ਵਿਦੇਸ਼ ਮੰਤਰੀ ਜੈਸ਼ੰਕਰ ਨੇ ਯੂ.ਏ.ਈ. ਦੇ ਚੋਟੀ ਦੇ ਨੇਤਾਵਾਂ ਨਾਲ ਕੀਤੀ ਮੁਲਾਕਾਤ

Sunday, Dec 05, 2021 - 01:01 AM (IST)

ਵਿਦੇਸ਼ ਮੰਤਰੀ ਜੈਸ਼ੰਕਰ ਨੇ ਯੂ.ਏ.ਈ. ਦੇ ਚੋਟੀ ਦੇ ਨੇਤਾਵਾਂ ਨਾਲ ਕੀਤੀ ਮੁਲਾਕਾਤ

ਅਬੂ ਧਾਬੀ -  ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇੱਥੇ ਅਬੂ ਧਾਬੀ ਦੇ ਯੁਵਰਾਜ ਮੁਹੰਮਦ ਬਿਨ ਜਾਇਦ ਅਲ ਨਾਹਿਆਨ ਅਤੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜਾਇਦ ਨਾਲ ਮੁਲਾਕਾਤ ਕੀਤੀ ਅਤੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਵਿੱਚ ਦੁਵੱਲੀ ਰਣਨੀਤੀਕ ਸੰਬੰਧ ਨਵੀਆਂ ਉਚਾਈਆਂ ਨੂੰ ਛੂਹਣਗੇ। ਜੈਸ਼ੰਕਰ ਇੱਥੇ ਹਿੰਦ ਮਹਾਸਾਗਰ: ਵਾਤਾਵਰਣ, ਆਰਥਿਕਤਾ, ਮਹਾਂਮਾਰੀ" ਵਿਸ਼ਾ ਵਾਲੇ ਪੰਜਵੇਂ ਹਿੰਦ ਮਹਾਸਾਗਰ ਸੰਮੇਲਨ ਵਿੱਚ ਭਾਗ ਲੈਣ ਲਈ ਪੁੱਜੇ ਹਨ। ਜੈਸ਼ੰਕਰ ਨੇ ਅਬੂ ਧਾਬੀ ਦੇ ਰਾਜ ਕੁਮਾਰ ਨਾਲ ਮੁਲਾਕਾਤ ਤੋਂ ਬਾਅਦ ਟਵੀਟ ਕੀਤਾ, ਅੱਜ, ਮੇਰੀ ਮੇਜ਼ਬਾਨੀ ਲਈ ਐੱਚ.ਐੱਚ. ਮੁਹੰਮਦ ਬਿਨ ਜਾਇਦ ਦਾ ਧੰਨਵਾਦ। ਸੰਯੁਕਤ ਅਰਬ ਅਮੀਰਾਤ ਦੀ ਗੋਲਡਨ ਜੁਬਲੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਸਾਡੀ ਕਰੀਬੀ ਸਾਂਝੇਦਾਰੀ ਨਵੀਆਂ ਉਚਾਈਆਂ ਨੂੰ ਛੂਹੇਗੀ। ਇਸ ਤੋਂ ਪਹਿਲਾਂ, ਜੈਸ਼ੰਕਰ ਨੇ ਯੂ.ਏ.ਈ. ਅਤੇ ਓਮਾਨ ਦੇ ਆਪਣੇ ਹਮਰੁਤਬਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੁਵੱਲੇ ਸਹਿਯੋਗ 'ਤੇ ਚਰਚਾ ਕੀਤੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News