ਯੂਰਪ : ਇਕ ਹਫਤੇ ''ਚ ਕੋਰੋਨਾ ਦੇ 10 ਲੱਖ ਮਾਮਲੇ ਆਏ ਸਾਹਮਣੇ

03/07/2021 2:16:09 AM

ਮਿਲਾਨ-ਯੂਰਪ 'ਚ ਬੀਤੇ ਇਕ ਹਫਤੇ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 10 ਲੱਖ ਮਾਮਲੇ ਸਾਹਮਣੇ ਆਏ ਹਨ, ਜੋ ਉਸ ਤੋਂ ਪਿਛਲੇ ਹਫਤੇ ਸਾਹਮਣੇ ਆਏ ਮਾਮਲਿਆਂ ਦੀ ਤੁਲਨਾ 'ਚ 9 ਫੀਸਦੀ ਵਧੇਰੇ ਹਨ। ਇਸ ਦੇ ਨਾਲ ਹੀ 6 ਹਫਤਿਆਂ ਤੱਕ ਮਾਮਲਿਆਂ 'ਚ ਗਿਰਾਵਟ ਦਰਜ ਕੀਤੇ ਜਾਣ ਤੋਂ ਬਾਅਦ ਫਿਰ ਤੋਂ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ -ਹਾਂਗਕਾਂਗ ਦੀ ਰਾਜਨੀਤੀ ਨੂੰ ਵੀ ਕੰਟਰੋਲ ਕਰਨ ਦੀ ਤਿਆਰੀ 'ਚ ਚੀਨ

ਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਥਾਵਾਂ 'ਚੋਂ ਮਿਲਾਨ ਉਪ ਨਗਰ ਦਾ ਬੋਲੇਟ ਵੀ ਸ਼ਾਮਲ ਹੈ, ਜਿਥੇ ਇਕ ਨਰਸਰੀ ਅਤੇ ਉਸ ਨਾਲ ਲੱਗਦੇ ਪ੍ਰਾਇਮਰੀ ਸਕੂਲਾਂ 'ਚ ਇਨਫੈਕਸ਼ਨ ਦਾ ਤੋਜ਼ੀ ਨਾਲ ਕਹਿਰ ਵਧਿਆ ਹੈ। ਇਥੇ ਕੁਝ ਹੀ ਦਿਨਾਂ 'ਚ 45 ਵਿਦਿਆਰਥੀ ਅਤੇ 14 ਮੁਲਾਜ਼ਮ ਵਾਇਰਸ ਦੀ ਲਪੇਟ 'ਚ ਆ ਗਏ ਹਨ। ਇਕ ਵਿਸ਼ਲੇਸ਼ਣ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਵਧੇਰੇ ਖਤਰਨਾਕ ਵਾਇਰਸ ਦਾ ਉਹੀ ਵੈਰੀਐਂਟ ਹੀ ਜਿਸ ਦੇ ਬਾਰੇ 'ਚ ਪਿਛਲੇ ਸਾਲ ਬ੍ਰਿਟੇਨ 'ਚ ਪਤਾ ਚੱਲਿਆ ਸੀ।

ਯੂਰਪ ਦੇ 27 ਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਬ੍ਰਿਟਿਸ਼ ਵੈਰੀਐਂਟ ਬਹੁਤ ਹੀ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਇਸ 'ਤੇ ਨਜ਼ਰ ਬਣਾਏ ਹੋਏ ਹਨ। ਸੰਗਠਨ ਮੁਤਾਬਕ ਘਟੋ-ਘੱਟ 10 ਦੇਸ਼ਾਂ 'ਚ ਕੋਰੋਨਾ ਮਚਾ ਰਿਹਾ ਹੈ ਜਿਨ੍ਹਾਂ 'ਚ ਬ੍ਰਿਟੇਨ, ਡੈਨਮਾਰਕ, ਇਟਲੀ, ਆਇਰਲੈਂਡ, ਜਰਮਨੀ, ਫਰਾਂਸ, ਨੀਦਰਲੈਂਡ, ਇਜ਼ਰਾਈਲ, ਸਪੇਨ ਅਤੇ ਪੁਰਤਗਾਲ ਸ਼ਾਮਲ ਹੈ।

ਇਹ ਵੀ ਪੜ੍ਹੋ -ਮਿਆਂਮਾਰ ਤਖਤਾਪਲਟ 'ਤੇ ਹੋਵੇ ਤੁਰੰਤ ਕਾਰਵਾਈ : UN

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News