ਕਵੇਟਾ ਦੀ ਮਸਜਿਦ ’ਚ ਧਮਾਕਾ, ਇਮਾਮ ਤੇ ਪੁਲਸ ਅਧਿਕਾਰੀ ਸਮੇਤ 15 ਦੀ ਮੌਤ
Friday, Jan 10, 2020 - 08:55 PM (IST)

ਕਰਾਚੀ – ਪਾਕਿਸਤਾਨ ਦੇ ਗੜਬੜ ਵਾਲੇ ਬਲੋਚਿਸਤਾਨ ਸੂਬੇ ਦੇ ਕਵੇਟਾ ਸ਼ਹਿਰ 'ਚ ਸ਼ੁੱਕਰਵਾਰ ਨੂੰ ਸ਼ਾਮ ਦੀ ਨਮਾਜ਼ ਦੌਰਾਨ ਇਕ ਮਸਜਿਦ ਵਿਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਇਕ ਇਮਾਮ ਅਤੇ ਇਕ ਪੁਲਸ ਅਧਿਕਾਰੀ ਸਮੇਤ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ‘ਡਾਨ’ ਅਖਬਾਰ ਨੇ ਖਬਰ ਦਿੱਤੀ ਹੈ ਕਿ ਇਹ ਧਮਾਕਾ ਗੋਸਾਬਾਦ ਇਲਾਕੇ 'ਚ ਸਥਿਤ ਮਸਜਿਦ 'ਚ ਹੋਇਆ। ਧਮਾਕੇ ਦੀ ਕਿਸਮ ਦਾ ਫੌਰਨ ਪਤਾ ਨਹੀਂ ਲੱਗ ਸਕਿਆ। ਕਵੇਟਾ ਦੇ ਡੀ. ਆਈ. ਜੀ. ਅਬਦੁੱਲ ਰਜ਼ਾਕ ਚੀਮਾ ਨੇ ਦੱਸਿਆ ਕਿ 15 ਮ੍ਰਿਤਕਾਂ ਵਿਚ ਇਕ ਡੀ. ਐੱਸ. ਪੀ. ਵੀ ਸ਼ਾਮਲ ਹੈ।