ਅਮਰੀਕਾ ''ਚ ਦੋ ਜਹਾਜ਼ ਹਾਦਸਾਗ੍ਰਸਤ, 8 ਲੋਕਾਂ ਦੀ ਮੌਤ ਦਾ ਖਦਸ਼ਾ

Monday, Jul 06, 2020 - 03:50 PM (IST)

ਅਮਰੀਕਾ ''ਚ ਦੋ ਜਹਾਜ਼ ਹਾਦਸਾਗ੍ਰਸਤ, 8 ਲੋਕਾਂ ਦੀ ਮੌਤ ਦਾ ਖਦਸ਼ਾ

ਸੈਨ ਫਰਾਂਸਿਸਕੋ- ਅਮਰੀਕਾ ਦੇ ਇਡਾਹੋ ਸੂਬੇ ਵਿਚ ਕੋਇਅਰ ਡੀ ਲੇਨ ਝੀਲ 'ਤੇ ਦੋ ਜਹਾਜ਼ਾਂ ਦੀ ਟੱਕਰ ਦੇ ਬਾਅਦ ਉਨ੍ਹਾਂ ਦੇ ਡੁੱਬ ਜਾਣ ਕਾਰਨ 8 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਕੂਟੇਨਾਈ ਕਾਊਂਟੀ ਸ਼ੈਰਿਫ ਦਫਤਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਹਾਦਸਾ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ 2.20 ਵਜੇ ਵਾਪਰਿਆ।


ਘਟਨਾ ਵਾਲੇ ਥਾਂ ਤੋਂ ਹੁਣ ਤੱਕ ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ 6 ਬਾਲਗ ਅਤੇ ਬੱਚੇ ਲਾਪਤਾ ਦੱਸੇ ਜਾ ਰਹੇ ਹਨ। ਰਿਪੋਰਟਾਂ ਅਨੁਸਾਰ ਚਾਲਕ ਦਲ ਦੇ ਮੈਂਬਰਾਂ ਸਣੇ ਕੁੱਲ 8 ਵਿਅਕਤੀ ਦੋਵੇਂ ਜਹਾਜ਼ਾਂ ਵਿਚ ਸਵਾਰ ਸਨ। ਇਸ ਦੀ ਅਜੇ ਪੁਸ਼ਟੀ ਹੋ ਰਹੀ ਹੈ। ਇਸ ਸਮੇਂ ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਵਿੱਚੋਂ ਕੋਈ ਵੀ ਜਿਊਂਦਾ ਨਹੀਂ ਬਚਿਆ ਹੈ ਪਰ ਅਜੇ ਅਧਿਕਾਰਕ ਪੁਸ਼ਟੀ ਹੋਣੀ ਬਾਕੀ ਹੈ। ਅਮਰੀਕੀ ਸੰਘੀ ਉਡਾਣ ਪ੍ਰਸ਼ਾਸਨ ਦੇ ਬੁਲਾਰੇ ਗ੍ਰੇਗੋਰ ਨੇ ਦੱਸਿਆ ਕਿ ਹਾਦਸੇ ਵਿਚ ਸ਼ਾਮਲ ਇਕ ਜਹਾਜ਼ ਸੇਸਨਾ 206 ਸੀ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ।  


author

Lalita Mam

Content Editor

Related News