PM ਮੋਦੀ ਤੇ ਰਾਜਨਾਥ ਸਿੰਘ ਦੇ ਅੱਤਵਾਦੀਆਂ ਨੂੰ ਮਾਰਨ ਵਾਲੇ ਬਿਆਨ 'ਤੇ ਜਾਣੋ ਕੀ ਬੋਲਿਆ ਅਮਰੀਕਾ
Wednesday, Apr 17, 2024 - 10:30 AM (IST)
ਵਾਸ਼ਿੰਗਟਨ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਅੱਤਵਾਦੀਆਂ ਨੂੰ ਮਾਰਨ ਲਈ ਸਰਹੱਦ ਪਾਰ ਕਰਨ ਦੇ ਕਥਿਤ ਬਿਆਨਾਂ 'ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਕਿਹਾ ਕਿ ਅਮਰੀਕਾ ਇਸ ਮੁੱਦੇ ਵਿਚ ਦਖ਼ਲ ਨਹੀਂ ਦੇਵੇਗਾ ਪਰ ਉਸ ਨੇ 'ਭਾਰਤ ਅਤੇ ਪਾਕਿਸਤਾਨ ਨੂੰ ਤਣਾਅ ਵਧਾਉਣ ਤੋਂ ਬਚਣ ਅਤੇ ਗੱਲਬਾਤ ਰਾਹੀਂ ਹੱਲ ਕੱਢਣ' ਦੀ ਬੇਨਤੀ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਉਨ੍ਹਾਂ ਤੋਂ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਭਾਰਤ ਦੇ ਦੂਜੇ ਦੇਸ਼ਾਂ ਵਿਚ ਕਥਿਤ ਕਾਰਵਾਈਆਂ ਬਾਰੇ ਸਵਾਲ ਪੁੱਛਿਆ ਗਿਆ ਸੀ।
ਇਹ ਵੀ ਪੜ੍ਹੋ: ਬੱਸ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਇਕੋ ਪਰਿਵਾਰ ਦੇ 5 ਜੀਆਂ ਸਣੇ 14 ਲੋਕਾਂ ਦੀ ਮੌਤ
ਇਹ ਪੁੱਛੇ ਜਾਣ 'ਤੇ ਕਿ ਕੀ ਮੋਦੀ ਅਤੇ ਸਿੰਘ ਦੀਆਂ ਟਿੱਪਣੀਆਂ ਨੂੰ ਕੈਨੇਡਾ 'ਚ (ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ) ਨਿੱਝਰ ਦੇ ਕਥਿਤ ਕਤਲ, ਨਿਊਯਾਰਕ 'ਚ (ਘੋਸ਼ਿਤ ਅੱਤਵਾਦੀ ਗੁਰਪਤਵੰਤ ਸਿੰਘ) ਪੰਨੂ ਦੇ ਕਤਲ ਦੀ ਸਾਜ਼ਿਸ਼ ਅਤੇ ਪਾਕਿਸਤਾਨ 'ਚ ਹੋਏ ਕਤਲਾਂ ਦੇ ਸੰਦਰਭ 'ਚ 'ਇਕਬਾਲੀਆ' ਬਿਆਨ ਵਜੋਂ ਦੇਖਿਆ ਜਾ ਸਕਦਾ ਹੈ, ਇਸ 'ਤੇ ਮਿਲਰ ਨੇ ਕਿਹਾ ਕਿ ਅਮਰੀਕਾ ਇਸ ਮੁੱਦੇ 'ਚ ਨਹੀਂ ਫਸੇਗਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ, "ਅਮਰੀਕਾ ਇਸ ਵਿੱਚ ਦਖ਼ਲ ਨਹੀਂ ਦੇਵੇਗਾਪਰ ਅਸੀਂ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਤਣਾਅ ਤੋਂ ਬਚਣ ਅਤੇ ਗੱਲਬਾਤ ਰਾਹੀਂ ਹੱਲ ਕੱਢਣ ਦੀ ਅਪੀਲ ਕਰਦੇ ਹਾਂ।"
ਇਹ ਵੀ ਪੜ੍ਹੋ: ਪਿਤਾ ਦੀ ਕਰਤੂਤ; 3 ਬੱਚਿਆਂ ਨੂੰ ਖੂਹ ’ਚ ਸੁੱਟਿਆ, ਮੌਤ
ਅਮਰੀਕਾ ਨੇ ਇਸ ਮਾਮਲੇ 'ਚ ਭਾਰਤ 'ਤੇ ਪਾਬੰਦੀਆਂ ਲਗਾਉਣ ਦੇ ਸਬੰਧ ਵਿਚ ਵਿਚਾਰ ਕਿਉਂ ਨਹੀਂ ਕੀਤਾ, ਇਸ ਸਵਾਲ ਦੇ ਜਵਾਬ 'ਚ ਮਿਲਰ ਨੇ ਕਿਹਾ, 'ਮੈਂ ਪਾਬੰਦੀਆਂ ਬਾਰੇ ਕੁਝ ਨਹੀਂ ਕਹਾਂਗਾ। ਜੇ ਤੁਸੀਂ ਮੈਨੂੰ ਪਾਬੰਦੀਆਂ ਬਾਰੇ ਪੁੱਛਦੇ ਹੋ, ਤਾਂ ਮੇਰਾ ਜਵਾਬ ਹੈ ਕਿ ਅਸੀਂ ਇਸ ਬਾਰੇ ਜਨਤਕ ਤੌਰ 'ਤੇ ਗੱਲ ਨਹੀਂ ਕਰਦੇ...'' ਦਰਅਸਲ, ਇਸ ਮਹੀਨੇ ਦੇ ਸ਼ੁਰੂ ਵਿਚ ਰੱਖਿਆ ਮੰਤਰੀ ਸਿੰਘ ਨੇ ਸਰਹੱਦ ਪਾਰ ਅੱਤਵਾਦ ਨਾਲ ਨਜਿੱਠਣ ਲਈ ਭਾਰਤ ਦੀ ਦ੍ਰਿੜਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿਜੇਕਰ ਅੱਤਵਾਦੀ ਭਾਰਤ 'ਚ ਸ਼ਾਂਤੀ ਭੰਗ ਕਰਨ ਜਾਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ ਅਤੇ ਜੇਕਰ ਉਹ ਪਾਕਿਸਤਾਨ ਵੱਲ ਭੱਜਦੇ ਹਨ ਤਾਂ ਭਾਰਤ ਗੁਆਂਢੀ ਦੇਸ਼ 'ਚ ਦਾਖਲ ਹੋ ਕੇ ਉਨ੍ਹਾਂ ਨੂੰ ਮਾਰ ਦੇਵੇਗਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਬ੍ਰਿਟੇਨ 'ਚ 5 ਭਾਰਤੀਆਂ ਨੂੰ 122 ਸਾਲ ਦੀ ਜੇਲ੍ਹ, ਭਾਰਤੀ ਨੌਜਵਾਨ ਦਾ ਹੀ ਕੀਤਾ ਸੀ ਕਤਲ
ਹਾਲ ਹੀ 'ਚ ਬ੍ਰਿਟਿਸ਼ ਅਖਬਾਰ 'ਦਿ ਗਾਰਡੀਅਨ' ਨੇ ਆਪਣੀ ਇਕ ਖ਼ਬਰ 'ਚ ਕਿਹਾ ਸੀ ਕਿ 2019 ਤੋਂ ਭਾਰਤੀ ਖੁਫੀਆ ਏਜੰਸੀਆਂ ਨੇ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਸਖਤ ਰੁਖ ਅਪਣਾਉਂਦੇ ਹੋਏ ਪਾਕਿਸਤਾਨ 'ਚ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਸੇ ਸਬੰਧੀ ਰੱਖਿਆ ਮੰਤਰੀ ਨੂੰ ਸਵਾਲ ਪੁੱਛਿਆ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਵੀ ਸਰਹੱਦ ਪਾਰ ਅੱਤਵਾਦ ਨਾਲ ਨਜਿੱਠਣ ਲਈ ਕਥਿਤ ਤੌਰ 'ਤੇ ਇਸੇ ਤਰ੍ਹਾਂ ਦੀ ਕਾਰਵਾਈ ਦੀ ਵਾਰ-ਵਾਰ ਗੱਲ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।