ਇੰਗਲਿਸ਼ ਚੈਨਲ ਪਾਰ ਕਰਦੇ ਸਮੇਂ ਅੱਠ ਲੋਕਾਂ ਦੀ ਮੌਤ

Sunday, Sep 15, 2024 - 03:44 PM (IST)

ਪੈਰਿਸ (ਏਪੀ)-  ਉੱਤਰੀ ਫਰਾਂਸ ਤੋਂ ‘ਇੰਗਲਿਸ਼ ਚੈਨਲ’ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਫਰਾਂਸ ਦੇ ਸਮੁੰਦਰੀ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਉਦੋਂ ਵਾਪਰੀ ਜਦੋਂ ਅਧਿਕਾਰੀਆਂ ਨੇ ਉੱਤਰੀ ਕਸਬੇ ਐਂਬਲੇਟੌਜ਼ ਦੇ ਇੱਕ ਬੀਚ ਨੇੜੇ ਇੱਕ ਕਿਸ਼ਤੀ ਨੂੰ ਸੰਕਟ ਵਿੱਚ ਦੇਖਿਆ, ਜਿਸ ਵਿੱਚ ਦਰਜਨਾਂ ਲੋਕ ਸਵਾਰ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਦਰਦਨਾਕ : ਬਿਜਲੀ ਡਿੱਗਣ ਨਾਲ ਪਰਿਵਾਰ ਦੇ 5 ਜੀਆਂ ਦੀ ਮੌਤ

ਚੈਨਲ ਅਤੇ ਉੱਤਰੀ ਸਾਗਰ ਦੇ ਇੰਚਾਰਜ ਫਰਾਂਸੀਸੀ ਸਮੁੰਦਰੀ ਅਧਿਕਾਰੀਆਂ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਫਰਾਂਸੀਸੀ ਬਚਾਅ ਜਹਾਜ਼ ਨੂੰ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਸੀ ਅਤੇ ਬਚਾਅ ਸੇਵਾਵਾਂ ਨੇ ਬੀਚ 'ਤੇ ਡੁੱਬੇ 53 ਪ੍ਰਵਾਸੀਆਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ। ਬਿਆਨ ਵਿਚ ਕਿਹਾ ਗਿਆ ਹੈ, “ਤੁਰੰਤ ਸਹਾਇਤਾ ਪ੍ਰਦਾਨ ਕੀਤੇ ਜਾਣ ਦੇ ਬਾਵਜੂਦ ਅੱਠ ਲੋਕਾਂ ਦੀ ਮੌਤ ਹੋ ਗਈ” ਬਿਆਨ ਮੁਕਾਬਕ ਸਮੁੰਦਰ ਵਿਚ ਤਲਾਸ਼ੀ ਮੁਹਿੰਮ ਦੌਰਾਨ ਕੋਈ ਵਿਅਕਤੀ ਨਹੀਂ ਮਿਲਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News