ਸਪੇਨ ’ਚ ਪਿਤਾ ਨਾਲ ਕਾਨੂੰਨੀ ਲੜਾਈ ਤੋਂ ਬਾਅਦ ਮਿਲੀ ਇੱਛਾ ਮੌਤ

Saturday, Mar 28, 2026 - 03:33 AM (IST)

ਸਪੇਨ ’ਚ ਪਿਤਾ ਨਾਲ ਕਾਨੂੰਨੀ ਲੜਾਈ ਤੋਂ ਬਾਅਦ ਮਿਲੀ ਇੱਛਾ ਮੌਤ

ਬਾਰਸੀਲੋਨਾ  : ਸਪੇਨ ਵਿਚ 25 ਸਾਲਾ ਨੋਏਲੀਆ ਕਾਸਤੀਲੋ ਨੇ ਇਕ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਇੱਛਾ ਮੌਤ ਰਾਹੀਂ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਨੋਏਲੀਆ ਨੂੰ ਇੱਛਾ ਮੌਤ ਲਈ ਆਪਣੇ ਪਿਤਾ ਨਾਲ ਵੀ ਕਾਨੂੰਨੀ ਲੜਾਈ ਲੜਨੀ ਪਈ, ਕਿਉਂਕਿ ਉਹ ਇਸ ਦੇ ਵਿਰੋਧ ਵਿਚ ਸਨ।

ਬਾਰਸੀਲੋਨਾ ਦੀ ਰਹਿਣ ਵਾਲੀ ਨੋਏਲੀਆ ਦਾ 2022 ਵਿਚ ਇਕ ਫੈਸਿਲਿਟੀ ਸੈਂਟਰ ਵਿਚ 3 ਨੌਜਵਾਨਾਂ ਵਲੋਂ ਜਬਰ-ਜ਼ਨਾਹ ਕੀਤਾ ਗਿਆ ਸੀ। ਇਸ ਤੋਂ ਬਾਅਦ ਨੋਏਲੀਆ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਅਤੇ 5ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹਾਲਾਂਕਿ ਉਹ ਇਸ ਘਟਨਾ ਵਿਚ ਬਚ ਗਈ ਪਰ ਉਸ ਦੀ ਰੀੜ੍ਹ ਦੀ ਹੱਡੀ ਵਿਚ ਗੰਭੀਰ ਸੱਟ ਲੱਗੀ, ਜਿਸ ਕਾਰਨ ਉਹ ਕਮਰ ਤੋਂ ਹੇਠਾਂ ਲਕਵਾਗ੍ਰਸਤ ਹੋ ਗਈ। ਇਸ ਤੋਂ ਬਾਅਦ ਉਹ ਲਗਾਤਾਰ ਸਰੀਰਕ ਦਰਦ ਅਤੇ ਮਾਨਸਿਕ ਤਣਾਅ ਨਾਲ ਜੂਝ ਰਹੀ ਸੀ।

ਨੋਏਲੀਆ ਨੇ 2024 ਵਿਚ ਇੱਛਾ ਮੌਤ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਕੈਟਾਲੋਨੀਆ ਸਰਕਾਰ ਨੇ ਮਨਜ਼ੂਰੀ ਵੀ ਦੇ ਦਿੱਤੀ ਸੀ ਪਰ ਆਖਰੀ ਸਮੇਂ ’ਤੇ ਉਸ ਦੇ ਪਿਤਾ ਨੇ ਅਦਾਲਤ ਵਿਚ ਇਤਰਾਜ਼ ਦਰਜ ਕਰਵਾਇਆ ਅਤੇ ਪ੍ਰਕਿਰਿਆ ਰੁਕਵਾ ਦਿੱਤੀ ਸੀ। ਕਰੀਬ 18 ਮਹੀਨਿਆਂ ਬਾਅਦ ਉਸ ਨੇ 2021 ’ਚ ਲਾਗੂ ਹੋਏ ਸਪੇਨ ਦੇ ਇੱਛਾ ਮੌਤ ਕਾਨੂੰਨ ਤਹਿਤ ਆਪਣੀ ਜ਼ਿੰਦਗੀ ਖਤਮ ਕਰਨ ਦੀ ਇਜਾਜ਼ਤ ਹਾਸਲ ਕੀਤੀ।


author

Inder Prajapati

Content Editor

Related News