ਪਾਕਿ ''ਚ ਸੈਨੇਟ ਲਈ 3 ਮਾਰਚ ਤੋਂ ਹੋਣਗੀਆਂ ਚੋਣਾਂ
Friday, Feb 12, 2021 - 02:25 AM (IST)
ਇਸਲਾਮਾਬਾਦ-ਪਾਕਿਸਤਾਨ ਦੇ ਚੋਣ ਅਧਿਕਾਰੀਆਂ ਨੇ ਦੇਸ਼ ਦੀ ਸੰਸਦ ਦੇ ਉੱਚ ਸਦਨ ਸੈਨੇਟ ਦੀਆਂ ਚੋਣਾਂ ਤਿੰਨ ਮਾਰਚ ਨੂੰ ਕਰਵਾਉਣ ਦਾ ਵੀਰਵਾਰ ਨੂੰ ਐਲਾਨ ਕੀਤਾ। ਚੋਣਾਂ ਦਾ ਐਲਾਨ ਅਜਿਹੇ ਸਮੇਂ 'ਚ ਕੀਤਾ ਗਿਆ ਹੈ ਜਦ ਭ੍ਰਿਸ਼ਟਾਚਾਰ ਨੂੰ ਟਾਲਣ ਲਈ ਵੋਟਿੰਗ ਦੌਰਾਨ ਖੁੱਲੀਆਂ ਵੋਟਾਂ ਦੀ ਇਜਾਜ਼ਤ ਦੇਣ ਦੇ ਵਿਸ਼ੇ 'ਤੇ ਸਰਕਾਰ ਅਤੇ ਵਿਰੋਧੀ ਧਿਰ ਦਰਮਿਆਨ ਮਤਭੇਦ ਹਨ।
ਇਹ ਵੀ ਪੜ੍ਹੋ -ਅਫਗਾਨਿਸਤਾਨ 'ਚ ਸੰਯੁਕਤ ਰਾਸ਼ਟਰ ਦੇ ਕਾਫਲੇ 'ਤੇ ਹਮਲਾ, 5 ਸੁਰੱਖਿਆ ਮੁਲਾਜ਼ਮਾਂ ਦੀ ਮੌਤ
ਦੇਸ਼ ਦੀਆਂ 104 ਸੰਸਦੀ ਸੈਨੇਟ 'ਤੇ ਕੁੱਲ 52 ਮੈਂਬਰਾਂ ਦਾ ਕਾਰਜਕਾਲ 11 ਮਾਰਚ ਨੂੰ ਖਤਮ ਹੋ ਰਿਹਾ ਹੈ। ਉਨ੍ਹਾਂ 'ਚ ਪੂਰਬੀ ਸੰਘ ਸ਼ਾਸ਼ਤ ਕਬਾਇਲੀ ਖੇਤਰੀ ਦੇ ਅੱਠ 'ਚੋਂ ਚਾਰ ਸੈਨੇਟਰ ਵੀ ਸ਼ਾਮਲ ਹਨ। ਇਨ੍ਹਾਂ ਖੇਤਰਾਂ ਨੂੰ ਖੈਬਰ ਪਖਤੂਨਖਵਾ 'ਚ ਮਿਲਾ ਦਿੱਤਾ ਗਿਆ ਹੈ, ਇਸ ਲਈ ਉਨ੍ਹਾਂ ਦੀ ਫਿਰ ਤੋਂ ਚੋਣ ਨਹੀਂ ਕੀਤੀ ਜਾਵੇਗੀ ਅਤੇ ਸੈਨੇਟ 'ਚ ਮੈਂਬਰਾਂ ਦੀ ਗਿਣਤੀ ਘਟ ਕੇ 100 ਰਹਿ ਜਾਵੇਗੀ। ਪਾਕਿਸਤਾਨ ਦੀ ਚੋਣ ਕਮਿਸ਼ਨ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਖੈਬਰ ਪਖਤੂਨਖਵਾ ਅਤੇ ਬਲੂਚਿਸਤਾਨ ਸੂਬੇ ਤੋਂ 12-12, ਪੰਜਾਬ ਅਤੇ ਸਿੰਧ ਸੂਬੇ ਤੋਂ 11-11 ਮੈਂਬਰਾਂ ਦੀ ਚੋਣ ਲਈ ਵੋਟਿੰਗ ਹੋਵੇਗੀ।
ਇਹ ਵੀ ਪੜ੍ਹੋ -ਪੁਰਤਗਾਲ ਨੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਲਾਇਆ ਕੋਰੋਨਾ ਟੀਕਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।