ਯੂਰਪ ਦੀ ਜੀਵਨ ਸ਼ੈਲੀ ਲਈ ਖ਼ਤਰਨਾਕ ਹੈ ‘ਰਾਜਨੀਤਿਕ ਇਸਲਾਮ’: ਆਸਟ੍ਰੀਆਈ ਚਾਂਸਲਰ
Thursday, Nov 12, 2020 - 06:04 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ) : ਆਸਟ੍ਰੀਆਈ ਚਾਂਸਲਰ ਸੇਬੇਸਟੀਅਨ ਕੁਰਜ਼ ਨੇ ਯੂਰਪੀਅਨ ਯੂਨੀਅਨ ਨੂੰ ਅਪੀਲ ਕੀਤੀ ਕਿ ਵਿਆਨਾ ਅੱਤਵਾਦੀ ਹਮਲੇ ਤੋਂ ਸਬਕ ਲੈਂਦੇ ਹੋਏ ਉਹ 'ਸਹਿਣਸ਼ੀਲਤਾ ਦੇ ਭੁਲੇਖੇ' ਨੂੰ ਖ਼ਤਮ ਕਰ ਲੈਣ। ਉਨ੍ਹਾਂ ਨੇ ਯੂਰਪੀਅਨ ਦੇਸ਼ਾਂ ਨੂੰ ਰਾਜਨੀਤਿਕ ਇਸਲਾਮ ਦੀ ਸਮੱਸਿਆ ਨਾਲ ਨਜਿੱਠਣ ਲਈ ਵਧੇਰੇ ਸਖ਼ਤੀ ਨਾਲ ਧਿਆਨ ਕੇਂਦਰਤ ਕਰਨ ਦਾ ਸੱਦਾ ਦਿੱਤਾ। ਉਸਨੇ ਚੇਤਾਵਨੀ ਦਿੱਤੀ ਕਿ ਰਾਜਨੀਤਿਕ ਇਸਲਾਮ ਯੂਰਪ ਦੀ ਜੀਵਨ ਸ਼ੈਲੀ ਲਈ ਇੱਕ ਵੱਡਾ ਖ਼ਤਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਇਸਲਾਮ ਦੀ ਵਿਚਾਰਧਾਰਾ ਯੂਰਪ ਦੀ ਆਜ਼ਾਦੀ ਅਤੇ ਕਦਰਾਂ ਕੀਮਤਾਂ ਲਈ ‘ਖਤਰਨਾਕ’ ਹੈ।
ਪੜ੍ਹੋ ਇਹ ਵੀ ਖ਼ਬਰ - Diwali 2020 : ਦੀਵਾਲੀ ਦੇ ਮੌਕੇ ਜਾਣੋ ਕੀ ਕਰਨਾ ਹੁੰਦੈ ‘ਸ਼ੁੱਭ’ ਅਤੇ ਕੀ ਨਾ ਕਰਨਾ ਹੈ ‘ਅਸ਼ੁੱਭ’
ਆਸਟ੍ਰੀਆਈ ਚਾਂਸਲਰ ਦੇ ਅਧਿਕਾਰੀ ਨੇ ਕਿਹਾ ਕਿ ਉਹ ਫਰਾਂਸ ਦੇ ਰਾਸ਼ਟਰਪਤੀ ਨਾਲ ਸੰਪਰਕ ਕਰਕੇ ਅੱਤਵਾਦ ਨਾਲ ਸਾਂਝੇ ਤੌਰ ‘ਤੇ ਨਜਿੱਠਣ ਲਈ ਗੱਲਬਾਤ ਕਰਨਗੇ। ਕੁਰਜ਼ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਲਦੀ ਸਹਿਣਸ਼ੀਲਤਾ ਦੇ ਭੁਲੇਖੇ ਨੂੰ ਖ਼ਤਮ ਕਰ ਦੇਣਗੇ। ਕੁਰਜ਼ ਨੇ ਕਿਹਾ ਕਿ ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਯੂਰਪ ਦੇ ਸਾਰੇ ਦੇਸ਼ ਇਹ ਮਹਿਸੂਸ ਕਰਨਗੇ ਕਿ ਰਾਜਨੀਤਿਕ ਇਸਲਾਮ ਦੀ ਵਿਚਾਰਧਾਰਾ ਸਾਡੀ ਆਜ਼ਾਦੀ ਅਤੇ ਯੂਰਪੀਅਨ ਜੀਵਨ ਸ਼ੈਲੀ ਲਈ ਕਿੰਨੀ ਖਤਰਨਾਕ ਹੈ।
ਪੜ੍ਹੋ ਇਹ ਵੀ ਖ਼ਬਰ - Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ
ਦੱਸ ਦੇਈਏ ਕਿ ਕੁਰਜ਼ ਦਾ ਇਹ ਬਿਆਨ ਅਜਿਹੇ ਸਮੇਂ ਆਇਆ, ਜਦੋਂ ਖੁਲਾਸਾ ਹੋਇਆ ਕਿ ਵਿਆਨਾ ਦੇ ਹਮਲੇ ਨੂੰ ਅੰਜਾਮ ਦੇਣ ਵਾਲੇ ਕੁਜ਼ਟੀਮ ਫੇਜਜ਼ੁਲਾਈ ਨੂੰ ਅਪ੍ਰੈਲ 2019 ਵਿਚ ਸੀਰੀਆ ਜਾ ਕੇ ਆਈ.ਐੱਸ.ਆਈ.ਐੱਸ. ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ - Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ
ਉਸ ਸਮੇਂ ਅੱਤਵਾਦੀ ਨੇ ਦਾਅਵਾ ਕੀਤਾ ਸੀ ਕਿ ਉਸਨੂੰ ‘ਗਲਤ ਮਸਜਿਦ’ ਰਾਹੀਂ ਗੁੰਮਰਾਹ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਸਲਾਹਕਾਰ ਨੂੰ ਝੂਠਾ ਵਾਅਦਾ ਕੀਤਾ ਕਿ ਉਸ ਨੇ ਆਈ.ਐੱਸ.ਆਈ.ਐੱਸ. ਨੂੰ ਤਿਆਗ ਦਿੱਤਾ ਹੈ। ਕੁਰਜ਼ ਨੇ ਕੁਟੀਮ ਨੂੰ ਛੱਡਣ ਦੇ ਫੈਸਲੇ ਨੂੰ 'ਨਿਸ਼ਚਤ ਤੌਰ' ਤੇ ਗਲਤ 'ਦੱਸਿਆ। ਦੱਸ ਦੇਈਏ ਕਿ ਕੁਜ਼ਟੀਮ ਨੇ ਵਿਆਨਾ ਵਿੱਚ 6 ਥਾਵਾਂ ’ਤੇ ਗੋਲੀ ਚਲਾ ਕੇ 4 ਲੋਕਾਂ ਨੂੰ ਮਾਰ ਦਿੱਤਾ ਸੀ।
ਪੜ੍ਹੋ ਇਹ ਵੀ ਖ਼ਬਰ - ਸਟੂਡੈਂਟ ਸਪਾਊਸ ਦੇ ਓਪਨ ਵਰਕ ਪਰਮਿਟ ਜਾਣੋਂ ਕਿਉਂ ਹੋ ਰਹੇ ਨੇ ‘ਧੜਾਧੜ ਰਿਫਿਊਜ’