ਅਫਗਾਨਿਸਤਾਨ ਦੇ ਹੇਲਮੰਦ ''ਚ ਧਮਾਕਾ, 3 ਜ਼ਖ਼ਮੀ

Sunday, Jan 30, 2022 - 02:30 PM (IST)

ਅਫਗਾਨਿਸਤਾਨ ਦੇ ਹੇਲਮੰਦ ''ਚ ਧਮਾਕਾ, 3 ਜ਼ਖ਼ਮੀ

ਕਾਬੁਲ- ਅਫਗਾਨਿਸਤਾਨ ਦੇ ਦੱਖਣੀ ਹੇਲਮੰਦ ਸੂਬੇ 'ਚ ਇਕ ਬੰਬ ਧਮਾਕੇ 'ਚ 3 ਲੋਕ ਜ਼ਖ਼ਮੀ ਹੋ ਗਏ। ਪਜਵੋਕ ਅਫਗਾਨ ਨਿਊਜ਼ ਨੇ ਇਕ ਅਧਿਕਾਰਤ ਹਵਾਲਾ ਦਿੰਦੇ ਹੋਏ ਦੱਸਿਆ ਕਿ ਸੂਬੇ ਦੇ ਨਾਦ ਅਲੀ ਜ਼ਿਲੇ 'ਚ ਧਮਾਕੇ 'ਚ ਤਿੰਨ ਨਾਗਰਿਕ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ 22 ਜਨਵਰੀ ਨੂੰ ਪੱਛਣੀ ਅਫਗਾਨਿਸਾਨ ਦੇ ਹੇਰਾਤ ਸ਼ਹਿਰ 'ਚ ਇਕ ਧਮਾਕੇ 'ਚ ਘੱਟੋ-ਘੱਟ 7 ਲੋਕ ਮਾਰੇ ਮਾਰੇ ਗਏ ਸਨ ਤੇ 9 ਜ਼ਖ਼ਮੀ ਹੋ ਗਏ। 

ਟੋਲੋ ਨਿਊਜ਼ ਨੇ ਦੱਸਿਆ ਕਿ ਬੰਬ ਧਮਾਕਾ ਹੇਰਾਤ ਸੂਬੇ ਦੀ ਰਾਜਧਾਨੀ ਦੇ ਪੀ. ਡੀ. 12 'ਚ ਇਕ ਮਿੰਨੀ ਬੱਸ 'ਚ ਹੋਇਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ 'ਚ ਘੱਟੋ-ਘੱਟ ਚਾਰ ਮਹਿਲਾਵਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਪੂਰਬੀ ਨੰਗਰਹਾਰ ਸੂਬੇ ਦੇ ਲਾਲਪੋਰਾ ਇਲਾਕੇ 'ਚ ਇਕ ਗੈਸ ਟੈਂਕ 'ਚ ਧਮਾਕਾ ਹੋ ਗਿਆ ਜਿਸ 'ਚ 9 ਬੱਚਿਆਂ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖ਼ਮੀ ਹੋ ਗਏ।


author

Tarsem Singh

Content Editor

Related News