ਅਲ ਸਲਵਾਡੋਰ ਤੇ ਗਵਾਟੇਮਾਲਾ ''ਚ ਤੂਫਾਨ ''ਅਮਾਂਡਾ'' ਦਾ ਕਹਿਰ ਜਾਰੀ, 17 ਲੋਕਾਂ ਦੀ ਮੌਤ

06/02/2020 10:21:43 AM

ਸਾਨ ਸਲਵਾਡੋਰ (ਭਾਸ਼ਾ) : ਅਲ ਸਲਵਾਡੋਰ ਅਤੇ ਗਵਾਟੇਮਾਲਾ ਵਿਚ ਆਏ ਊਸ਼ਣਕਟੀਬੰਧੀ ਤੂਫਾਨ 'ਅਮਾਂਡਾ' ਦੇ ਕਾਰਨ ਪਏ ਮੀਂਹ ਨਾਲ 17 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 7 ਹੋਰ ਲਾਪਤਾ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਅਤੇ ਮੀਂਹ ਕਾਰਨ ਵੱਡੇ ਪੈਮਾਨੇ 'ਤੇ ਹੋਈ ਬਰਬਾਦੀ ਨਾਲ ਹਜ਼ਾਰਾਂ ਲੋਕ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਹਾਰਾ ਘਰਾਂ (ਸ਼ੈਲਟਰ ਹੋਮ) ਵਿਚ ਜਾਣ ਨੂੰ ਮਜਬੂਰ ਹੋ ਗਏ ਹਨ।

PunjabKesari

ਅਲ ਸਲਵਾਡੋਰ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਮਰੀਨੋ ਦੁਰਾਨ ਨੇ ਸੋਮਵਾਰ ਨੂੰ ਦੱਸਿਆ ਕਿ ਲਗਭੱਗ 7 ਹਜ਼ਾਰ ਲੋਕਾਂ ਨੂੰ 153 ਸਹਾਰਾਂ ਘਰਾਂ ਵਿਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਨ੍ਹੇਰੀ ਅਤੇ ਮੀਂਹ ਕਾਰਨ ਦੇਸ਼ ਦੇ ਪੱਛਮੀ ਹਿੱਸੇ ਵਿਚ ਜ਼ਮੀਨ ਖਿਸਕਣ ਅਤੇ ਹੜ੍ਹ ਆਉਣ ਦੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਕਰੀਬ 900 ਘਰ ਨੁਕਸਾਨੇ ਗਏ ਸਨ। ਰਾਸ਼ਟਰਪਤੀ ਨਾਈਬ ਬੁਕੇਲੇ ਨੇ ਸਭ ਤੋਂ ਪ੍ਰਭਾਵਿਤ ਭਾਈਚਾਰਿਆਂ ਵਿਚੋਂ ਇਕ ਦਾ ਦੌਰਾ ਕੀਤਾ। ਕਰੀਬ 50 ਪਰਿਵਾਰਾਂ ਦੇ ਘਰ ਤਬਾਹ ਹੋ ਗਏ ਹਨ। ਬੁਕੇਲੇ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਪੁਨਰ ਨਿਰਮਾਣ ਲਈ 10,000 ਡਾਲਰ ਦੇਵੇਗੀ। ਅਲ ਸਲਵਾਡੋਰ ਵਿਚ ਕੋਰੋਨਾ ਵਾਇਰਸ ਦੇ 2,500 ਮਾਮਲੇ ਹਨ, ਜਦੋਂਕਿ 46 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗਵਾਟੇਮਾਲਾ ਦੇ ਰਾਸ਼ਟਰੀ ਆਫਤ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ 9 ਸਾਲ ਦਾ ਇਕ ਬੱਚਾ ਵੀ ਸ਼ਾਮਲ ਹੈ ਜੋ ਨਦੀ ਵਿਚ ਰੁੜ ਗਿਆ। ਬੁਲਾਰੇ ਨੇ ਦੱਸਿਆ ਕਿ ਤੂਫਾਨ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

PunjabKesari


cherry

Content Editor

Related News