ਸੋਸ਼ਲ ਮੀਡੀਆ ਦੇ ਯੁੱਗ ’ਚ ਵੀ ਚੰਗੀਆਂ ਪੁਸਤਕਾਂ ਦੀ ਮੰਗ ਹਮੇਸ਼ਾ ਬਰਕਰਾਰ
Wednesday, Jul 27, 2022 - 01:50 AM (IST)
ਫਰਿਜ਼ਨੋ/ਕੈਲੇਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਅੱਜ ਦੇ ਵਿਗਿਆਨਿਕ ਯੁੱਗ ’ਚ ਸੰਸਾਰਕ ਪੱਧਰ ’ਤੇ ਵਿੱਦਿਅਕ, ਸਮਾਜਿਕ, ਸੱਭਿਆਚਾਰਕ ਅਤੇ ਮਨੋਰੰਜਨ ਦੇ ਸਾਧਨਾਂ ’ਚ ਬਹੁਤ ਤਬਦੀਲੀ ਆਈ ਹੈ। ਇਸ ਨਵੀਨੀਕਰਨ ਨੇ ਇਨਸਾਨ ਨੂੰ ਆਪਣੇ-ਆਪ ਨਾਲੋਂ ਵੀ ਵੱਖ ਕਰ ਦਿੱਤਾ। ਅਜਿਹੇ ’ਚ ਪਰਿਵਾਰ ’ਚ ਬੈਠਿਆਂ ਵੀ ਉਹ ਇਕੱਲਾ ਹੁੰਦਾ ਹੈ। ਇਹੀ ਕਾਰਨ ਹੈ ਕਿ ਅੱਜ ਸਮੇਂ ’ਚ ਅਖਬਾਰਾਂ ਜਾਂ ਪੁਸਤਕਾ ਪ੍ਰਤੀ ਨਵੀਂ ਪੀੜ੍ਹੀ ਦਾ ਰੁਝਾਨ ਘਟ ਰਿਹਾ ਹੈ। ਇਸੇ ਵਿਸ਼ੇ ਨੂੰ ਲੈ ਕੇ ਬੀਤੇ ਦਿਨੀਂ ਇਕ ਵਿਚਾਰ-ਚਰਚਾ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਦੇ ਉੱਦਮ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਰੱਖੀ ਗਈ, ਜਿਸ ’ਚ ਪੰਜਾਬੀ ਮਾਂ ਬੋਲੀ ਲਈ ਚਿੰਤਤ ਬਤੌਰ ਮੁੱਖ ਮਹਿਮਾਨ ਲੇਖਕ ਅਸ਼ੋਕ ਬਾਂਸਲ ਮਾਨਸਾ ਹਾਜ਼ਰ ਹੋਏ।
ਇਹ ਵੀ ਪੜ੍ਹੋ : ਤਿੰਨੋਂ ਪੰਜਾਬੀ ਤੇ ਬਾਸਕਟਬਾਲ ਦੇ ਚੋਟੀ ਦੇ ਖਿਡਾਰੀ ਸਨ ਅਮਰੀਕਾ ’ਚ ਸੜਕ ਹਾਦਸੇ ’ਚ ਮਰਨ ਵਾਲੇ ਨੌਜਵਾਨ
ਇਸ ਸਮੇਂ ਚੱਲੀ ਇਸ ਵਿਚਾਰ-ਚਰਚਾ ’ਚ ਸੋਸ਼ਲ ਮੀਡੀਏ ਰਾਹੀਂ ਹੋਰ ਵੀ ਬਹੁਤ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਇਸ ਸਾਰੀ ਵਿਚਾਰ-ਚਰਚਾ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਵੀ ਚੰਗੀਆਂ ਪੁਸਤਕਾਂ ਦੀ ਮੰਗ ਓਨੀ ਹੈ, ਜਿੰਨੀ ਪਹਿਲਾਂ ਸੀ। ਬੇਸ਼ੱਕ ਸੋਸ਼ਲ ਮੀਡੀਆ ਪ੍ਰਕਾਸ਼ਿਤ ਪੁਸਤਕਾਂ ਨੂੰ ਆਪਣੇ ਸਾਧਨਾਂ ਰਾਹੀਂ ਸਾਡੇ ਤੱਕ ਲਿਆ ਰਿਹਾ ਹੈ ਪਰ ਪਾਠਕ ਨੂੰ ਜੋ ਸੰਤੁਸ਼ਟੀ ਪੁਸਤਕ ਪੜ੍ਹਨ ’ਚ ਆਉਂਦੀ ਹੈ, ਉਹ ਹੋਰ ਸਾਧਨਾਂ ਰਾਹੀ ਨਹੀਂ। ਇਸ ਸਮੇਂ ਪੱਤਰਕਾਰ ਨੀਟਾ ਮਾਛੀਕੇ ਅਤੇ ਰਣਜੀਤ ਗਿੱਲ ਦੀਆਂ ਪੁਸਤਕਾਂ ਵੀ ਅਸ਼ੋਕ ਬਾਂਸਲ ਮਾਨਸਾ ਨੂੰ ਭੇਟ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਇਸ ਦੇਸ਼ 'ਚ ਏਅਰਪੋਰਟ ਅਥਾਰਿਟੀ ਨੇ ਸੈਲਾਨੀਆਂ ਨੂੰ ਕਾਲੇ ਦੀ ਥਾਂ ਰੰਗੀਨ ਬੈਗ ਲੈ ਕੇ ਯਾਤਰਾ ਕਰਨ ਦੀ ਕੀਤੀ ਅਪੀਲ
ਇਸ ਵਿਚਾਰ-ਚਰਚਾ ਤੋਂ ਬਾਅਦ ਇਕ ਸੰਗੀਤਕ ਮਹਿਫਿਲ ਸਜਾਈ ਗਈ, ਜਿਸ ’ਚ ਗਾਇਕ ਅਵਤਾਰ ਗਰੇਵਾਲ, ਧਰਮਵੀਰ ਥਾਂਦੀ, ਪੱਪੀ ਭਦੌੜ, ਜੱਗਾ ਸੁਧਾਰ, ਸੁਖਦੇਵ ਸਿੰਘ (ਗੁੱਲੂ ਬਰਾੜ) ਆਦਿਕ ਨੇ ਖੂਬ ਰੰਗ ਬੰਨ੍ਹਿਆ, ਜਦਕਿ ਪੰਜਾਬ ਤੋਂ ਪਹੁੰਚੇ ਅਸ਼ੋਕ ਬਾਂਸਲ ਮਾਨਸਾ ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਹਾਜ਼ਰੀ ਭਰਦੇ ਹੋਏ ਅਜੋਕੇ ਹਾਲਾਤ ਦਾ ਵਨਨਣ ਕੀਤਾ। ਇਸ ਸਮੇਂ ਮਾਸਟਰ ਦਲਬਾਰਾ ਸਿੰਘ ਧਾਲੀਵਾਲ ਨੇ ਅਜਿਹੇ ਸਾਹਿਤਕ ਪ੍ਰੋਗਰਾਮ ਰੱਖਣ ’ਤੇ ਸਭ ਨੂੰ ਵਧਾਈ ਦਿੱਤੀ। ਸੋਸ਼ਲ ਮੀਡੀਆ ਰਾਹੀਂ ਜੁੜੀਆਂ ਸ਼ਖਸੀਅਤਾਂ ਤੋਂ ਇਲਾਵਾ ਬਾਕੀ ਹਾਜ਼ਰ ਸ਼ਖ਼ਸੀਅਤਾਂ ’ਚ ਰਣਜੀਤ ਸਿੰਘ ਜੱਗਾ ਸੁਧਾਰ, ਡਾਕਟਰ ਸਿਮਰਜੀਤ ਸਿੰਘ ਧਾਲੀਵਾਲ, ਨੌਨਾ ਗਿੱਲ, ਦਿਲਬਾਗ ਸਿੰਘ ਗਿੱਲ, ਪ੍ਰੀਤ ਧਾਲੀਵਾਲ, ਪੱਤਰਕਾਰ ਕੁਲਵੰਤ ਉੱਭੀ ਆਦਿ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੈਮਰੂਨ ਤੋਂ ਸ਼ੁਰੂ ਕੀਤਾ ਤਿੰਨ ਦੇਸ਼ਾਂ ਦਾ ਅਫਰੀਕੀ ਦੌਰਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ