ਇਟਲੀ ''ਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਆਯੋਜਿਤ
Tuesday, Jul 23, 2024 - 11:57 AM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਸਿੱਖ ਕੌਮ ਨੂੰ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਭੇਂਟ ਕਰਨ ਵਾਲੇ ਛੇਵੀ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੱਖਣੀ ਇਟਲੀ ਦੇ ਸ਼ਹਿਰ ਸੈਲਰੇਨੋ ਦੇ ਗੁਰਦੁਆਰਾ ਸੰਗਤ ਸਭਾ ਬੱਤੀਪਾਲੀਆ ਦੀਆਂ ਸੰਗਤਾਂ ਵੱਲੋ ਤਿੰਨਾਂ ਰੋਜਾ ਵਿਸ਼ਾਲ ਧਾਰਮਿਕ ਸਮਾਗਮ ਉਲੀਕੇ ਗਏ ਸਨ। ਜਿੰਨਾਂ ਵਿੱਚ ਐਗਰੋਪੋਲੀ ਦੀਆਂ ਸੰਗਤਾਂ ਦੁਆਰਾ ਸ੍ਰੀ ਆਖੰਠ ਪਾਠ ਦੇ ਜਾਪ ਉਪਰੰਤ ਸਜਾਏ ਖੁੱਲ੍ਹੇ ਦੀਵਾਨਾਂ ਵਿਚ ਪੰਥ ਪ੍ਰਸਿੱਧ ਢਾਡੀ ਗਿਆਨੀ ਗੁਰਜੀਤ ਸਿੰਘ ਜਾਂਗਲਾ, ਬੂਟਾ ਸਿੰਘ ਸੁੰਨੜ ਕਲ੍ਹਾ, ਸਿਮਰਨਜੀਤ ਸਿੰਘ ਅਤੇ ਸਾਰੰਗੀ ਮਾਸਟਰ ਗੁਰਪ੍ਰੀਤ ਸਿੰਘ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਕਾਲ ਨਾਲ ਸਬੰਧਤ ਕਥਾ ਵਿਚਾਰਾਂ ਸਰਵਣ ਕਰਵਾਉਂਦਿਆਂ ਢਾਡੀ ਵਾਰਾਂ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਸ਼ਰਾਰਤੀ ਅਨਸਰਾਂ ਨੇ ਹਿੰਦੂ ਮੰਦਰ ਨੂੰ ਬਣਾਇਆ ਨਿਸ਼ਾਨਾ; ਲਿਖੇ ਭਾਰਤ ਵਿਰੋਧੀ ਨਾਅਰੇ
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸਮਾਗਮ ਵਿੱਚ ਹਿੱਸਾ ਲੈਣ ਲਈ ਪੰਜਾਬ ਦੀ ਧਰਤੀ ਤੋਂ ਪੁੱਜੇ ਢਾਡੀ ਸਿੰਘਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਦੱਸਣਯੋਗ ਹੈ ਕਿ ਦੁੱਧ ਡੇਅਰੀ ਦੀ ਰਾਜਧਾਨੀ ਕਰਕੇ ਜਾਣੇ ਜਾਂਦੇ ਇਲਾਕੇ ਸਲੈਰਨੋ ਦੇ ਕਸਬਾ ਬੱਤੀਪਾਲੀਆ ਦੀਆਂ ਸੰਗਤਾਂ ਵੱਲੋ ਇਸ ਇਲਾਕੇ ਵਿੱਚ ਧਾਰਮਿਕ ਸਮਾਗਮ ਬੜੀ ਸ਼ਰਧਾ ਅਤੇ ਭਾਵਨਾ ਨਾਲ ਉਲੀਕੇ ਜਾਂਦੇ ਹਨ ਅਤੇ ਫਿਰ ਸਮਾਪਤੀ ਤੱਕ ਮਨ ਚਿੱਤ ਕਰਕੇ ਸੇਵਾ ਕਰਦਿਆਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।