ਅਮਰੀਕਾ-ਚੀਨ ’ਚ ਤਣਾਅ ਕਾਰਨ ਭਾਰਤੀ ਡ੍ਰੋਨ ਦੀ ਅਮਰੀਕੀ ਬਾਜ਼ਾਰ ’ਚ ਹੋਈ ਐਂਟਰੀ

Saturday, Feb 24, 2024 - 10:29 AM (IST)

ਵਾਸ਼ਿੰਗਟਨ (ਭਾਸ਼ਾ) - ਭਾਰਤ ਦੀ ਡ੍ਰੋਨ ਬਣਾਉਣ ਵਾਲੀ ਕੰਪਨੀ ਆਇਡੀਆਫੋਰਜ ਨੇ ਅਮਰੀਕੀ ਬਾਜ਼ਾਰ ’ਚ ਐਂਟਰੀ ਕੀਤੀ ਹੈ। ਅਮਰੀਕਾ ਅਤੇ ਚੀਨ ਦੇ ਸਬੰਧਾਂ ’ਚ ਪਿਛਲੇ ਕੁਝ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਇਸ ਕਾਰਨ ਅਮਰੀਕਾ ਚੀਨ ’ਚ ਬਣੇ ਡ੍ਰੋਨ ਨੂੰ ਖਰੀਦਣ ਤੋਂ ਪਰਹੇਜ਼ ਕਰ ਰਿਹਾ ਹੈ। ਅਜਿਹੇ ’ਚ ਭਾਰਤੀ ਕੰਪਨੀਆਂ ਲਈ ਚੰਗਾ ਮੌਕਾ ਹੈ। 

ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਦੀ ਤਾਰੀਖ਼ ਹੋਈ ਤੈਅ, ਮਹਿਮਾਨ ਵਜੋਂ ਆਉਣਗੇ ਕਈ ਦਿੱਗਜ਼ ਕਾਰੋਬਾਰੀ

ਇਸ ਮਾਮਲੇ ਦ ਸਬੰਧ ਵਿਚ ਭਾਰਤ ਦੀ ਡ੍ਰੋਨ ਨਿਰਮਾਤਾ ਕੰਪਨੀ ਇਡੀਆਫੋਰਜ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅੰਕਿਤ ਮਹਿਤਾ ਦਾ ਕਹਿਣਾ ਹੈ ਕਿ ਭਾਰਤ ਦੇ ਡ੍ਰੋਨ ਉਦਯੋਗ ਨੇ ਪਿਛਲੇ 10 ਸਾਲਾਂ ’ਚ ਵੱਡੀ ਛਾਲ ਮਾਰੀ ਹੈ ਅਤੇ ਕੋਵਿਡ-19 ਗਲੋਬਲ ਮਹਾਮਾਰੀ ਪਿੱਛੋਂ ਇਸ ’ਚ ਤੇਜ਼ੀ ਆਈ ਹੈ। ਭਾਰਤੀ ਡ੍ਰੋਨ ਉਦਯੋਗ ਨੇ ਭਾਰਤ ਸਰਕਾਰ ਦੇ ਅਨੁਕੂਲ ਪਰਿਵੇਸ਼ ਨਾਲ ਪਿਛਲੇ 10 ਸਾਲਾਂ ’ਚ ਵੱਡੀ ਛਾਲ ਮਾਰੀ ਹੈ। 

ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ

ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਗਲੋਬਲ ਮਹਾਮਾਰੀ ਪਿੱਛੋਂ ਇਸ ਖੇਤਰ ’ਚ ਤੇਜ਼ੀ ਆਈ ਹੈ। ਮਹਿਤਾ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਗਲੋਬਲ ਮਹਾਮਾਰੀ ਤੋਂ ਪਹਿਲਾਂ ਡ੍ਰੋਨ ਦੇ ਸਬੰਧ ’ਚ ਨਿਯਮ ਅਤੇ ਕਾਨੂੰਨ ਕਾਫ਼ੀ ਸਖ਼ਤ ਸਨ। ਇਸ ਤੋਂ ਪਹਿਲਾਂ ਉਹ ਵਰਤੋਂ ਅਤੇ ਤਾਇਨਾਤੀ ਦੇ ਮਾਮਲੇ ’ਚ ਬਹੁਤ ਵੱਧ ਲਚਕੀਲੇਪਨ ਦੀ ਇਜਾਜ਼ਤ ਨਹੀਂ ਦਿੰਦੇ ਸੀ। ਗਲੋਬਲ ਮਹਾਮਾਰੀ ਪਿੱਛੋਂ ਤਕਨਾਲੋਜੀ ਨੂੰ ਅਪਣਾਉਣ ਦਾ ਰਾਹ ਖੁੱਲ੍ਹਿਆ। ਹੁਣ ਲੋਕ ਜਿੰਨੀ ਸੰਭਵ ਹੋਵੇ ਵੱਧ ਤੋਂ ਵੱਧ ਡ੍ਰੋਨ ਦੀ ਵਰਤੋਂ ਕਰਨਾ ਚਾਹੁੰਦੇ ਹਨ।’’

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News