ਚੀਨ ’ਚ ਤੂਫਾਨ ਨਾਲ ਨਜਿੱਠਣ ਲਈ ਐਮਰਜੈਂਸੀ ਪ੍ਰਤੀਕਿਰਿਆ ਸ਼ੁਰੂ

Tuesday, Aug 09, 2022 - 11:03 PM (IST)

ਪੇਈਚਿੰਗ  (ਯੂ. ਐੱਨ. ਆਈ.)-ਚੀਨ ਨੇ ਮੰਗਲਵਾਰ ਨੂੰ ਇਸ ਸਾਲ ਦੇਸ਼ ਦੇ ਦੱਖਣੀ ਤੱਟੀ ਇਲਾਕੇ ਵਿਚ ਪਹੁੰਚ ਰਹੇ 7ਵੇਂ ਤੂਫਾਨ ਲਈ ਚੌਥੇ ਪੱਧਰ ਦੀ ਐਮਰਜੈਂਸੀ ਪ੍ਰਤੀਕਿਰਿਆ ਸ਼ੁਰੂ ਕੀਤੀ ਹੈ। ਸੂਬੇ ਹੜ੍ਹ ਕੰਟਰੋਲ ਅਤੇ ਸੋਕਾ ਰਾਹਤ ਹੈੱਡਕੁਆਰਟਰ ਨੇ ਗਵਾਂਗਡੋਂਗ, ਗੁਆਂਗਸ਼ੀ, ਹੈਨਾਨ, ਫੁਜੀਯਾਨ ਅਤੇ ਹੋਰ ਸੂਬਿਆਂ ਵਿਚ ਤੂਫਾਨ ਅਤੇ ਹਨੇਰੀ ਕਾਰਨ ਹੋਈ ਭਾਰੀ ਬਾਰਿਸ਼ ਨੂੰ ਦੇਖਦੇ ਹੋਏ ਐਮਰਜੈਂਸੀ ਪ੍ਰਤੀਕਿਰਿਆ ਸ਼ੁਰੂ ਕੀਤੀ।

ਇਹ ਵੀ ਪੜ੍ਹੋ : ਜਨਮ ਦਿਨ ਵਾਲੇ ਦਿਨ 22 ਸਾਲਾ ਨੌਜਵਾਨ ਦੀ ਭੇਤਭਰੀ ਹਾਲਤ ’ਚ ਹੋਈ ਮੌਤ

ਤੂਫਾਨ ਦੇ ਬੁੱਧਵਾਰ ਨੂੰ ਦੁਪਹਿਰ ਅਤੇ ਸ਼ਾਮ ਵਿਚਾਲੇ ਹੈਨਾਨ ਆਈਲੈਂਡ ਦੇ ਉੱਤਰ-ਪੂਰਬੀ ਤੱਟ ਤੋਂ ਗਵਾਂਗਡੋਂਗ ਸੂਬੇ ਦੇ ਪੱਛਮੀ ਤੱਟ ਤੱਕ ਪਹੁੰਚਣ ਦਾ ਖਦਸ਼ਾ ਹੈ। ਦੱਖਣੀ ਚੀਨ ਸਾਗਰ, ਕਿਓਂਗਝੌ ਜਲਡਮਰੂਮੱਧ ਦੇ ਨਾਲ-ਨਾਲ ਗਵਾਂਗਡੋਂਗ ਅਤੇ ਹੈਨਾਨ ਆਈਲੈਂਡ ਦੇ ਤੱਟੀ ਖੇਤਰਾਂ ਵਿਚ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ। ਤੂਫਾਨ ਨਾਲ ਪ੍ਰਭਾਵਿਤ ਗਵਾਂਗਡੋਂਗ ਅਤੇ ਹੈਨਾਨ ਆਈਲੈਂਡ ਦੇ ਕੁਝ ਹਿੱਸਿਆਂ ਵਿਚ ਭਾਰੀ ਬਰਸਾਤ ਹੋਵੇਗੀ, ਜਦਕਿ ਗਵਾਂਗਡੋਂਗ ਦੇ ਦੱਖਣੀ ਤੱਟੀ ਇਲਾਕਿਆਂ ਵਿਚ ਤੇਜ਼ ਬਾਰਿਸ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਮੁੜ ਮਚਾਉਣ ਲੱਗਾ ਕਹਿਰ, 9 ਮਰੀਜ਼ਾਂ ਦੀ ਹੋਈ ਮੌਤ


Manoj

Content Editor

Related News