ਇਸ ਦੇਸ਼ 'ਚ ਲੱਗ ਗਈ ਐਮਰਜੈਂਸੀ, 18 ਲੋਕਾਂ ਨੇ ਗਵਾਈ ਜਾਨ, ਫੌਜ ਨੇ ਸੰਭਾਲਿਆ ਮੋਰਚਾ
Monday, Jan 19, 2026 - 10:48 AM (IST)
ਸੈਂਟੀਆਗੋ - ਦੱਖਣੀ ਅਮਰੀਕੀ ਦੇਸ਼ ਚਿਲੀ ਇਸ ਸਮੇਂ ਕੁਦਰਤ ਦੀ ਭਿਆਨਕ ਮਾਰ ਹੇਠ ਹੈ। ਦੇਸ਼ ਦੇ ਮੱਧ ਅਤੇ ਦੱਖਣੀ ਇਲਾਕਿਆਂ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਅਜਿਹਾ ਭਿਆਨਕ ਰੂਪ ਧਾਰ ਲਿਆ ਹੈ ਕਿ ਹੁਣ ਤੱਕ ਕਈ ਘਰ ਸੜ ਕੇ ਸੁਆਹ ਹੋ ਚੁੱਕੇ ਹਨ। ਹਾਲਾਤ ਨੂੰ ਬੇਕਾਬੂ ਹੁੰਦੇ ਦੇਖ ਚਿਲੀ ਦੇ ਰਾਸ਼ਟਰਪਤੀ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ: 1300 ਦੀ ਆਟੇ ਦੀ ਥੈਲੀ ! ਗੁਆਂਢੀ ਦੇਸ਼ 'ਚ ਮਚੀ ਹਾਹਾਕਾਰ, ਜਨਤਾ ਲਈ 1 ਡੰਗ ਦੀ ਰੋਟੀ ਵੀ ਹੋਈ ਮੁਸ਼ਕਲ

ਹਵਾਵਾਂ ਨੇ ਹੋਰ ਭੜਕਾਈ ਅੱਗ
ਤੇਜ਼ ਹਵਾਵਾਂ ਅਤੇ ਪਾਰਾ 38 ਡਿਗਰੀ ਸੈਲਸੀਅਸ ਤੋਂ ਪਾਰ ਜਾਣ ਕਾਰਨ ਅੱਗ ਤੇਜ਼ੀ ਨਾਲ ਰਿਹਾਇਸ਼ੀ ਇਲਾਕਿਆਂ ਵੱਲ ਵਧ ਰਹੀ ਹੈ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਹੁਣ ਤੱਕ 18 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਮੁਤਾਬਕ ਲਗਭਗ 50,000 ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਉੱਘੇ ਖੇਡ ਪ੍ਰਮੋਟਰ ਸੰਦੀਪ ਸਿੰਘ ਦੀ ਮੌਤ

ਐਮਰਜੈਂਸੀ ਦਾ ਐਲਾਨ: ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਫੌਜ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ ਤਾਂ ਜੋ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ।
ਧੂੰਏਂ ਦੀ ਚਾਦਰ: ਅੱਗ ਇੰਨੀ ਭਿਆਨਕ ਹੈ ਕਿ ਆਸਮਾਨ ਵਿੱਚ ਕਾਲੇ ਧੂੰਏਂ ਦੀ ਸੰਘਣੀ ਚਾਦਰ ਛਾ ਗਈ ਹੈ, ਜਿਸ ਕਾਰਨ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ।
ਵੱਡੇ ਪੱਧਰ 'ਤੇ ਨੁਕਸਾਨ: ਹਜ਼ਾਰਾਂ ਹੈਕਟੇਅਰ ਜੰਗਲ ਸੜ ਕੇ ਸਵਾਹ ਹੋ ਚੁੱਕਾ ਹੈ ਅਤੇ ਕਈ ਇਲਾਕਿਆਂ ਵਿੱਚ ਬਿਜਲੀ ਤੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ।
