EU ਨੇ ਰੂਸੀ ਅਧਿਕਾਰੀਆਂ, ਕੰਪਨੀਆਂ ਤੇ ਸੰਸਦ ਮੈਂਬਰਾਂ ''ਤੇ ਲਾਈਆਂ ਪਾਬੰਦੀਆਂ

Thursday, Feb 24, 2022 - 01:13 AM (IST)

EU ਨੇ ਰੂਸੀ ਅਧਿਕਾਰੀਆਂ, ਕੰਪਨੀਆਂ ਤੇ ਸੰਸਦ ਮੈਂਬਰਾਂ ''ਤੇ ਲਾਈਆਂ ਪਾਬੰਦੀਆਂ

ਬ੍ਰਸੇਲਜ਼-ਯੂਰਪੀਨ ਯੂਨੀਅਨ (ਈ.ਯੂ.) ਵੱਲੋਂ ਰੂਸ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ, ਕਈ ਕੰਪਨੀਆਂ ਅਤੇ ਦੱਖਣੀ ਪੂਰਬੀ ਯੂਕ੍ਰੇਨ ਦੇ ਵੱਖਵਾਦੀ ਹਿੱਸਿਆਂ ਦੀ ਸੁਤੰਤਰਾਂ ਨੂੰ ਮਾਨਤਾ ਦੇਣ ਦੇ ਪੱਖ 'ਚ ਵੋਟਿੰਗ ਕਰਨ ਵਾਲੇ ਸੈਕੜੇਂ ਸੰਸਦ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਲਾਈਆਂ ਗਈਆਂ ਪਾਬੰਦੀਆਂ ਤੋਂ ਪ੍ਰਭਾਵੀ ਹੋ ਗਏ ਹਨ। ਇਨ੍ਹਾਂ ਪਾਬੰਦੀਆਂ ਤਹਿਤ ਸੂਚੀ 'ਚ ਸ਼ਾਮਲ ਲੋਕਾਂ ਅਤੇ ਕੰਪਨੀਆਂ ਦੀਆਂ ਜਾਇਦਾਦਾਂ ਫ੍ਰੀਜ਼ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਈ.ਯੂ. ਦੇ 27 ਦੇਸ਼ਾਂ 'ਚ ਯਾਤਰਾ ਕਰਨ 'ਤੇ ਪਾਬੰਦੀ ਲਾਈ ਗਈ ਹੈ।

ਇਹ ਵੀ ਪੜ੍ਹੋ : ਪੋਲੈਂਡ ਨੇ ਰੂਸ ਵਿਰੁੱਧ ਸਖ਼ਤ ਪਾਬੰਦੀਆਂ ਲਾਉਣ ਦੀ ਕੀਤੀ ਮੰਗ

ਜੇਕਰ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਯੂਕ੍ਰੇਨ ਵਿਰੁੱਧ ਹੋਰ ਕੋਈ ਕਾਰਵਾਈ ਕਰਦੇ ਹਨ ਤਾਂ ਉਸ ਦੇ ਅੰਦਰ ਹੋਰ ਫੌਜਾਂ ਨੂੰ ਭੇਜਦੇ ਹਨ ਤਾਂ ਪਾਬੰਦੀ ਹੋਰ ਸਖ਼ਤ ਕੀਤੀ ਜਾ ਸਕਦੀ ਹੈ। ਈ.ਯੂ. ਦੇ ਮੁੱਖ਼ ਦਫ਼ਤਰ ਨੇ ਕਿਹਾ ਕਿ ਈ.ਯੂ. ਸਵੈ-ਘੋਸ਼ਿਤ ਦੋਨੇਤਸਕ ਅਤੇ ਲੁਹਾਨਸਕ ਗਣਰਾਜਾਂ ਦੀ ਸੁਤੰਤਰਾ ਨੂੰ ਵੋਟਿੰਗ ਕਰਨ ਵਾਲੀ ਰੂਸੀ ਸਟੇਟ ਡਿਊਮਾ ਦੇ 351 ਮੈਂਬਰਾਂ 'ਤੇ ਲਾਗੂ ਹੋਣ ਵਾਲੇ ਪ੍ਰਤੀਬਧੰਕ ਕਦਮਾਂ ਦਾ ਵਿਸਤਾਰ ਕਰੇਗਾ। ਇਸ ਨੇ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਯੂਕ੍ਰੇਨ ਦੀ ਖੇਤਰੀ ਅਖੰਡਤਾ, ਪ੍ਰਭੂਸੱਤਾ ਅਤੇ ਸੁਤੰਰਤਾ ਨੂੰ ਕਮਜ਼ੋਰ ਕਰਨ ਜਾਂ ਖ਼ਤਰੇ 'ਚ ਪਾਉਣ ਵਾਲੀ ਸਰਕਾਰੀ ਅਧਿਕਾਰੀਆਂ, ਬੈਂਕਾਂ ਅਤੇ ਕਾਰੋਬਾਰੀਆਂ ਅਤੇ ਚੋਟੀ ਦੇ ਫੌਜੀ ਅਧਿਕਾਰੀਆਂ ਸਮੇਤ 27 ਵੱਡੇ ਲੋਕਾਂ ਅਤੇ ਸੰਸਥਾਵਾਂ  'ਤੇ ਪਾਬੰਦੀਆਂ ਲਾਈਆਂ ਗਈਆਂ ਹਨ।

ਇਹ ਵੀ ਪੜ੍ਹੋ : ਨਾਈਜੀਰੀਆ 'ਚ ਫੌਜੀਆਂ 'ਤੇ ਹੋਏ ਹਮਲੇ ਦੀ ਇਸਲਾਮਿਕ ਸਟੇਟ ਨੇ ਲਈ ਜ਼ਿੰਮੇਵਾਰੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News