ਰਾਜਦੂਤ ਕੁਮਾਰ ਤੁਹੀਨ ਨੂੰ ਜੀ ਆਇਆ ਕਹਿਣ ਲਈ ਸ਼ਾਨਦਾਰ ਸਮਾਰੋਹ ਆਯੋਜਿਤ
Tuesday, Nov 19, 2024 - 05:35 PM (IST)
ਰੋਮ (ਦਲਵੀਰ ਕੈਂਥ)- ਬਹੁਤ ਹੀ ਸਾਊ ਤੇ ਮਿਲਾਪੜੇ ਸੁਭਾਅ ਦੀ ਮਾਲਕ ਭਾਰਤੀ ਅੰਬੈਂਸੀ ਹੇਗ (ਨੀਦਰਲੈਂਡ) ਦੀ ਰਾਜਦੂਤ ਸਤਿਕਾਰਤ ਮੈਡਮ ਰੀਨਤ ਸੰਧੂ ਦੇ ਕਾਰਜਕਾਲ ਤੋਂ ਬਾਅਦ 28ਵੇਂ ਭਾਰਤੀ ਰਾਜਦੂਤ ਵਜੋਂ ਸਤਿਕਾਰਤ ਕੁਮਾਰ ਤੁਹੀਨ ਨੇ ਅੰਬੈਂਸੀ ਦੀ ਕਮਾਂਡ ਸਾਂਭ ਲਈ ਹੈ। ਰਾਜਦੂਤ ਕੁਮਾਰ ਤੁਹੀਨ ਸੰਨ 1991 ਤੋਂ ਭਾਰਤੀ ਵਿਦੇਸ਼ ਸੇਵਾ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਉਹ ਦਸੰਬਰ 2021 ਤੋਂ ਅਕਤੂਬਰ 2024 ਤੱਕ ਭਾਰਤੀ ਸੱਭਿਆਚਾਰਕ ਸੰਬਧਾਂ ਲਈ ਕੌਂਸਲ (ਆਈ.ਸੀ.ਸੀ.ਆਰ) ਦੇ ਡਰਾਇਰੈਕਟਰ ਜਨਰਲ, ਨਵੰਬਰ 2018 ਤੋਂ ਨਵੰਬਰ 2021 ਤੱਕ ਹੰਗਰੀ ਵਿੱਚ ਰਾਜਦੂਤ ਅਤੇ ਜੂਨ 2015 ਤੱਕ ਨਾਮੀਬੀਆਂ ਵਿੱਚ ਹਾਈ ਕਮਿਸ਼ਨਰ ਵਜੋਂ ਸੇਵਾ ਨਿਭਾਅ ਚੁੱਕੇ ਹਨ।
ਕੁਮਾਰ ਤੁਹੀਨ ਦੇ ਹੇਗ (ਨੀਦਰਲੈਂਡ) ਆਉਣ 'ਤੇ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਸਵਾਗਤ ਕਰਨ ਲਈ ਇੱਕ ਸ਼ਾਨਦਾਰ ਸਮਾਰੋਹ ਸਥਾਨਕ ਫਨ ਦਾਰ ਫਾਲਕ ਹੋਟਲ ਦੇਨ ਹਾਗ ਵਾਸਨਰ (ਨੀਦਰਲੈਂਡ) ਵਿਖੇ ਹੋਇਆ, ਜਿਸ ਵਿੱਚ ਨੀਦਰਲੈਂਡ ਰਹਿਣ ਬਸੇਰਾ ਕਰਦਾ ਸਮੁੱਚਾ ਭਾਰਤੀ ਭਾਈਚਾਰਾ ਕੁਮਾਰ ਤੁਹੀਨ ਨੂੰ ਜੀ ਆਇਆ ਕਹਿਣ ਲਈ ਪਹੁੰਚਿਆ। ਇਸ ਸਮਾਰੋਹ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਸੁਰਿੰਦਰ ਸਿੰਘ ਰਾਣਾ, ਬਲਜੀਤ ਸਿੰਘ ਜਸੱਲ, ਹਰਭਜਨ ਸਿੰਘ ਬੈਂਸ ਤੋਂ ਇਲਾਵਾ ਗੁਜਰਾਤ, ਕੇਰਲਾ, ਹਿਮਾਚਲ ਪ੍ਰਦੇਸ਼, ਹਰਿਆਣਾ, ਬੰਗਾਲ, ਜੰਮੂ ਕਸ਼ਮੀਰ ਆਦਿ ਸੂਬਿਆਂ ਦੀਆਂ ਨਾਮਵਰ ਸਖ਼ਸੀਅਤਾਂ ਨੇ ਰਾਜਦੂਤ ਕੁਮਾਰ ਤੁਹੀਨ ਦਾ ਨਿੱਘਾ ਤੇ ਭਰਵਾਂ ਸਵਾਗਤ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਤੀਜੇ ਵਿਸ਼ਵ ਯੁੱਧ ਦੀ ਆਹਟ! ਸਵੀਡਨ, ਫਿਨਲੈਂਡ ਨੇ ਨਾਗਰਿਕਾਂ ਲਈ ਦਿਸ਼ਾ-ਨਿਰਦੇਸ਼ ਕੀਤੇ ਜਾਰੀ
ਇਸ ਮੌਕੇ ਸੁਰਿੰਦਰ ਸਿੰਘ ਰਾਣਾ (ਜਿਹੜੇ ਕਿ ਪਿਛਲੇ 50 ਸਾਲ ਤੋਂ ਨੀਦਰਲੈਂਡ ਰਹਿਣ ਬਸੇਰਾ ਕਰਦੇ ਹੋਏ ਭਾਰਤੀ ਭਾਈਚਾਰੇ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ ਤੇ ਨੀਂਦਰਲੈਂਡ ਕਈ ਸਮਾਜ ਸੇਵੀ ਤੇ ਸੱਭਿਆਚਾਰਕ ਸੰਸਥਾਵਾਂ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ) ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਅੰਬੈਂਸੀ ਹੇਗ ਬਹੁਤ ਹੀ ਸੁਚੱਜੇ ਢੰਗ ਨਾਲ ਭਾਰਤੀ ਭਾਈਚਾਰੇ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰ ਰਹੀ ਹੈ ਜਿਸ ਲਈ ਸਾਰਾ ਸਟਾਫ਼ ਵਧਾਈ ਦਾ ਪਾਤਰ ਹੈ। ਇਸ ਮੌਕੇ ਹਾਜ਼ਰੀਨ ਭਾਰਤੀ ਭਾਈਚਾਰੇ ਨੇ ਭਾਰਤੀ ਖਾਣਿਆਂ ਦਾ ਵੀ ਲੁਤਫ਼ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।