ਚੋਣ ਕਮਿਸ਼ਨ ਨੇ ਬਿਲਾਵਲ ਭੁੱਟੋ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਭੇਜਿਆ ਨੋਟਿਸ
Thursday, Mar 24, 2022 - 03:22 PM (IST)
ਇਸਲਾਮਾਬਾਦ (ਭਾਸ਼ਾ) ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਨੋਟਿਸ ਜਾਰੀ ਕੀਤਾ ਹੈ। ਡਾਨ ਅਖ਼ਬਾਰ ਨੇ ਵੀਰਵਾਰ ਨੂੰ ਇਹ ਰਿਪੋਰਟ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬੇਰਹਿਮ ਤਾਲਿਬਾਨ, ਖੁੱਲ੍ਹਣ ਦੇ ਕੁਝ ਘੰਟੇ ਬਾਅਦ ਹੀ ਬੰਦ ਕਰਵਾਏ ਕੁੜੀਆਂ ਦੇ ਸਕੂਲ
ਚੋਣ ਕਮਿਸ਼ਨ ਨੇ ਖ਼ੈਬਰ ਪਖਤੂਨਖਵਾ ਸੂਬੇ ਵਿੱਚ ਚੋਣਾਂ ਦੇ ਦੂਜੇ ਪੜਾਅ ਵਿੱਚ ਮਲਕੰਦ ਜ਼ਿਲ੍ਹੇ ਵਿੱਚ ਸਿਆਸੀ ਰੈਲੀ ਕਰਨ ਲਈ ਪੀਪੀਪੀ ਪ੍ਰਧਾਨ ਬਿਲਾਵਲ ਨੂੰ ਨੋਟਿਸ ਜਾਰੀ ਕੀਤਾ ਹੈ। ਜ਼ਿਲ੍ਹਾ ਨਿਗਰਾਨ ਦਫ਼ਤਰ (ਡੀਐਮਓ) ਨੇ ਦੱਸਿਆ ਕਿ ਬਿਲਾਵਲ ਨੇ ਚੋਣ ਜ਼ਾਬਤੇ ਸਬੰਧੀ ਐਡਵਾਈਜ਼ਰੀ ਜਾਰੀ ਹੋਣ ਦੇ ਬਾਵਜੂਦ 22 ਮਾਰਚ ਨੂੰ ਰੈਲੀ ਕੀਤੀ। ਜਦੋਂ ਕਿ ਸਥਾਨਕ ਚੋਣਾਂ ਦੌਰਾਨ ਕਿਸੇ ਨੂੰ ਵੀ ਸਿਆਸੀ ਇਕੱਠ, ਕਾਰ ਰੈਲੀਆਂ ਅਤੇ ਜਲੂਸ ਕੱਢਣ ਦੀ ਇਜਾਜ਼ਤ ਨਹੀਂ ਸੀ। ਡੀਐਮਓ ਨੇ ਪੀਪੀਪੀ ਮੁਖੀ ਨੂੰ ਨੋਟਿਸ ਜਾਰੀ ਕਰਕੇ 23 ਮਾਰਚ ਦੀ ਸਿਆਸੀ ਮੀਟਿੰਗ ਬਾਰੇ ਸਪੱਸ਼ਟੀਕਰਨ ਮੰਗਿਆ ਹੈ।