ਇਜ਼ਰਾਈਲ ਦੀ ਚਿਤਾਵਨੀ, ਬੰਧਕਾਂ ਦੀ ਰਿਹਾਈ ਤੱਕ ਗਾਜ਼ਾ ਨੂੰ ਨਹੀਂ ਮਿਲੇਗਾ ਇਕ ਵੀ ਬੂੰਦ ਪਾਣੀ
Friday, Oct 13, 2023 - 01:10 PM (IST)
ਯੇਰੂਸ਼ਲਮ (ਵਾਰਤਾ)- ਇਜ਼ਰਾਈਲ ਨੇ ਕਿਹਾ ਹੈ ਕਿ ਜਦੋਂ ਤੱਕ ਹਮਾਸ ਵੱਲੋਂ ਬੰਧਕ ਬਣਾਏ ਗਏ ਇਜ਼ਰਾਇਲੀਆਂ ਦੀ ਘਰ ਵਾਪਸੀ ਨਹੀਂ ਹੁੰਦੀ, ਉਦੋਂ ਤੱਕ ਗਾਜ਼ਾ ਪੱਟੀ ਲਈ ਬਿਜਲੀ ਦਾ ਸਵਿੱਚ ਚਾਲੂ ਨਹੀਂ ਕੀਤਾ ਜਾਵੇਗਾ, ਨਾ ਹੀ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਇਜ਼ਰਾਈਲ ਦੇ ਊਰਜਾ ਮੰਤਰੀ ਇਜ਼ਰਾਈਲ ਕਾਟਜ਼ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਕਾਟਜ਼ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਹਮਾਸ ਦਾ ਸਫ਼ਾਇਆ ਕਰਨ ਦਾ ਵਾਅਦਾ ਕੀਤਾ ਹੈ ਅਤੇ ਲੰਘੇ ਸ਼ਨੀਵਾਰ ਦੇ ਹਮਲੇ ਦੇ ਖ਼ਿਲਾਫ਼ ਜਵਾਬੀ ਕਾਰਵਾਈ ਵਿਚ ਗਾਜ਼ਾ ਪੱਟੀ ਦੀ ਪੂਰਨ ਘੇਰਾਬੰਦੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਇਜ਼ਰਾਈਲ 'ਤੇ ਹਮਾਸ ਨੂੰ ਹਮਲਾ ਪਿਆ ਭਾਰੀ, 1569 ਲੋਕਾਂ ਦੀ ਮੌਤ ਨਾਲ ਲਾਲ ਹੋਈ ਗਾਜ਼ਾ ਦੀ ਧਰਤੀ
ਉਨ੍ਹਾਂ ਕਿਹਾ ਕਿ ਗਾਜ਼ਾ ਦਾ ਇਕਲੌਤਾ ਇਲੈਕਟ੍ਰਿਕ ਪਾਵਰ ਸਟੇਸ਼ਨ ਬੰਦ ਕਰ ਦਿੱਤਾ ਗਿਆ ਹੈ ਅਤੇ ਜ਼ਿਆਦਾ ਸਮਰਥਾ ਵਾਲੇ ਹਸਪਤਾਲਾਂ ਵਿਚ ਈਂਧਣ ਤਕਰੀਬਨ ਖ਼ਤਮ ਹੋ ਰਿਹਾ ਹੈ। ਊਰਜਾ ਮੰਤਰੀ ਨੇ ਕਿਹਾ ਕਿ ਗਾਜ਼ਾ 'ਤੇ ਸੰਭਾਵਿਤ ਜ਼ਮੀਨੀ ਹਮਲੇ ਦੀ ਤਿਆਰੀ ਲਈ ਹਜ਼ਾਰਾਂ ਇਜ਼ਰਾਈਲੀ ਰਿਜ਼ਰਵ ਸੈਨਿਕਾਂ ਨੂੰ ਬੁਲਾਇਆ ਗਿਆ ਹੈ। ਇਥੇ ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਅਤੇ ਗਾਜ਼ਾ ਵਿਚਾਲੇ ਜੰਗ ਦਾ ਅੱਜ 7ਵਾਂ ਦਿਨ ਹੈ। ਇਸ ਜੰਗ ਵਿਚ ਇਜ਼ਰਾਈਲ ਵਿੱਚ 222 ਸੈਨਿਕਾਂ ਸਮੇਤ 1,300 ਤੋਂ ਵੱਧ ਲੋਕ ਮਾਰੇ ਗਏ ਹਨ। ਉਥੇ ਹੀ ਹਮਾਸ ਸ਼ਾਸਿਤ ਗਾਜ਼ਾ ਪੱਟੀ ਵਿੱਚ, ਫਲਸਤੀਨੀ ਅੱਤਵਾਦੀ ਸਮੂਹ ਦੇ ਖਿਲਾਫ ਇਜ਼ਰਾਈਲ ਦੇ ਹਮਲੇ ਵਿੱਚ, ਉੱਥੋਂ ਦੇ ਅਧਿਕਾਰੀਆਂ ਅਨੁਸਾਰ, 1,400 ਤੋਂ ਵੱਧ ਲੋਕ ਮਾਰੇ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।