ਗੈਸ ਲੀਕ ਕਾਰਨ ਦੱਖਣੀ ਅਲਬਰਟਾ 'ਚ ਐਮਰਜੈਂਸੀ ਚਿਤਾਵਨੀ

06/20/2020 11:21:11 PM

ਕੈਲਗਰੀ— 'ਗੈਸ ਲੀਕ' ਕਾਰਨ ਸ਼ਨੀਵਾਰ ਸਵੇਰੇ ਬਲੈਕ ਡਾਇਮੰਡ ਨੇੜੇ ਰਹਿੰਦੇ ਲੋਕਾਂ ਨੂੰ ਇਕ ਵਿਸਫੋਟਕ ਖਤਰੇ ਬਾਰੇ ਐਮਰਜੈਂਸੀ ਚਿਤਾਵਨੀ ਦਿੱਤੀ ਗਈ।

ਬਲੈਕ ਡਾਇਮੰਡ ਡਾਊਨਟਰਨ ਦੇ ਨੇੜੇ ਰਹਿੰਦੇ ਲੋਕਾਂ ਨੂੰ ਬਾਹਰ ਵੀ ਕੱਢਿਆ ਗਿਆ। ਏਜੰਸੀ ਨੇ ਸਵੇਰੇ 10 ਵਜੇ ਤੋਂ ਠੀਕ ਬਾਅਦ ਚਿਤਾਵਨੀ ਜਾਰੀ ਕੀਤੀ ਹੈ। ਬਲੈਕ ਡਾਇਮੰਡ ਫਾਇਰ ਡਿਪਾਰਟਮੈਂਟ ਮੌਕੇ 'ਤੇ ਹੈ ਅਤੇ ਪ੍ਰਭਾਵਿਤ ਸੰਪਤੀਆਂ ਨੂੰ ਸੁਰੱਖਿਅਤ ਕਰਨ ਲਈ ਕੰਮ ਕਰ ਰਿਹਾ ਹੈ।

ਫਿਲਹਾਲ ਇਸ ਖੇਤਰ 'ਚ ਕਿਸੇ ਵੀ ਯਾਤਰਾ 'ਤੇ ਰੋਕ ਲਾ ਦਿੱਤੀ ਗਈ ਹੈ। ਬਲੈਕ ਡਾਇਮੰਡ ਦੇ ਨੇੜੇ ਯਾਤਰਾ ਕਰਨ ਵਾਲਿਆਂ ਨੂੰ ਹੋਰ ਰਸਤਿਓਂ ਜਾਣ ਲਈ ਕਿਹਾ ਗਿਆ ਹੈ। ਉੱਥੇ ਹੀ, ਇਲਾਕੇ 'ਚ ਜਿਨ੍ਹਾਂ ਲੋਕਾਂ ਨੂੰ ਕੁਦਰਤੀ ਗੈਸ ਦੀ ਬਦਬੂ ਆ ਰਹੀ ਹੈ ਉਨ੍ਹਾਂ ਨੂੰ ਸਾਰੇ ਦਰਵਾਜ਼ੇ ਤੇ ਖਿੜਕੀਆਂ ਬੰਦ ਕਰਨ ਦੀ ਹਿਦਾਇਤ ਦਿੱਤੀ ਗਈ ਹੈ।
ਬਲੈਕ ਡਾਇਮੰਡ ਲਗਭਗ 3,000 ਨਿਵਾਸੀਆਂ ਦਾ ਘਰ ਹੈ ਅਤੇ ਕੈਲਗਰੀ ਤੋਂ ਲਗਭਗ 66 ਕਿਲੋਮੀਟਰ ਦੱਖਣ 'ਚ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਵਾਹਨ ਸੀਮੈਂਟ ਬੈਰੀਅਰ 'ਤੇ ਜੰਪ ਕਾਰਨ ਉਛਲ ਗਿਆ ਸੀ ਅਤੇ ਏਟੀਕੋ ਬਿਲਡਿੰਗ ਨਾਲ ਜੁੜੀ ਗੈਸ ਲਾਈਨ 'ਚ ਟਕਰਾ ਗਿਆ ਸੀ। ਗੈਸ ਬੰਦ ਕਰ ਦਿੱਤੀ ਗਈ ਹੈ ਪਰ ਖਤਰਨਾਕ ਸਥਿਤੀ ਕਾਰਨ ਕਈ ਕਾਰੋਬਾਰਾਂ ਅਤੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ। ਫਾਇਰਫਾਈਟਰਜ਼ ਕਿਸੇ ਵੀ ਰਹਿੰਦੀ ਕੁਦਰਤੀ ਗੈਸ ਦੀ ਇਮਾਰਤ ਨੂੰ ਸਾਫ ਕਰਨ ਲਈ ਕੰਮ ਕਰ ਰਹੇ ਹਨ ਅਤੇ ਇਸ ਸਥਿਤੀ ਸੁਰੱਖਿਅਤ ਹੋਣ 'ਤੇ ਵਸਨੀਕਾਂ ਨੂੰ ਸੂਚਤ ਕਰਨਗੇ।


Sanjeev

Content Editor

Related News