ਰੂਸ ਦੇ ਸਰਵਿਸ ਸਟੇਸ਼ਨ ’ਚ ਹੋਇਆ ਧਮਾਕਾ, 13 ਲੋਕਾਂ ਦੀ ਮੌਤ
Saturday, Sep 28, 2024 - 04:02 PM (IST)
ਮਾਸਕੋ - ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਰੂਸ ਦੇ ਦੱਖਣੀ ਖੇਤਰ ਦਾਗੇਸਤਾਨ 'ਚ ਇਕ ਗੈਸ ਸਟੇਸ਼ਨ 'ਤੇ ਹੋਏ ਧਮਾਕੇ 'ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹੋਏ ਧਮਾਕੇ ਨੇ ਖੇਤਰੀ ਰਾਜਧਾਨੀ ਮਖਾਚਕਲਾ ਦੇ ਬਾਹਰਵਾਰ ਇਕ ਸਰਵਿਸ ਸਟੇਸ਼ਨ ਅਤੇ ਇਸ ਦੇ ਕੈਫੇਟੇਰੀਆ ’ਚ ਅੱਗ ਲੱਗ ਗਈ, ਨਾਲ ਹੀ ਦੱਸਿਆ ਕਿ ਮਰਨ ਵਾਲਿਆਂ ’ਚ ਦੋ ਬੱਚੇ ਵੀ ਸ਼ਾਮਲ ਹਨ। ਹਾਲਾਂਕਿ ਅੱਗ ਬੁਝਾ ਦਿੱਤੀ ਗਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਖਚਕਲਾ ਮਾਸਕੋ ਤੋਂ ਲਗਭਗ 1,600 ਕਿਲੋਮੀਟਰ ਦੱਖਣ ਵੱਲ ਹੈ। ਹਾਲਾਂਕਿ ਦੱਸਿਆ ਗਿਆ ਹੈ ਕਿ ਖੇਤਰੀ ਅਧਿਕਾਰੀਆਂ ਨੇ ਕਿਹਾ ਕਿ ਇਕ ਅਪਰਾਧਿਕ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਸ਼ਨੀਵਾਰ ਨੂੰ ਦਾਗੇਸਤਾਨ ’ਚ ਸੋਗ ਦਾ ਦਿਨ ਐਲਾਨ ਦਿੱਤਾ ਕੀਤਾ ਗਿਆ ਸੀ। ਪਿਛਲੇ ਸਾਲ ਅਗਸਤ ਵਿਚ ਦਾਗੇਸਤਾਨ ਵਿਚ ਇਕ ਗੈਸ ਸਟੇਸ਼ਨ ਵਿਚ ਹੋਏ ਜ਼ਬਰਦਸਤ ਧਮਾਕੇ ਵਿਚ 35 ਲੋਕ ਮਾਰੇ ਗਏ ਸਨ ਅਤੇ 115 ਤੋਂ ਵੱਧ ਜ਼ਖਮੀ ਹੋ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਡੁੱਬਣ ਕੰਢੇ ਆਇਆ ਦੁਨੀਆ ਦਾ ਸਭ ਤੋਂ ਛੋਟਾ ਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।