ਜਾਨਲੇਵਾ ਧਮਾਕਿਆਂ ਦੇ ਬਾਅਦ ਕਾਬੁਲ ''ਚ ਮੁੜ ਸ਼ੁਰੂ ਹੋਈਆਂ ''ਉਡਾਣਾਂ''

Friday, Aug 27, 2021 - 01:06 PM (IST)

ਜਾਨਲੇਵਾ ਧਮਾਕਿਆਂ ਦੇ ਬਾਅਦ ਕਾਬੁਲ ''ਚ ਮੁੜ ਸ਼ੁਰੂ ਹੋਈਆਂ ''ਉਡਾਣਾਂ''

ਕਾਬੁਲ (ਭਾਸ਼ਾ): ਤਾਲਿਬਾਨ ਦੇ ਕਬਜ਼ੇ ਤੋਂ ਭੱਜ ਰਹੇ ਹਜ਼ਾਰਾਂ ਨਿਰਾਸ਼ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੋ ਆਤਮਘਾਤੀ ਬੰਬ ਧਮਾਕਿਆਂ ਦੇ ਇਕ ਦਿਨ ਬਾਅਦ ਅਫਗਾਸਿਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਵਾਲੀਆਂ ਉਡਾਣਾਂ ਸ਼ੁੱਕਰਵਾਰ ਨੂੰ ਮੁੜ ਤੋਂ ਸ਼ੁਰੂ ਹੋ ਗਈਆਂ। ਅਮਰੀਕਾ ਦਾ ਕਹਿਣਾ ਹੈਕਿ ਦੇਸ਼ ਦੇ ਸਭ ਤੋਂ ਲੰਬੇ ਯੁੱਧ ਨੂੰ ਖ਼ਤਮ ਕਰਨ ਲਈ ਵਿਦੇਸ਼ੀ ਸੈਨਿਕਾਂ ਦੀ ਵਾਪਸੀ ਦੀ ਮੰਗਲਵਾਰ ਦੀ ਸਮੇਂ ਸੀਮਾ ਤੋਂ ਪਹਿਲਾਂ ਹੋਰ ਹਮਲੇ ਹੋਣ ਦਾ ਖਦਸ਼ਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕਾਬੁਲ ਹਵਾਈ ਅੱਡੇ 'ਤੇ ਹੋਰ ਅੱਤਵਾਦੀ ਹਮਲੇ ਦਾ ਖਤਰਾ, ਕਾਰ ਬੰਬ ਧਮਾਕੇ ਦੀ ਧਮਕੀ

ਕਾਬੁਲ ਦੇ ਵਸਨੀਕਾਂ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰ ਤੋਂ ਕਈ ਜਹਾਜ਼ ਉਡਾਣ ਭਰ ਚੁੱਕੇ ਹਨ। ਅਫਗਾਨ ਅਤੇ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਅਗਸਤ 2011 ਦੇ ਬਾਅਦ ਤੋਂ ਅਫਗਾਨਿਸਤਾਨ ਵਿਚ ਅਮਰੀਕੀ ਸੈਨਾ ਲਈ ਸਭ ਤੋਂ ਖਤਰਨਾਕ ਦਿਨ ਵਿਚ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਵੀਰਵਾਰ ਨੂੰ ਹੋਏ ਬੰਬ ਧਮਾਕਿਆਂ ਵਿਚ ਘੱਟੋ-ਘੱਟ 60 ਅਫਗਾਨ ਅਤੇ 13 ਅਮਰੀਕੀ ਸੈਨਿਕ ਮਾਰੇ ਗਏ। ਇਕ ਭਾਵੁਕ ਭਾਸ਼ਣ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸਲਾਮਿਕ ਸਟੇਟ ਸਮੂਹ ਦੇ ਅਫਗਾਨਿਸਤਾਨ ਵਿਚ ਸਬੰਧਤ ਸੰਗਠਨ ਨੂੰ ਦੋਸ਼ੀ ਠਹਿਰਾਇਆ ਜੋ ਤਾਲਿਬਾਨ ਅੱਤਵਾਦੀਆਂ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਕੱਟੜਪੰਥੀ ਹਨ।


author

Vandana

Content Editor

Related News