ਯੂਰਪੀ ਸੰਘ ਨੇ ਅਮਰੀਕਾ-ਈਰਾਨ ਗੱਲਬਾਤ ਦਾ ਕੀਤਾ ਸਮਰਥਨ

08/30/2019 2:08:13 AM

ਹੇਲਿਸੰਕੀ - ਯੂਰਪੀ ਸੰਘ ਦੇ ਕੂਟਨੀਤਕ ਪ੍ਰਮੁੱਖ ਨੇ ਵੀਰਵਾਰ ਨੂੰ ਕਿਹਾ ਕਿ ਸੰਘ ਅਮਰੀਕਾ ਅਤੇ ਈਰਾਨ ਵਿਚਾਲੇ ਗੱਲਬਾਤ ਦਾ ਸਮਰਥਨ ਕਰੇਗਾ ਪਰ ਇਸ ਸ਼ਰਤ ਨਾਲ ਕਿ ਈਰਾਨ ਦੇ ਨਾਲ ਪ੍ਰਮਾਣੂ ਸਮਝੌਤਾ ਬਚਿਆ ਰਹੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2015 ’ਚ ਗਲੋਬਲ ਤਾਕਤਾਂ ਅਤੇ ਈਰਾਨ ਵਿਚਾਲੇ ਹੋਏ ਪ੍ਰਮਾਣੂ ਸੌਦੇ ਤੋਂ ਬਾਹਰ ਹੋ ਜਾਣ ਤੋਂ ਬਾਅਦ ਅਮਰੀਕਾ ਅਤੇ ਈਰਾਨ ਦੇ ਸਬੰਧ ’ਚ ਤਣਾਅ ਪੈਦਾ ਹੋ ਗਿਆ ਸੀ। ਇਸ ਸੌਦੇ ਦੇ ਤਹਿਤ ਈਰਾਨ ਨੂੰ ਉਸ ਦੇ ਪ੍ਰਮਾਣੂ ਪ੍ਰੋਗਰਾਮ ’ਤੇ ਲੱਗੀਆਂ ਪਾਬੰਦੀਆਂ ਦੇ ਬਦਲੇ ’ਚ ਈਰਾਨ ਨੂੰ ਪਾਬੰਦੀਆਂ ਤੋਂ ਰਾਹਤ ਦਿੱਤੀ ਗਈ ਸੀ।

ਖਾੜੀ ’ਚ ਤਣਾਅ ਨਾਟਕੀ ਢੰਗ ਨਾਲ ਵਧ ਗਿਆ ਸੀ ਜਿਥੇ ਟੈਂਕਰਾਂ ਨੂੰ ਜ਼ਬਤ ਕਰ ਲਿਆ ਸੀ ਪਰ ਯੂਰਪੀ ਸੰਘ ਦੇ ਮੈਂਬਰ ਦੇਸ਼ ਵਪਾਰਕ ਸ਼ਿਪਿੰਗ ਨੂੰ ਬਚਾਉਣ ਲਈ ਅਮਰੀਕਾ ਨੀਤ ਅਭਿਆਨ ’ਚ ਸ਼ਾਮਲ ਹੋਣ ਤੋਂ ਝਿੱਝਕ ਰਹੇ ਹਨ। ਇਸ ਦੀ ਬਜਾਏ ਈ. ਯੂ. ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੀ ਹੇਲਿਸੰਕੀ ’ਚ ਹੋਈ ਬੈਠਕ ’ਚ ਹਰਮੁਜ ਜਲਡਮਰੂ ਮੱਧ ’ਚ ਆਪਣਾ ਖੁਦ ਦਾ ਅਵਲੋਕਨ ਮਿਸ਼ਨ ਸ਼ੁਰੂ ਕਰਨ ਦੀ ਸੰਭਾਵਨਾ ’ਤੇ ਚਰਚਾ ਕੀਤੀ ਗਈ। ਹਰਮੁਜ ਜਲਡਮਰੂ ਮੱਧ ਖਾੜੀ ’ਚ ਦਾਖਲ ਹੋਣ ਦਾ ਸਾਮਰਿਕ ਰੂਪ ਤੋਂ ਅਹਿਮ ਕੇਂਦਰ ਹੈ।

ਸੰਕਟ ’ਚੋਂ ਨਿਕਲਣ ਲਈ ਅਮਰੀਕਾ ਅਤੇ ਈਰਾਨ ਵਿਚਾਲੇ ਸਿੱਧੀ ਗੱਲਬਾਤ ਦੇ ਵਿਚਾਰ ਨੂੰ ਇਸ ਹਫਤੇ ਜ਼ੋਰ ਮਿਲਿਆ ਹੈ ਜਦੋਂ ਟਰੰਪ ਨੇ ਇਹ ਵਿਚਾਰ ਦਿੱਤਾ ਅਤੇ ਨਵੇਂ ਅਮਰੀਕੀ ਰੱਖਿਆ ਮੰਤਰੀ ਨੇ ਈਰਾਨ ਦੇ ਨੇਤਾਵਾਂ ਨਾਲ ਗੱਲਬਾਤ ’ਚ ਸ਼ਾਮਲ ਹੋਣ ਨੂੰ ਆਖਿਆ। ਯੂਰਪੀ ਸੰਘ ਨੇ ਸੌਦੇ ਨੂੰ ਪੂਰੀ ਤਰ੍ਹਾਂ ਖਤਮ ਹੋਣ ਤੋਂ ਬਚਾਉਣ ਦੇ ਕਾਫੀ ਯਤਨ ਕੀਤੇ ਹਨ ਅਤੇ ਤਰਕ ਦਿੱਤਾ ਹੈ ਕਿ ਈਰਾਨ ਨੂੰ ਪ੍ਰਮਾਣੂ ਬੰਬ ਬਣਾਉਣ ਤੋਂ ਰੋਕਣ ਦਾ ਇਹ ਚੰਗਾ ਤਰੀਕਾ ਹੈ।


Khushdeep Jassi

Content Editor

Related News