ਚਾਈਨੀਜ਼ ਔਰਤ ਕੋਲੋਂ ਇਟਾਲੀਅਨ ਪੁਲਸ ਨੇ ਬਰਾਮਦ ਕੀਤੀ 10,75,600 ਯੂਰੋ ਦੀ ਰਾਸ਼ੀ

Friday, Aug 04, 2023 - 02:08 AM (IST)

ਚਾਈਨੀਜ਼ ਔਰਤ ਕੋਲੋਂ ਇਟਾਲੀਅਨ ਪੁਲਸ ਨੇ ਬਰਾਮਦ ਕੀਤੀ 10,75,600 ਯੂਰੋ ਦੀ ਰਾਸ਼ੀ

ਰੋਮ (ਦਲਵੀਰ ਕੈਂਥ) : ਦੇਸ਼ 'ਚ ਨਸ਼ਿਆਂ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਇਟਲੀ ਪੁਲਸ ਹਮੇਸ਼ਾ ਵਿਸ਼ੇਸ਼ ਗਸ਼ਤ 'ਤੇ ਤਾਇਨਾਤ ਰਹਿੰਦੀ ਹੈ ਤੇ ਹਰ ਉਸ ਸ਼ੱਕੀ ਸ਼ਖ਼ਸ ਦੀ ਤਹਿ ਤੱਕ ਜਾ ਕੇ ਹੀ ਰਹਿੰਦੀ ਹੈ, ਜਿਸ ਤੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਸ਼ੱਕ ਜ਼ਾਹਿਰ ਹੋ ਜਾਵੇ। ਕੁਝ ਅਜਿਹਾ ਹੀ ਤੁਸਕਾਨਾ ਸੂਬੇ ਦੇ ਜ਼ਿਲ੍ਹਾ ਫਿਰੈਂਸੇ ਦੇ ਸ਼ਹਿਰ ਸਕੰਦੀਚੀ ਦੇ ਬੱਸ ਅੱਡੇ 'ਤੇ ਦੇਖਣ ਨੂੰ ਮਿਲਿਆ, ਜਿੱਥੇ ਇਟਲੀ ਦੀ ਵਿਸ਼ੇਸ਼ ਪੁਲਸ ਗੁਆਰਦੀਆ ਦੀ ਫਿਨੈਂਸਾ ਨੂੰ ਇਕ ਔਰਤ ਕੋਲੋਂ 10 ਲੱਖ ਯੂਰੋ ਤੋਂ ਵੱਧ ਰਾਸ਼ੀ ਬਰਾਮਦ ਹੋਣ ਦਾ ਸਮਾਚਾਰ ਹੈ।

ਇਹ ਵੀ ਪੜ੍ਹੋ : Shoking:  American rapper Cardi B ਵੱਲੋਂ ਸੁੱਟਿਆ ਗਿਆ ਮਾਈਕ 82 ਲੱਖ ਰੁਪਏ 'ਚ ਹੋਇਆ ਨਿਲਾਮ

ਜਾਣਕਾਰੀ ਮੁਤਾਬਕ ਗੁਆਰਦੀਆਂ ਦੀ ਫਿਨੈਂਸਾ ਪੁਲਸ ਰੋਜ਼ਾਨਾ ਦੀ ਤਰ੍ਹਾਂ ਗਸ਼ਤ 'ਤੇ ਸੀ ਕਿਉਂਕਿ ਇਹ ਸੂਬਾ ਸੈਲਾਨੀਆਂ ਦਾ ਮੁੱਖ ਕੇਂਦਰ ਬਿੰਦੂ ਹੈ। ਇਟਲੀ ਦਾ ਅਜੂਬਾ ਪਿਜ਼ਾ ਟਾਵਰ ਵੀ ਇਸ ਸੂਬੇ ਵਿੱਚ ਹੀ ਹੈ, ਜਿਸ ਕਾਰਨ ਪੁਲਸ ਵਿਸ਼ੇਸ਼ ਮੁਸਤੈਦ 'ਤੇ ਰਹਿੰਦੀ ਹੈ ਤਾਂ ਜੋ ਕੋਈ ਵਾਰਦਾਤ ਨਾ ਹੋ ਜਾਵੇ। ਬੀਤੇ ਦਿਨ ਜਦੋਂ ਪੁਲਸ ਗਸ਼ਤ 'ਤੇ ਸੀ ਤਾਂ ਸਕੰਦੀਚੀ ਦੇ ਬੱਸ ਅੱਡੇ 'ਤੇ ਉਨ੍ਹਾਂ ਨੂੰ ਇਕ ਬੱਸ ਦੇ ਹੇਠਲੇ ਹਿੱਸੇ ਵਿੱਚ 2 ਵੱਡੇ ਕਾਲੇ ਰੰਗ ਦੇ ਬੈਗ ਮਿਲੇ, ਜਿਨ੍ਹਾਂ ਨੂੰ ਪੁਲਸ ਨੇ ਕੈਸ਼ਡਾਗ ਦੀ ਮਦਦ ਨਾਲ ਚੈੱਕ ਕੀਤਾ। ਜਦੋਂ ਪੁਲਸ ਨੇ ਇਨ੍ਹਾਂ ਬੈਗਾਂ ਨੂੰ ਖੋਲ੍ਹ ਕੇ ਦੇਖਿਆ ਤਾਂ ਪੁਲਸ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ ਕਿਉਂਕਿ ਇਨ੍ਹਾਂ ਬੈਗਾਂ 'ਚ 50, 20 ਤੇ 10 ਯੂਰੋ ਦੇ ਨੋਟ ਨੱਕੋ-ਨੱਕ ਭਰੇ ਪਏ ਸਨ। ਜਦੋਂ ਇਨ੍ਹਾਂ ਦੀ ਗਿਣਤੀ ਕੀਤੀ ਗਈ ਤਾਂ ਇਹ 10,75,600 ਯੂਰੋ ਦੀ ਰਾਸ਼ੀ ਨਿਕਲੀ, ਜਿਸ ਨੂੰ ਕਿ ਇਕ ਚਾਈਨੀਜ਼ ਔਰਤ ਕੋਲੋਂ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ : ਭਾਰਤ ਦੇ ਇਸ ਸ਼ਹਿਰ 'ਚ ਖੁੱਲ੍ਹੇਗਾ Tesla ਦਾ ਪਹਿਲਾ ਆਫਿਸ, ਜਾਣੋ ਕਿੰਨਾ ਹੋਵੇਗਾ ਕਿਰਾਇਆ

ਇਹ ਔਰਤ ਇਨ੍ਹਾਂ ਬੈਗਾਂ ਨੂੰ ਸੀਚੀਲੀਆ ਸੂਬੇ ਦੇ ਸ਼ਹਿਰ ਕਤਾਨੀਆਂ ਤੋਂ ਬੱਸ ਦੁਆਰਾ ਹੀ ਲੈ ਕੇ ਆ ਰਹੀ ਸੀ, ਜਦੋਂ ਬੱਸ ਸਕੰਦੀਚੀ ਰੁਕੀ ਤਾਂ ਪੁਲਸ ਨੂੰ ਸ਼ੱਕ ਹੋ ਗਿਆ। ਇਹ ਚਾਈਨੀਜ਼ ਔਰਤ ਇੰਨੀ ਵੱਡੀ ਰਕਮ ਕਿੱਥੋਂ ਲੈ ਕੇ ਆਈ ਤੇ ਕਿੱਥੇ ਲੈ ਕੇ ਜਾ ਰਹੀ ਸੀ, ਇਸ ਬਾਰੇ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਸ ਨੇ ਇਸ ਰਕਮ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਲਾਕੇ ਵਿੱਚ ਮੁਸਤੈਦੀ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਰਾਹਗੀਰਾਂ ਖਾਸ ਕਰਕੇ ਪ੍ਰਵਾਸੀਆਂ ਕੋਲੋਂ ਪੁੱਛ-ਪੜਤਾਲ ਹੋਰ ਤੇਜ਼ ਕਰ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News