ਸਿਏਰਾ ਲਿਓਨ ''ਚ ਇਮਾਰਤ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ, ਮਚਿਆ ਚੀਕ ਚਿਹਾੜਾ

Tuesday, Sep 17, 2024 - 03:08 PM (IST)

ਫ੍ਰੀਟਾਊਨ : ਸਿਏਰਾ ਲਿਓਨ ਦੀ ਰਾਜਧਾਨੀ ਫ੍ਰੀਟਾਊਨ ਵਿਚ ਇਕ ਸੱਤ ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਸੀਏਰਾ ਲਿਓਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ (ਐੱਨਡੀਐੱਮਏ) ਨੇ ਇਸ ਦੀ ਪੁਸ਼ਟੀ ਕੀਤੀ ਹੈ।

ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ NDMA ਨੇ ਸੋਮਵਾਰ ਨੂੰ ਕਿਹਾ ਕਿ ਮਲਬੇ 'ਚੋਂ 6 ਲੋਕਾਂ ਨੂੰ ਬਚਾਇਆ ਗਿਆ ਹੈ, ਜਦਕਿ ਕਈ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। ਚਸ਼ਮਦੀਦਾਂ ਅਨੁਸਾਰ, ਇਮਾਰਤ ਰਿਹਾਇਸ਼ੀ ਅਤੇ ਵਪਾਰਕ ਉਦੇਸ਼ਾਂ ਲਈ ਵਰਤੀ ਜਾਂਦੀ ਸੀ।

NDMA ਅਤੇ ਹੋਰ ਭਾਈਵਾਲ ਢਹਿ ਢੇਰੀ ਢਾਂਚੇ ਦੇ ਹੇਠਾਂ ਫਸੇ ਹੋਰ ਪੀੜਤਾਂ ਨੂੰ ਬਰਾਮਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ NDMA ਅਧਿਕਾਰੀਆਂ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਨਡੀਐੱਮਏ ਦੇ ਡਾਇਰੈਕਟਰ ਜਨਰਲ ਬ੍ਰਿਮਾ ਸੇਸੇ ਨੇ ਅਯੋਗ ਠੇਕੇਦਾਰਾਂ ਅਤੇ ਘਟੀਆ ਇਮਾਰਤ ਸਮੱਗਰੀ ਦੀ ਵਰਤੋਂ ਨਾਲ ਜੁੜੇ ਜੋਖਮਾਂ ਬਾਰੇ ਜਨਤਕ ਜਾਗਰੂਕਤਾ ਵਧਾਉਣ ਲਈ ਏਜੰਸੀ ਦੀ ਵਚਨਬੱਧਤਾ ਨੂੰ ਦੁਹਰਾਇਆ।


Baljit Singh

Content Editor

Related News