ਕੋਰੋਨਾ ਕਾਰਨ ਸਿਡਨੀ ''ਚ ਬਜ਼ੁਰਗ ਔਰਤ ਦੀ ਮੌਤ, 10 ਮਹੀਨੇ ਬਾਅਦ ਪਹਿਲਾ ਮਾਮਲਾ
Sunday, Jul 11, 2021 - 12:52 PM (IST)
ਸਿਡਨੀ (ਚਾਂਦਪੁਰੀ): ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਕੋਰੋਨਾ ਕਾਰਨ ਇੱਕ 90 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ। ਬਜ਼ੁਰਗ ਔਰਤ ਨੇ ਲੀਵਰਪੂਲ ਦੇ ਹਸਪਤਾਲ ਵਿੱਚ ਦਮ ਤੋੜਿਆ। ਦੱਸ ਮਹੀਨਿਆਂ ਪਿੱਛੋਂ ਸਿਡਨੀ ਵਿੱਚ ਕੋਰੋਨਾ ਨਾਲ ਹੋਣ ਵਾਲੀ ਇਹ ਪਹਿਲੀ ਮੌਤ ਹੈ। ਇਸ ਮੌਕੇ ਗਲੇਡਿਸ ਬੇਰੇਜਿਕਲੀਅਨ ਨੇ ਕਿਹਾ ਕੇ ਮ੍ਰਿਤਕ ਔਰਤ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਉਹਨਾਂ ਨੂੰ ਡੂੰਘਾ ਦੁੱਖ ਹੈ।
ਇਸ ਮੌਕੇ ਮੁੱਖ ਸਿਹਤ ਅਫਸਰ ਡਾ. ਕੈਰੀ ਚੈਂਟ ਨੇ ਕਿਹਾ ਕਿ ਬਜ਼ੁਰਗ ਔਰਤ ਦੀ ਮੌਤ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਇਹ ਗੰਭੀਰ ਪ੍ਰਭਾਵਾਂ ਨੂੰ ਉਜਾਗਰ ਕਰਦੀ ਹੈ। ਐਨ ਐਸ ਡਬਲਯੂ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 77 ਮਾਮਲੇ ਦਰਜ ਕੀਤੇ ਗਏ ਹਨ । ਜ਼ਿਹਨਾਂ ਵਿੱਚੋਂ 22 ਕੇਸ ਜਾਂਚ ਅਧੀਨ ਹਨ। ਪ੍ਰੀਮੀਅਰ ਨੇ ਕਿਹਾ ਕਿ ਅਧਿਕਾਰੀ ਆਸ ਕਰਦੇ ਹਨ ਕਿ ਸੋਮਵਾਰ ਨੂੰ ਸਿਡਨੀ ਵਿੱਚ ਨਵੇਂ ਕੇਸਾਂ ਦੀ ਗਿਣਤੀ 100 ਤੋਂ ਵੱਧ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਦੇ ਇਸ ਸੰਕਟ 'ਚ ਟਰਬਨ ਫਾਰ ਆਸਟ੍ਰੇਲੀਆ ਨੇ ਵਧਾਏ ਮਦਦ ਦੇ ਹੱਥ
ਬੇਰੇਜਿਕਲੀਅਨ ਨੇ ਕਿਹਾ,''ਇਸ ਲਈ ਅਸੀਂ ਨਾ ਸਿਰਫ ਨਿਯਮਾਂ ਦੀ ਪਾਲਣਾ ਕਰਨ ਦੀ ਮਹੱਤਤਾ 'ਤੇ ਜ਼ੋਰ ਦੇ ਸਕਦੇ ਹਾਂ ਸਗੋਂ ਜੋਖਮ ਨੂੰ ਸਮਝਦੇ ਹੋਏ ਜੋ ਸਭ ਤੋਂ ਵੱਧ ਦੁੱਖ ਝੱਲਣਗੇ ਉਹਨਾਂ ਪ੍ਰਤੀ ਸਾਡੀ ਡੂੰਘੀ ਹਮਦਰਦੀ ਹੈ। ਜੇਕਰ ਤੁਸੀਂ ਆਪਣੇ ਬਾਰੇ ਚਿੰਤਾ ਨਾ ਕਰੋ! ਇਹ ਤੁਹਾਡਾ ਫ਼ੈਸਲਾ ਹੈ ਪਰ ਆਪਣੇ ਕਰੀਬੀ ਪਰਿਵਾਰਕ ਮੈਂਬਰਾਂ ਬਾਰੇ ਸੋਚੋ, ਤੁਹਾਡੀ ਜ਼ਿੰਦਗੀ ਦੇ ਸਭ ਤੋਂ ਨਜ਼ਦੀਕੀ ਲੋਕ, ਉਹ ਲੋਕ ਹਨ ਜੋ ਸਭ ਤੋਂ ਪ੍ਰਭਾਵਿਤ ਹੁੰਦੇ ਹਨ।'' ਕੇਸਾਂ ਦੀ ਗਿਣਤੀ ਲਗਾਤਾਰ ਵੱਧਣ ਕਾਰਣ ਲੋਕਾਂ ਨੂੰ ਘਰ ਦੇ ਅੰਦਰ ਹੀ ਰਹਿ ਕੇ ਸੁਰੱਖਿਅਤ ਰਹਿਣਾ ਚਾਹੀਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।