ਟਵਿਟਰ ਦੀ ਕਿਹੜੀ ਜ਼ਬਰਦਸਤ ਸਮਰੱਥਾ ਨੂੰ ਅਨਲਾਕ ਕਰਨਗੇ ਐਲਨ ਮਸਕ

04/27/2022 12:41:03 PM

ਨਿਊਯਾਰਕ– ਪਿਛਲੇ ਸਾਲ ਜਨਵਰੀ ਵਿਚ ਜਦੋਂ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੌਰਾਨ ਹਿੰਸਾ ਤੋਂ ਬਾਅਦ ਟਵਿਟਰ ਨੇ ਡੋਨਾਲਡ ਟਰੰਪ ’ਤੇ ਇਸ ਪਲੇਟਫਾਰਮ ’ਤੇ ਪਾਬੰਦੀ ਲਗਾਈ ਸੀ, ਉਸੇ ਸਮੇਂ ਮਸਕ ਨੇ ਖੁਦ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਪੱਖੀ ਦੱਸਦੇ ਹੋਏ ਕਿਹਾ ਸੀ ਕਿ ਇਸ ਸੋਸ਼ਲ ਮੀਡੀਆ ਪਲੇਟਫਾਰਮ ਵਿਚ ਵੱਡੇ ਸੁਧਾਰ ਦੀ ਲੋੜ ਹੈ। ਮਸਕ ਨੇ ਦੋ ਹਫਤੇ ਪਹਿਲਾਂ ਟਵਿਟਰ ਨੂੰ ਖਰੀਦਣ ਦੀ ਇੱਛਾ ਪ੍ਰਗਟ ਕਰਨ ਦੇ ਨਾਲ ਹੀ ਕਿਹਾ ਸੀ ਕਿ ਇਸ ਵਿਚ ਜ਼ਬਰਦਸਤ ਸਮਰੱਥਾ ਹੈ, ਜਿਸਨੂੰ ਉਹ ਅਨਲਾਕ ਕਰਨ ਅਤੇ ਯੂਜਰਸ ਦੀ ਕਮਿਊਨਿਟੀ ਨਾਲ ਕੰਮ ਕਰਨ ਲਈ ਉਤਸੁਕ ਹਨ।

ਇਹ ਵੀ ਪੜ੍ਹੋ– Elon Musk ਦੇ ਕੰਟਰੋਲ ’ਚ ਆਈ ਟਵਿਟਰ ਦੀ ‘ਚਿੜੀ’, ਜਾਣੋ ਹੁਣ ਕੀ ਹੋਣਗੇ ਵੱਡੇ ਬਦਲਾਅ

ਚਿੜੀ ਨੂੰ ਮਿਲਿਆ ਨਵਾਂ ਮਾਲਕ
ਮਸਕ ਨੇ 14 ਅਪ੍ਰੈਲ ਨੂੰ ਟਵਿਟਰ ਨੂੰ ਖਰੀਦਣ ਦੀ ਪੇਸ਼ਕਸ਼ ਕੀਤੀ ਸੀ। ਮਸਕ ਨੇ ਕਿਹਾ ਸੀ ਕਿ ਉਹ ਟਵਿਟਰ ਨੂੰ ਇਸ ਲਈ ਖਰੀਦਣਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਉਹ ਪ੍ਰਗਟਾਵੇ ਦੀ ਆਜ਼ਾਦੀ ਦੇ ਮੰਚ ਦੇ ਰੂਪ ਵਿਚ ਆਪਣੀ ਸਮਰੱਥਾ ’ਤੇ ਖਰਾ ਉਤਰ ਸੱਕ ਰਹੇ ਹਨ।

ਟਵਿਟਰ ਲਈ ਮਸਕ ਦੇ ਇਰਾਦੇ

* ਇਸ ਮੰਚ ਦੇ ਪ੍ਰਤੀ ਲੋਕਾਂ ਦਾ ਭਰੋਸਾ ਵਧਾਉਣ ਲਈ ਐਲਗੋਰਿਦਮ ਨੂੰ ਆਪਣਾ ਸੋਮਾ ਬਣਾਉਣਗੇ।

* ਸਪੈਮ ਬਾਈਟਸ ਨੂੰ ਹਟਾਉਣਗੇ।

* ਸਾਰੇ ਲੋਕਾਂ ਦੀ ਪਛਾਣ ਨੂੰ ਪ੍ਰਮਾਣਿਤ ਕੀਤਾ ਜਾਏਗਾ।

ਇਹ ਵੀ ਪੜ੍ਹੋ– ਗੂਗਲ ਦੀ ਨਵੀਂ ਪਾਲਿਸੀ ਦਾ ਅਸਰ, ਹੁਣ Truecaller ’ਚ ਵੀ ਨਹੀਂ ਹੋਵੇਗੀ ਕਾਲ ਰਿਕਾਰਡਿੰਗ

ਕਿਉਂ ਵਿਕਣ ’ਤੇ ਮਜਬੂਰ ਹੋਇਆ ਟਵਿਟਰ
ਮੌਜੂਦਾ ਸਮੇਂ ਵਿਚ ਟਵਿਟਰ ਦੇ ਕੰਟੈਂਟ ਨੂੰ ਲੈਕੇ ਦੁਨੀਆ ਦੇ ਪ੍ਰਭਾਵਸ਼ਾਲੀ ਨੇਤਾਵਾਂ ਅਤੇ ਰੈਗੂਲੇਟਰਾਂ ਦਾ ਦਬਾਅ ਲਗਾਤਾਰ ਵਧ ਰਿਹਾ ਸੀ। ਗਲਤ ਸੂਚਨਾਵਾਂ ਨਾਲ ਨਜਿੱਠਣ ਦੇ ਉਸ ਦੀਆਂ ਕੋਸ਼ਿਸ਼ਾਂ ਦੀ ਦੱਖਣੀ ਪੰਥੀ ਅਤੇ ਖੱਬੇਪੱਖੀ ਦੋਨੋਂ ਪਾਸਿਓਂ ਆਲੋਚਨਾ ਹੋ ਰਹੀ ਸੀ। ਹਿੰਸਾ ਨੂੰ ਉਕਸਾਉਣ ਵਾਲੇ ਟਵੀਟ ਕਾਰਨ ਟਰੰਪ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਉਹ ਬਹੁਤ ਸਾਰੇ ਦੱਖਣੀਪੰਥੀਆਂ ਦੀਆਂ ਅੱਖਾਂ ਵਿਚ ਰੜਕ ਰਹੇ ਸਨ।

ਵਿਰੋਧੀਆਂ ਦੀ ਸੋਚ
ਇਸਦਾ ਮਤਲਬ ਅਸੀਂ ਨਫਰਤ ਨੂੰ ਸਿਜਾਂਗੇ। ਬ੍ਰਿਟਿਸ਼ ਅਦਾਕਾਰਾ ਜਮੀਲਾ ਜਮੀਲ ਨੇ ਇਸ ਸੌਦੇ ਤੋਂ ਬਾਅਦ ਸਭ ਤੋ ਪਹਿਲਾਂ ਟਵਿਟਰ ਛੱਡਣ ਦਾ ਐਲਾਨ ਕੀਤਾ। ਉਨ੍ਹਾਂ ਨੇ ਲਿਖਿਆ ਕਿ ਇਸ ਫਰੀ ਸਪੀਟ ਦੀ ਨੀਲਾਮੀ ਤੋਂ ਬਾਅਦ ਉਹ ਟਵੀਟ ਕਰਨਾ ਬੰਦ ਕਰ ਰਹੀ ਹੈ ਕਿਉਂਕਿ ਨਾਜਾਇਜ਼ ਨਫਰਤ, ਇਸਤਰੀ ਵੈਰ ਨੂੰ ਤੁਸੀਂ ਆਜ਼ਾਦ ਨਹੀਂ ਛੱਡ ਸਕਦੇ। ਅਮਰੀਕੀ ਸੀਨੇਟਰ ਐਲੀਜ਼ਾਬੇਥ ਵਾਰੇਨ ਨੇ ਕਿਹਾ ਕਿ ਇਹ ਡੀਲ ਲੋਕਤੰਤਰ ਲਈ ਖਤਰਾ ਹੈ।

ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ

ਟਵਿਟਰ ਨੂੰ ਬਗਾਵਤ ਦਾ ਡਰ, ਡਿਵੈਲਪਰਾਂ ਨੂੰ ਕੰਮ ਤੋਂ ਰੋਕਿਆ
ਐਲਨ ਮਸਕ ਦੇ ਟਵਿਟਰ ਨੂੰ ਖਰੀਦ ਲੈਣ ਤੋਂ ਬਾਅਦ ਉਸਦੇ ਖੱਬੇਪੱਖੀ ਮੁਲਾਜ਼ਮਾਂ ਵਲੋਂ ਬਗਾਵਤ ਦਾ ਖਤਰਾ ਪੈਦਾ ਹੋ ਗਿਆ ਹੈ। ਇਨ੍ਹਾਂ ਮੁਲਾਜਮ਼ਾਂ ਨੇ ਇਸ ਸੌਦੇ ਨੂੰ ਲੋਕਤੰਤਰ ਲਈ ਖਤਰਾ ਦੱਸਿਆ ਹੈ। ਇਸ ਤੋਂ ਬਾਅਦ ਟਵਿਟਰ ਨੇ ਆਪਣੇ ਡਿਵੈਲਪਰਾਂ ਨੂੰ ਸਾਈਟ ਵਿਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਤੋਂ ਰੋਕਣ ਲਈ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਸੌਦੇ ਤੋਂ ਬਾਅਦ ਤੋਂ ਹੀ ਲਿਬਰਲ ਭਾਈਚਾਰੇ ਵਿਚ ਇਕ ਜਨੂੰਨ ਦੀ ਸਥਿਤੀ ਹੈ। ਟਵਿਟਰ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ, ਇਸ ਖਦਸ਼ੇ ਨੂੰ ਦੇਖਦੇ ਹੋਏ ਸਾਰੇ ਡਿਵੈਲਪਰਾਂ ਨੂੰ ਬਲਾਕ ਕਰ ਦਿੱਤਾ ਗਿਆ ਹੈ, ਤਾਂ ਜੋ ਉਹ ਕੋਈ ਬਦਲਾਅ ਨਾ ਕਰ ਸਕਣ। 

ਬਲੂਮਬਰਗ ਦੀ ਰਿਪੋਰਟ ਮੁਤਾਬਕ, ਨਵੇਂ ਨਿਯਮ ਦੇ ਤਹਿਤ ਜੇਕਰ ਸਾਈਟ ਵਿਚ ਕਿਸੇ ਡਿਵੈਲਪਰ ਨੂੰ ਕੋਈ ਜ਼ਰੂਰੀ ਬਦਲਾਅ ਕਰਨਾ ਹੈ ਤਾਂ ਉਸਦੇ ਲਈ ਕੰਪਨੀ ਦੇ ਵਾਈਸ ਪ੍ਰੈਜੀਡੈਂਟ ਦੀ ਮਨਜ਼ੂਰੀ ਲੈਣੀ ਹੋਵੇਗੀ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਕੋਈ ਨਾਰਾਜ਼ ਮੁਲਾਜ਼ਮ ਕੁਝ ਗਲਤ ਨਾ ਕਰ ਦੇਵੇ। ਸੌਦਾ ਹੋਣ ਤੋਂ ਬਾਅਦ ਟਵਿਟਰ ਦੇ ਨਾਰਾਜ਼ ਮੁਲਾਜ਼ਮਾਂ ਨੇ ਸਾਈਟ ’ਤੇ ਅਤੇ ਇੰਟਰਨਲ ਮੈਸੇਜ ਬੋਰਡ ’ਤੇ ਮਸਕ ’ਤੇ ਹਮਲਿਆਂ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਡਰ ਪ੍ਰਗਟਾਇਆ ਕਿ ਹੁਣ ਉਨ੍ਹਾਂ ਨੂੰ ਆਜ਼ਾਦ ਤਰੀਕੇ ਨਾਲ ਕੰਮ ਨਹੀਂ ਕਰਨ ਦਿੱਤਾ ਜਾਏਗਾ। ਉਨ੍ਹਾਂ ਨੂੰ ਘਰ ਤੋਂ ਹੀ ਕੰਮ ਕਰਨ ਤੋਂ ਵੀ ਰੋਕਿਆ ਜਾਏਗਾ। ਬੇਸ਼ੱਕ ਚੀਜ਼ਾਂ ਅਤੇ ਵਿਗੜੇਗੀ ਅਤੇ ਇਹ ਦੁਨੀਆ ਅਤੇ ਲੋਕਤੰਤਰ ਲਈ ਖਤਰਨਾਕ ਹੋਵੇਗਾ।

ਇਹ ਵੀ ਪੜ੍ਹੋ– ਜੀਓ ਦਾ ਧਮਾਕਾ, ਰੀਚਾਰਜ ਕਰਨ ’ਤੇ ਮੁਫ਼ਤ ਦੇ ਰਿਹਾ ਫੋਨ


Rakesh

Content Editor

Related News