌਤ ’ਤੇ ਹੋ ਰਹੇ ਪ੍ਰਦਰਸ਼ਨ ਸੰਦਰਭ ’ਚ ਕੀਤਾ ਸੀ। ਰਾਇਟਰਸ ਦੀ ਇਕ ਰਿਪੋਰਟ ’ਚ ਫੇਸਬੁੱਕ ਦੇ ਕੁਝ ਕਾਮਿਆਂ ਦੇ ਸਾਂਝੇ ਬਿਆਨ ਨੂੰ ਕੋਟ ਕੀਤਾ ਗਿਆ ਹੈ। ਇਸ ਵਿਚ ਉਨ੍ਹਾਂ ਕਿਹਾ ਹੈ ਕਿ ਹਿੰਸਾ ਭੜਕਾਉਣ ਵਾਲੀ ਫੇਸਬੁੱਕ ਪੋਸਟ ’ਤੇ ਹਾਲ ਹੀ ’ਚ ਕੰਪਨੀ ਨੇ ਕੋਈ ਕਾਰਵਾਈ ਨਾ ਕਰਨ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਦੂਜੇ ਆਪਸ਼ਨ ਦੀ ਅਣਦੇਖੀ ਕਰਦਾ ਹੈ। 

ਫੇਸਬੁੱਕ ਦਾ ਹਾਲੀਆ ਫ਼ੈਸਲਾ ਉਨ੍ਹਾਂ ਪੋਸਟਾਂ ’ਤੇ ਕਾਰਵਾਈ ਨਹੀਂ ਕਰਦਾ ਜੋ ਹਿੰਸਾ ਭੜਕਾਉਂਦੀਆਂ ਹਨ, ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਹੋਰ ਬਦਲਾਂ ਦੀ ਅਣਦੇਖੀ ਕਰਦਾ ਹੈ। ਅਸੀਂ ਫੇਸਬੁੱਕ ਲੀਡਰਸ਼ਿੱਪ ਨਾਲ ਇਸ ’ਤੇ ਕਾਰਵਾਈ ਕਰਨ ਦੀ ਪ੍ਰਾਥਨਾ ਕਰਦੇ ਹਾਂ। Ryan Freitas ਆਪਣੇ ਇਕ ਟਵੀਟ ’ਚ ਲਿਖਦੇ ਹਨ, ‘ਮਾਰਕ ਗਲਤ ਹਨ ਅਤੇ ਮੈਂ ਉਨ੍ਹਾਂ ਦੇ ਦਿਮਾਗ ਨੂੰ ਬਦਲਣ ਲਈ ਹਰ ਮੁਮਕਿਨ ਤਰੀਕੇ ਨਾਲ ਕੋਸ਼ਿਸ਼ ਕਰਾਂਗਾ।’ Ryan Freitas ਦੇ ਟਵਿਟਰ ਬਾਇਓ ਮੁਤਾਬਕ, ਇਹ ਫੇਸਬੁੱਕ ’ਚ ਬਤੌਰ ਨਿਊਜ਼ ਫੀਡ ਪ੍ਰੋਡਕਟ ਡਿਜ਼ਾਈਨ ਡਾਇਰੈਕਟਰ ਦੇ ਤੌਰ ’ਤੇ ਕੰਮ ਕਰਦੇ ਹਨ।ਉਨ੍ਹਾਂ ਇਹ ਵੀ ਕਿਹਾ ਹੈ ਕਿ ਅੰਦਰੂਨੀ ਬਦਲਾਅ ਲਈ ਉਹ ਇਸ ਤਰ੍ਹਾਂ ਦੀ ਸੋਚ ਵਾਲੇ ਲੋਕਾਂ ਨੂੰ ਇਕੱਠੇ ਕੀਤਾ ਹੈ।

ਹਾਲਾਂਕਿ, ਫੇਸਬੁੱਕ ਦੇ ਸੀ.ਈ.ਓ. ਨੇ ਇਸ ਨੂੰ ਲੈ ਕੇ ਇਕ ਲੰਬੀ ਚੌੜੀ ਪੋਸਟ ਵੀ ਲਿਖੀ ਹੈ। ਇਸ ਪੋਸਟ ’ਚ ਉਨ੍ਹਾਂ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਨੂੰ ਪਤਾ ਹੈ ਕਿ ਕਈਲੋਕਾਂ ਨੂੰ ਇਸ ਤਰ੍ਹਾਂ ਦੀ ਪੋਸਟ ਤੋਂ ਇਤਰਾਜ਼ ਹੈ। ਜ਼ੁਕਰਬਰਗ ਨੇ ਇਸ ਪੋਸਟ ’ਚ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਨੂੰ ਵੀ ਡੋਨਾਲਡ ਟਰੰਪ ਦੀ ਪੋਸਟ ਬੇਹੱਦ ਅਪਮਾਨਜਨਕ ਲੱਗੀ ਹੈ ਪਰ ਉਨ੍ਹਾਂ ਦੀ ਪੋਸਟ ਕੰਪਨੀ ਦੀ ਪਾਲਿਸੀ ਦਾ ਉਲੰਘਣ ਨਹੀਂ ਕਰਦੀ। 


Rakesh

Content Editor

Related News