ਸੀਰੀਆ ਦੀ ਰਾਜਧਾਨੀ 'ਚ ਧਮਾਕਾ, 14 ਸੈਨਿਕਾਂ ਦੀ ਮੌਤ

Wednesday, Oct 20, 2021 - 11:55 AM (IST)

ਸੀਰੀਆ ਦੀ ਰਾਜਧਾਨੀ 'ਚ ਧਮਾਕਾ, 14 ਸੈਨਿਕਾਂ ਦੀ ਮੌਤ

ਦਮਿਸ਼ਕ (ਵਾਰਤਾ): ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਮੱਧ ਹਿੱਸੇ ਵਿਚ ਬੁੱਧਵਾਰ ਨੂੰ ਹੋਏ ਅੱਤਵਾਦੀ ਹਮਲੇ ਵਿਚ 14 ਸੈਨਿਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋਏ ਹਨ। ਸੁਰੱਖਿਆ ਵਿਭਾਗ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਬੁੱਧਵਾਰ ਸਵੇਰੇ ਮਸ਼ਹੂਰ ਦਮਰੋਜ ਹੋਟਲ ਨੇੜੇ ਸੈਨਾ ਦੀ ਬੱਸ ਨੂੰ ਨਿਸ਼ਾਨਾ ਬਣਾ ਕੇ ਦੋ ਸ਼ਕਤੀਸ਼ਾਲੀ ਵਿਸਫੋਟਕ ਉਪਕਰਨਾਂ ਨਾਲ ਧਮਾਕਾ ਕੀਤਾ। ਦਮਿਸ਼ਕ ਵਿਚ ਬੀਤੇ ਕੁਝ ਸਾਲਾਂ ਵਿਚ ਹੋਇਆ ਇਹ ਸਭ ਤੋਂ ਜਾਨਵੇਲਾ ਹਮਲਾ ਹੈ। ਸਰਕਾਰੀ ਬਲਾਂ ਦੇ 2018 ਵਿਚ ਉਪਨਗਰਾਂ 'ਤੇ ਕੰਟਰੋਲ ਵਾਪਸ ਲੈਣ ਦੇ ਬਾਅਦ ਤੋਂ ਦਮਿਸ਼ਕ ਵਿਚ ਹਾਲ ਦੀ ਦੇ ਸਾਲਾਂ ਵਿਚ ਇਸ ਤਰ੍ਹਾਂ ਦੇ ਹਮਲੇ ਘੱਟ ਹੋ ਗਏ ਹਨ। ਪਹਿਲਾਂ ਇਹ ਉਪਨਗਰ ਬਾਗੀਆਂ ਦੇ ਕਬਜ਼ੇ ਵਿਚ ਸੀ।

ਪੜ੍ਹੋ ਇਹ ਅਹਿਮ ਖਬਰ- ਸਿਡਨੀ ਦੇ ਵੌਲੌਂਗੌਗ ਇਲਾਕੇ 'ਚ ਵਾਪਰਿਆ ਭਿਆਨਕ ਰੇਲ ਹਾਦਸਾ, ਬਚਾਅ ਕੰਮ ਜਾਰੀ

ਸਰਕਾਰੀ ਮੀਡੀਆ ਨੇ ਪਹਿਲਾਂ ਖ਼ਬਰ ਦਿੱਤੀ ਸੀ ਕਿ ਬੰਬ ਸੜਕ ਦੇ ਕਿਨਾਰੇ ਲਗਾਏ ਗਏ ਸਨ ਪਰ ਸੀਰੀਆਈ ਫ਼ੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੰਬ ਪਹਿਲਾਂ ਹੀ ਵਾਹਨ ਵਿੱਚ ਲਗਾਏ ਜਾ ਚੁੱਕੇ ਸਨ। ਦੋ ਬੰਬ ਫਟ ਗਏ, ਜਦੋਂ ਕਿ ਇਕ ਹੋਰ ਬੱਸ ਤੋਂ ਡਿੱਗ ਗਿਆ।ਹਾਲੇ ਅਜੇ ਤੱਕ ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਵਿਦਰੋਹੀ ਅਤੇ ਜਿਹਾਦੀ ਅਜੇ ਵੀ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਮੌਜੂਦ ਹਨ ਅਤੇ ਰਾਸ਼ਟਰਪਤੀ ਬਸ਼ਰ ਅਸਦ ਨੂੰ ਹਟਾਉਣ ਦੀ ਮੰਗ ਕਰਦੇ ਆ ਰਹੇ ਹਨ। ਸੂਬਾਈ ਮੀਡੀਆ ਨੇ ਇੱਕ ਫ਼ੌਜੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਬੰਬ ਵਿਚ ਧਮਾਕਾ ਕਿਸੇ ਰਿਮੋਟ ਨਾਲ ਕੀਤਾ ਗਿਆ ਸੀ ਜਾਂ ਇਸ ਵਿੱਚ ਵਿਸਫੋਟ ਕਰਨ ਲਈ ਟਾਈਮਰ ਲਗਾਇਆ ਗਿਆ ਸੀ।
 

ਇਹ ਧਮਾਕਾ ਸਥਾਨਕ ਸਮੇਂ ਮੁਤਾਬਕ ਸਵੇਰੇ 7 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹੋਇਆ। ਇਹ ਵੀ ਸਪੱਸ਼ਟ ਨਹੀਂ ਹੈ ਕਿ ਮ੍ਰਿਤਕ ਸਾਰੇ ਯਾਤਰੀ ਹਨ ਜਾਂ ਕੋਈ ਹੋਰ ਵਿਅਕਤੀ ਧਮਾਕੇ ਵਿੱਚ ਮਾਰਿਆ ਗਿਆ ਹੈ। ਇਹ ਧਮਾਕਾ ਮੁੱਖ ਬੱਸ ਟ੍ਰਾਂਸਫਰ ਪੁਆਇੰਟ 'ਤੇ ਇਕ ਪੁਲ ਦੇ ਹੇਠਾਂ ਹੋਇਆ, ਜਿੱਥੇ ਵਾਹਨ ਇਕੱਠੇ ਹੁੰਦੇ ਹਨ ਅਤੇ ਰਾਜਧਾਨੀ ਦੇ ਵੱਖ ਵੱਖ ਖੇਤਰਾਂ ਲਈ ਰਵਾਨਾ ਹੁੰਦੇ ਹਨ। ਸੀਰੀਆ ਦੇ ਸਰਕਾਰੀ ਟੀਵੀ ਚੈਨਲ 'ਤੇ ਦਿਖਾਈ ਜਾ ਰਹੀ ਫੁਟੇਜ ਵਿੱਚ ਮੱਧ ਦਮਿਸ਼ਕ ਵਿੱਚ ਇੱਕ ਧਮਾਕੇ ਵਿੱਚ ਨੁਕਸਾਨੀ ਗਈ ਇੱਕ ਬੱਸ ਦਿਖਾਈ ਦੇ ਰਹੀ ਹੈ। ਖਬਰਾਂ ਅਨੁਸਾਰ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਕੰਮ 'ਤੇ ਜਾ ਰਹੇ ਸਨ ਅਤੇ ਬੱਚੇ ਸਕੂਲ ਜਾ ਰਹੇ ਸਨ। ਧਮਾਕੇ ਦੇ ਲਗਭਗ ਇੱਕ ਘੰਟੇ ਬਾਅਦ, ਜਗ੍ਹਾ ਨੂੰ ਸਾਫ਼ ਕਰ ਦਿੱਤਾ ਗਿਆ ਅਤੇ ਨੁਕਸਾਨੀ ਗਈ ਬੱਸ ਨੂੰ ਵੀ ਹਟਾ ਦਿੱਤਾ ਗਿਆ।

ਨੋਟ- ਦਮਿਸ਼ਕ ਵਿਚ ਅੱਤਵਾਦੀ ਹਮਲੇ ਵਿਚ 14 ਸੈਨਿਕਾਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News