ਘਾਨਾ ''ਚ ਵਾਪਰਿਆ ਸੜਕ ਹਾਦਸਾ, ਹੋਈ ਅੱਠ ਲੋਕਾਂ ਦੀ ਮੌਤ

Thursday, May 14, 2020 - 08:24 AM (IST)

ਘਾਨਾ ''ਚ ਵਾਪਰਿਆ ਸੜਕ ਹਾਦਸਾ, ਹੋਈ ਅੱਠ ਲੋਕਾਂ ਦੀ ਮੌਤ

ਅੰਕਾਰਾ- ਪੂਰਬੀ ਘਾਨਾ ਦੇ ਅਨਯਿਨਮ ਖੇਤਰ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਸਥਾਨਕ ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਟ੍ਰੈਫਿਕ ਅਤੇ ਟ੍ਰਾਂਸਪੋਰਟ ਵਿਭਾਗ ਦੇ ਕਿਬੀ ਦੇ ਡਿਵੀਜ਼ਨਲ ਕਮਾਂਡਰ, ਹੈਨਰੀ ਅਗਿਆਮੰਗ ਨੇ ਮੀਡੀਆ ਨੂੰ ਦੱਸਿਆ ਕਿ ਕੁਮਾਸੀ ਵੱਲ ਜਾ ਰਹੀਆਂ ਦੋ ਮਿੰਨੀ ਬੱਸਾਂ ਸੜਕ ਦੇ ਵਿਚਕਾਰ ਖੜ੍ਹੇ ਟਰੱਕ ਨਾਲ ਟਕਰਾ ਗਈਆਂ। ਕਮਾਂਡਰ ਨੇ ਦੱਸਿਆ ਕਿ ਪਹਿਲੀ ਬੱਸ ਟਰੱਕ ਨਾਲ ਟਕਰਾਉਣ ਤੋਂ ਬਚ ਗਈ ਪਰ ਦੂਜੀ ਬੱਸ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਚਾਰ ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰਾਂ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਖਰਾਬ ਹੋਏ ਟਰੱਕ ਨੂੰ ਠੀਕ ਕਰ ਰਿਹਾ ਵਿਅਕਤੀ ਵੀ ਇਸ ਹਾਦਸੇ ਵਿਚ ਆਪਣੀ ਜਾਨ ਗੁਆ ਬੈਠਾ।


author

Lalita Mam

Content Editor

Related News