ਇੰਗਲੈਂਡ ਦੇ ਹਸਪਤਾਲਾਂ "ਚ 90% ਬਿਸਤਰੇ ਕੋਰੋਨਾ ਮਰੀਜ਼ਾਂ ਨਾਲ ਭਰੇ

Sunday, Dec 20, 2020 - 01:57 PM (IST)

ਇੰਗਲੈਂਡ ਦੇ ਹਸਪਤਾਲਾਂ "ਚ 90% ਬਿਸਤਰੇ ਕੋਰੋਨਾ ਮਰੀਜ਼ਾਂ ਨਾਲ ਭਰੇ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਦੀ ਲਾਗ ਵਿੱਚ ਹੋ ਰਹੇ ਵਾਧੇ ਨੇ ਇੱਕ ਵਾਰ ਫਿਰ ਇੰਗਲੈਂਡ ਦੇ ਸਿਹਤ ਵਿਭਾਗ ਲਈ ਸਮੱਸਿਆ ਪੈਦਾ ਕਰ ਦਿੱਤੀ ਹੈ।ਕੋਰੋਨਾਂ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨਾਲ ਇੰਗਲੈਂਡ ਦੇ ਹਸਪਤਾਲਾਂ ਵਿੱਚ 90 ਫੀਸਦੀ ਦੇ ਕਰੀਬ ਬਿਸਤਰੇ ਮਰੀਜ਼ਾਂ ਨਾਲ ਭਰੇ ਹੋਏ ਹਨ। ਜਿਸ ਨਾਲ ਹਸਪਤਾਲਾਂ ਨੂੰ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨਾਲ ਇਲਾਜ ਕਰਨ ਕਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ, ਇੰਗਲੈਂਡ ਦੇ ਹਸਪਤਾਲਾਂ ਵਿੱਚ 16 ਦਸੰਬਰ ਨੂੰ ਕੋਵਿਡ-19 ਦੇ ਮਰੀਜ਼ਾਂ ਦੀ ਕੁੱਲ ਗਿਣਤੀ 15,465 ਦਰਜ਼ ਕੀਤੀ ਗਈ ਜੋ ਕਿ ਇੱਕ ਹਫਤੇ ਪਹਿਲਾਂ 13,467 ਸੀ। ਐਨ.ਐਚ.ਐਸ. ਇੰਗਲੈਂਡ ਦੇ ਤਾਜ਼ਾ ਅੰਕੜਿਆਂ ਮੁਤਾਬਕ, 13 ਦਸੰਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਇੰਗਲੈਂਡ ਦੇ ਹਸਪਤਾਲਾਂ ਦੇ ਬੈੱਡਾਂ ਦੀ ਗਿਣਤੀ ਲੱਗਭਗ 89 ਫੀਸਦੀ ਤੱਕ ਪਹੁੰਚ ਗਈ ਸੀ। ਇਸਦੇ ਨਾਲ ਹੀ ਰਾਜਧਾਨੀ ਲੰਡਨ ਵਿੱਚ ਵਾਇਰਸ ਦੀ ਲਾਗ ਦੇ ਤੇਜ਼ੀ ਨਾਲ ਵਧਣ ਕਾਰਨ 16 ਦਸੰਬਰ ਨੂੰ ਲੱਗਭਗ 2,543 ਕੋਵਿਡ-19 ਮਰੀਜ਼ ਦਰਜ ਕੀਤੇ ਗਏ ਸਨ, ਜੋ ਕਿ ਇੱਕ ਹਫ਼ਤੇ ਪਹਿਲਾਂ 1,787 ਸਨ, ਜਿਸ ਦੇ ਨਾਲ ਰਾਜਧਾਨੀ ਵਿੱਚ ਹਸਪਤਾਲਾਂ ਦੇ ਬਿਸਤਰੇ ਮਰੀਜਾਂ ਨਾਲ ਭਰ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਇਜਰਾਈਲ ਦੇ ਪੀ.ਐੱਮ. ਨੇ ਲਗਵਾਇਆ ਕੋਵਿਡ-19 ਦਾ ਟੀਕਾ, ਵੀਡੀਓ ਵਾਇਰਲ

ਇਸ ਸੰਬੰਧੀ ਅੰਕੜਿਆਂ ਮੁਤਾਬਕ, ਲੰਡਨ ਦੇ ਐਨ.ਐਚ.ਐਸ. ਟਰੱਸਟ ਦੇ ਹਸਪਤਾਲਾਂ ਵਿੱਚ 13 ਦਸੰਬਰ ਨੂੰ ਖ਼ਤਮ ਹੋਏ ਹਫ਼ਤੇ ਵਿੱਚ ਬੈੱਡਾਂ ਦੀ ਔਸਤ 95.4 ਫੀਸਦੀ ਸੀ, ਜਿਸਦੇ ਤਹਿਤ ਲੇਵਿਸ਼ਮ ਅਤੇ ਗ੍ਰੀਨਵਿਚ ਦੇ ਹਸਪਤਾਲਾਂ ਵਿੱਚ 95.8 ਫੀਸਦੀ ਅਤੇ ਕਿੰਗਜ਼ ਕਾਲਜ ਹਸਪਤਾਲ ਵਿੱਚ ਮਰੀਜ਼ਾਂ ਨਾਲ ਭਰੇ ਬਿਸਤਰਿਆਂ ਦੀ ਦਰ 96.8% ਦਰਜ਼ ਕੀਤੀ ਗਈ ਸੀ। ਮਰੀਜ਼ਾ ਦੀ ਵੱਧ ਰਹੀ ਗਿਣਤੀ ਨਾਲ ਸਾਹਮਣੇ ਆ ਰਹੀ ਇਸ ਸਮੱਸਿਆ ਤੋਂ ਬਚਾਅ ਲਈ ਰਾਇਲ ਕਾਲਜ ਆਫ਼ ਐਮਰਜੈਂਸੀ ਮੈਡੀਸਨ ਦੇ ਸਿਹਤ ਮਾਹਿਰਾਂ ਨੇ ਜਨਤਾ ਨੂੰ ਤਿਉਹਾਰਾਂ ਦੇ ਦਿਨਾਂ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।


author

Vandana

Content Editor

Related News