ਯੂਰਪ ਦਾ ਇਹ ਦੇਸ਼ ਜਾਰੀ ਕਰੇਗਾ ''ਵੈਕਸੀਨ ਪਾਸਪੋਰਟ''
Friday, Feb 05, 2021 - 01:04 AM (IST)
ਇੰਟਰਨੈਸ਼ਨਲ ਡੈਸਕ-ਯੂਰਪੀਅਨ ਦੇਸ਼ ਡੈਨਮਾਰਕ ਯਾਤਰਾਵਾਂ ਅਤੇ ਜਨਤਕ ਜੀਵਨ 'ਚ ਪਾਬੰਦੀਆਂ 'ਚ ਢਿੱਲ ਦੇਣ ਲਈ 'ਵੈਕਸੀਨ ਪਾਸਪੋਰਟ' ਲਾਂਚ ਕਰਨ ਦੀ ਤਿਆਰੀ 'ਚ ਹੈ। ਦਰਅਸਲ ਦੇਸ਼ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਅਜਿਹਾ ਡਿਜਟੀਲ ਪਾਸਪੋਰਟ ਤਿਆਰ ਕਰਨ ਜਾ ਰਹੀ ਹੈ ਜਿਸ ਤੋਂ ਪਤਾ ਲੱਗ ਜਾਵੇਗਾ ਕਿ ਪਾਸਪੋਰਟਧਾਰਕ ਨੇ ਕੋਰੋਨਾ ਵੈਕਸੀਨ ਲਈ ਹੈ ਜਾਂ ਨਹੀਂ।
ਕੀ ਬੋਲੇ ਡੈਨਮਾਰਕ ਦੇ ਵਿੱਤ ਮੰਤਰੀ
ਦੇਸ਼ ਦੇ ਵਿੱਤ ਮੰਤਰੀ ਮਾਰਟੇਨ ਬੋਏਡਸਕੋਵ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਇਹ ਸਾਡੇ ਬਾਰੇ 'ਚ ਹੈ। ਇਕ ਦੇਸ਼ ਦੇ ਤੌਰ 'ਤੇ ਤਕਨੀਕ ਦਾ ਇਸਤੇਮਾਲ ਕਰ ਅਸੀਂ ਦੁਨੀਆ ਨੂੰ ਦੱਸ ਸਕਦੇ ਹਾਂ। ਅਜਿਹਾ ਕਰਨ ਵਾਲੇ ਅਸੀਂ ਪਹਿਲੇ ਦੇਸ਼ ਹੋਵਾਂਗੇ।
ਇਹ ਵੀ ਪੜ੍ਹੋ -ਮਿਆਂਮਾਰ ਤਖਤਾਪਲਟ : ਆਂਗ ਸੂ ਚੀ 'ਤੇ ਕਈ ਦੋਸ਼, 15 ਫਰਵਰੀ ਤੱਕ ਹਿਰਾਸਤ 'ਚ
'ਕਿਵੇਂ ਕੰਮ ਕਰੇਗਾ ਵੈਕਸੀਨ ਪਾਸਪੋਰਟ'
ਇਸ ਦਿਸ਼ਾ 'ਚ ਪਹਿਲਾ ਸਟੈਪ ਫਰਵਰੀ ਮਹੀਨੇ ਦੇ ਆਖਿਰੀ 'ਚ ਪੂਰ ਕਰ ਲਿਆ ਜਾਵੇਗਾ। ਦਰਅਸਲ ਹੁਣ ਤੱਕ ਵੈਕਸੀਨ ਹਾਸਲ ਕਰ ਚੁੱਕੇ ਡੈਨਿਸ਼ ਲੋਕਾਂ ਦੀ ਗਿਣਤੀ ਠੀਕ-ਠਾਕ ਹੋ ਚੁੱਕੀ ਹੋਵੇਗੀ ਅਤੇ ਉਹ ਸਰਕਾਰ ਨੂੰ ਡਾਟਾ ਮੁਹੱਈਆ ਕਰ ਸਕਣਗੇ। ਅਗਲੇ ਤਿੰਨ ਤੋਂ ਚਾਰ ਮਹੀਨੇ 'ਚ ਡਿਜੀਟਲ ਪਾਸਪੋਰਟ ਅਤੇ ਇਕ ਐਪ ਲਾਂਚ ਕਰ ਦਿੱਤੀ ਜਾਵੇਗੀ।
ਵਿੱਤ ਮੰਤਰੀ ਨੇ ਦੱਸਿਆ ਕਿ ਇਸ ਨੂੰ 'ਵਾਧੂ ਪਾਸਪੋਰਟ' ਦੇ ਤੌਰ 'ਤੇ ਦੇਖਿਆ ਜਾਵੇਗਾ। ਲੋਕ ਇਸ ਨੂੰ ਆਪਣੀ ਮੋਬਾਇਲ ਡਿਵਾਈਸ 'ਚ ਰੱਖ ਸਕਣਗੇ। ਦੱਸਣਯੋਗ ਹੈ ਕਿ ਇਸ ਵੇਲੇ ਡੈਨਮਾਰਕ 'ਚ ਲਾਕਡਾਊਨ ਹੈ। ਦੇਸ਼ 'ਚ ਜ਼ਰੂਰੀ ਚੀਜ਼ਾਂ ਲਈ ਹੀ ਸਟੋਰ ਖੋਲ੍ਹੇ ਹਨ। ਬਾਰ ਅਤੇ ਰੈਸਟੋਰੈਂਟ ਦਾ ਇਸਤੇਮਾਲ ਸਿਰਫ ਸਾਮਾਨ ਘਰ ਲਿਜਾਣ ਲਈ ਹੀ ਕੀਤਾ ਜਾ ਸਕਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਡਿਜੀਟਲ ਪਾਸਪੋਰਟ 'ਤੇ ਕੰਮ ਕਰਨਾ ਬੇਹਦ ਜ਼ਰੂਰੀ ਹੈ ਜਿਸ ਨਾਲ ਕੰਪਨੀਆਂ ਆਪਣਾ ਸਧਾਰਣ ਕੰਮ ਸ਼ੁਰੂ ਕਰ ਸਕਣ।
ਇਹ ਵੀ ਪੜ੍ਹੋ -ਅਗਫਾਨੀ ਫੌਜ ਦੀ ਕਾਰਵਾਈ 'ਚ 15 ਤਾਲਿਬਾਨ ਅੱਤਵਾਦੀ ਢੇਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।