ਅਫਗਾਨਿਸਤਾਨ ''ਚ ਧਮਾਕਾ, ਦੋ ਔਰਤਾਂ ਦੀ ਮੌਤ
Wednesday, Jan 12, 2022 - 06:28 PM (IST)
ਕਾਬੁਲ (ਵਾਰਤਾ): ਅਫਗਾਨਿਸਤਾਨ ਦੇ ਪੂਰਬੀ ਸੂਬੇ ਨੰਗਰਹਾਰ ਵਿਚ ਇਕ ਜੰਗ ਦੇ ਅਵਸ਼ੇਸ਼ ਵਿਚ ਹੋਏ ਧਮਾਕੇ ਵਿਚ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਇਕ ਨਾਬਾਲਗਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਸੂਬਾਈ ਪੁਲਸ ਡਾਇਰੈਕਟੋਰੇਟ ਦੇ ਅਧਿਕਾਰੀ ਬਸੀਰ ਜ਼ਾਬੁਲੀ ਨੇ ਬੁੱਧਵਾਰ ਨੂੰ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਘਟਨਾ ਮੰਗਲਵਾਰ ਨੂੰ ਉਸ ਸਮੇਂ ਵਾਪਰੀ, ਜਦੋਂ ਲਾਲਪੁਰ ਜ਼ਿਲ੍ਹੇ ਦੇ ਵਾਰਸਕ ਪਿੰਡ 'ਚ ਇਕ ਘਰ 'ਚ ਵਾਰਫੇਅਰ ਰੈਮਨੈਂਟ ਮਤਲਬ ਵਿਸਫੋਟਕ ਸਮੱਗਰਾ (ਈ.ਆਰ.ਡਬਲਿਊ.) 'ਚ ਧਮਾਕਾ ਹੋਇਆ।
ਪੜ੍ਹੋ ਇਹ ਅਹਿਮ ਖਬਰ- '6,000 ਤੋਂ ਵੱਧ ਅੱਤਵਾਦੀ ਕੀਤੇ ਗਏ ਲਾਮਬੰਦ ਅਤੇ NE ਅਫਗਾਨਿਸਤਾਨ 'ਚ 40 ਸਿਖਲਾਈ ਕੇਂਦਰ ਸਥਾਪਿਤ
ਸੂਤਰਾਂ ਮੁਤਾਬਕ ਇਸ ਵਿਸਫੋਟਕ ਸਮੱਗਰੀ ਨੂੰ ਇਕ ਪੀੜਤ ਕਬਾੜ ਵਿਚ ਵੇਚਣ ਲਈ ਪਹਾੜੀ ਇਲਾਕੇ ਤੋਂ ਇਕੱਠਾ ਕਰ ਕੇ ਲਿਆਇਆ ਸੀ। ਅਫਗਾਨ ਅਧਿਕਾਰੀ ERW ਦੀ ਵਰਤੋਂ ਅਨਐਕਸਪਲੋਡਡ ਆਰਡੀਨੈਂਸ (UXO) ਅਤੇ ਛੱਡੇ ਗਏ ਵਿਸਫੋਟਕ ਆਰਡੀਨੈਂਸ (AXO) ਦਾ ਹਵਾਲਾ ਦੇਣ ਲਈ ਕਰਦੇ ਹਨ। ਅਫਗਾਨਿਸਤਾਨ ਦੇ ਰਾਜ ਆਫ਼ਤ ਪ੍ਰਬੰਧਨ ਮੰਤਰਾਲੇ ਮੁਤਾਬਕ ਯੁੱਧ ਤੋਂ ਖੁੰਝੇ ਹੋਏ ERWs ਦੇਸ਼ ਵਿੱਚ ਹਰ ਮਹੀਨੇ ਲਗਭਗ 120 ਮੌਤਾਂ ਦਾ ਕਾਰਨ ਬਣਦੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਹੱਦ ਨੇੜੇ ਦੂਰ ਦੁਰਾਡੇ ਲਾਲਪੁਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਇੱਕ ਸਕੂਲ ਦੇ ਬਾਹਰ ਇੱਕ ਈਆਰਡਬਲਯੂ ਧਮਾਕੇ ਵਿੱਚ ਘੱਟੋ-ਘੱਟ ਛੇ ਬੱਚੇ ਅਤੇ ਇੱਕ ਵਿਕਰੇਤਾ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ- ਸ੍ਰੀਲੰਕਾ ਸਾਰਕ ਕੈਦੀ ਅਦਲਾ-ਬਦਲੀ ਸਮਝੌਤੇ ਤਹਿਤ ਭਾਰਤੀ ਕੈਦੀਆਂ ਨੂੰ ਕਰੇਗਾ ਰਿਹਾਅ