ਕੰਗਾਲ ਪਾਕਿਸਤਾਨ ਦੇ PM ਸ਼ਰੀਫ਼ ਕਰਨ ਚੱਲੇ ਵਿਸਤਾਰ, ਵਿਰੋਧੀ ਧਿਰ ਨੇ ਲਗਾ ਦਿੱਤੀ ਕਲਾਸ
Sunday, Feb 12, 2023 - 04:10 PM (IST)
ਇਸਲਾਮਾਬਾਦ—ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਰਾਹਤ ਨਾ ਮਿਲਣ ਕਾਰਨ ਕਰਜ਼ੇ 'ਚ ਡੁੱਬੇ ਪਾਕਿਸਤਾਨ ਦਾ ਬਰਬਾਦ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਦੇਸ਼ ਦੀ ਮੰਦੀ ਦੀ ਹਾਲਤ ਦਰਮਿਆਨ ਸ਼ਹਿਬਾਜ਼ ਸ਼ਰੀਫ਼ ਨੇ ਆਪਣੇ ਕੈਬਨਿਟ ਦੇ ਵਿਸਥਾਰ ਦੇ ਸੰਕੇਤ ਦਿੱਤੇ ਹਨ ਜਿਸ ਤੋਂ ਬਾਅਦ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਆਪਣੀ ਕੈਬਨਿਟ 'ਚ ਹੇਰਾਫੇਰੀ ਦੇ ਸੰਕੇਤ ਦਿੱਤੇ ਹਨ। ਪਹਿਲਾਂ ਤੋਂ ਹੀ ਇਕ ਵੱਡੇ ਮੰਤਰੀ ਮੰਡਲ 'ਚ ਵਿਸ਼ੇਸ਼ ਸਹਾਇਕ ਦੀ ਭਰਤੀ ਕਰਨ ਦੇ ਪਾਕਿਸਤਾਨੀ ਸਰਕਾਰ ਦੇ ਫ਼ੈਸਲੇ ਦੀ ਨਾ ਸਿਰਫ਼ ਵਿਆਪਕ ਨਿੰਦਾ ਹੋਈ ਹੈ, ਸਗੋਂ ਮਾਹਰਾਂ ਦਾ ਕਹਿਣਾ ਹੈ ਕਿ ਆਰਥਿਕ ਸੰਕਟ 'ਚ ਫਸੇ ਪਾਕਿਸਤਾਨ ਲਈ ਇਹ ਇਕ ਮੁਸ਼ਕਲ ਕਦਮ ਹੈ।
ਇਹ ਵੀ ਪੜ੍ਹੋ-ਜੰਮੂ-ਕਸ਼ਮੀਰ 'ਚ ਮਿਲਿਆ ਲਿਥੀਅਮ ਦਾ ਖ਼ਜ਼ਾਨਾ, ਜਾਣੋ ਕਿਸ ਕੰਮ ਆਉਂਦਾ ਹੈ ਖਣਿਜ
ਪਿਛਲੇ ਸਾਲ ਅਪ੍ਰੈਲ 'ਚ ਸੱਤਾ 'ਚ ਕਾਬਿਜ਼ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਆਪਣੇ ਵਿਸ਼ੇਸ਼ ਸਹਾਇਕਾਂ ਦੀ ਭਰਤੀ ਅਤੇ ਮੰਤਰੀ ਮੰਡਲ ਦੇ ਲਗਾਤਾਰ ਵਿਸਥਾਰ ਕਾਰਨ ਵਿਰੋਧੀ ਧਿਰ ਨੂੰ ਉਂਗਲ ਉਠਾਉਣ ਦਾ ਮੌਕਾ ਦੇ ਦਿੱਤਾ ਹੈ। ਸਾਬਕਾ ਸੀਨੇਟਰ ਅਤੇ ਵਕੀਲ ਮੁਸਤਫਾ ਨਵਾਜ਼ ਖੋਖਰ, ਹਾਰੂਨ ਸ਼ਰੀਫ ਸਮੇਤ ਹੋਰਾਂ ਲੋਕਾਂ ਨੇ ਪੀ.ਐੱਮ.ਐੱਲ.-ਐੱਨ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ 'ਤੇ ਵਿੱਤੀ ਸੰਕਟ ਦੇ ਵਿਚਕਾਰ ਕੈਬਨਿਟ ਦਾ ਰੂਪ ਲੈ ਕੇ ਜਨਤਾ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ। ਸਾਬਕਾ ਸੀਨੇਟਰ ਨੇ ਕਿਹਾ ਕਿ ਦੇਸ਼ ਆਪਣੇ ਇਤਿਹਾਸ ਦੇ ਸਭ ਤੋਂ ਖਰਾਬ ਵਿੱਤੀ ਸੰਕਟ 'ਚੋਂ ਲੰਘ ਰਿਹਾ ਹੈ। ਅਜਿਹੇ ਸਮੇਂ 'ਚ ਸਰਕਾਰ ਕੈਬਨਿਟ ਦਾ ਵਿਸਤਾਰ ਕਰਕੇ ਅਸੰਵੇਦਨਸ਼ੀਲਤਾ ਦਿਖਾ ਰਹੀ ਹੈ।
ਇਹ ਵੀ ਪੜ੍ਹੋ-ਜ਼ਰੂਰਤ ਪਈ ਤਾਂ ਮਨਰੇਗਾ ਨੂੰ ਜ਼ਿਆਦਾ ਧਨ ਦੇਵਾਂਗੇ : ਵਿੱਤ ਮੰਤਰੀ
ਆਮ ਆਦਮੀ ਕੋਲ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਖੁਸ਼ੀ ਨਾਲ ਜਿਉਣ ਲਈ ਕੋਈ ਵਿੱਤੀ ਸਰੋਤ ਨਹੀਂ ਬਚਿਆ ਹੈ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਅਪ੍ਰੈਲ 'ਚ ਸੱਤਾ 'ਚ ਆਉਣ ਤੋਂ ਬਾਅਦ ਤੋਂ ਹੀ ਸ਼ਰੀਫ ਸਾਰਥਕਤਾ ਦੀ ਮੰਗ ਕਰ ਰਹੇ ਹਨ, ਪਰ ਸਪੱਸ਼ਟ ਮਾਪਦੰਡਾਂ ਅਤੇ ਪ੍ਰਕਿਰਿਆਵਾਂ ਨੂੰ ਅਪਣਾਏ ਬਿਨਾਂ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਦੇ ਤੌਰ 'ਤੇ ਹੋਰ ਲੋਕਾਂ ਨੂੰ ਸ਼ਾਮਲ ਕਰਕੇ ਮੰਤਰੀ ਮੰਡਲ ਦਾ ਲਗਾਤਾਰ ਵਿਸਤਾਰ ਕਰ ਰਹੇ ਹਨ, ਕਿਉਂਕਿ ਬਹੁਤ ਸਾਰੇ ਲੋਕ ਨਾਰਾਜ਼ ਨਜ਼ਰ ਆ ਰਹੇ ਹਨ। ਪੀ.ਐੱਮ.ਐੱਲ-ਐੱਨ ਦੀ ਅਗਵਾਈ ਵਾਲੇ ਸੱਤਾਧਾਰੀ ਗਠਜੋੜ 'ਤੇ ਜਨਤਾ ਤੋਂ ਵੱਖ ਹੋਣ ਦਾ ਦੋਸ਼ ਲਗਾਉਂਦੇ ਹੋਏ ਸਭ ਤੋਂ ਖ਼ਰਾਬ ਵਿੱਤੀ ਸੰਕਟ ਦੇ ਦੌਰਾਨ ਮੰਤਰੀ ਮੰਡਲ ਦੇ ਆਕਾਰ ਨੂੰ ਘਟਾਉਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ-ADB ਨੇ ਹਿਮਾਚਲ 'ਚ ਬਾਗਬਾਨੀ ਨੂੰ ਵਾਧਾ ਦੇਣ ਲਈ 13 ਕਰੋੜ ਡਾਲਰ ਦੇ ਕਰਜ਼ੇ ਨੂੰ ਦਿੱਤੀ ਮਨਜ਼ੂਰੀ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।