ਨੇਪਾਲ ''ਚ ਸੜਕ ਹਾਦਸੇ ''ਚ 8 ਲੋਕਾਂ ਦੀ ਮੌਤ, 5 ਜ਼ਖ਼ਮੀ

Friday, Nov 15, 2024 - 05:12 PM (IST)

ਨੇਪਾਲ ''ਚ ਸੜਕ ਹਾਦਸੇ ''ਚ 8 ਲੋਕਾਂ ਦੀ ਮੌਤ, 5 ਜ਼ਖ਼ਮੀ

ਕਾਠਮੰਡੂ (ਏਜੰਸੀ)- ਨੇਪਾਲ ਵਿੱਚ ਸ਼ੁੱਕਰਵਾਰ ਸਵੇਰੇ ਇੱਕ SUV ਕਾਰ ਹਾਈਵੇਅ ਤੋਂ ਡਿੱਗ ਗਈ, ਜਿਸ ਵਿੱਚ 8 ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: ਕੀ ਖ਼ਤਮ ਹੋ ਜਾਵੇਗਾ ਰੂਸ-ਯੂਕ੍ਰੇਨ ਯੁੱਧ? ਜਾਣੋ ਕੀ ਬੋਲੇ ਡੋਨਾਲਡ ਟਰੰਪ

ਇਕ ਸਮਾਚਾਰ ਏਜੰਸੀ ਮੁਤਾਬਕ ਦਾਰਚੁਲਾ ਜ਼ਿਲ੍ਹੇ ਵਿਚ ਸਥਾਨਕ ਸਮੇਂ ਅਨੁਸਾਰ ਸਵੇਰੇ 4 ਵਜੇ ਦੇ ਕਰੀਬ ਕਾਰ, ਜਿਸ ਵਿਚ ਕੁੱਲ 13 ਲੋਕ ਸਵਾਰ ਸਨ, ਇਕ ਚੱਟਾਨ ਤੋਂ 300 ਮੀਟਰ ਹੇਠਾਂ ਡਿੱਗ ਗਈ। ਜ਼ਿਲ੍ਹਾ ਪੁਲਸ ਦੇ ਬੁਲਾਰੇ ਛਤਰ ਬਹਾਦੁਰ ਰਾਵਤ ਨੇ ਕਿਹਾ, "ਕਾਰ ਵਿੱਚ ਸ਼ਰਧਾਲੂ ਸਵਾਰ ਸਨ, ਜੋ ਜ਼ਿਲ੍ਹੇ ਦੇ ਮੱਲਿਕਾਰਜੁਨ ਮੰਦਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ।" ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ 'ਚੋਂ 3 ਦੀ ਹਾਲਤ ਗੰਭੀਰ ਹੈ। 

ਇਹ ਵੀ ਪੜ੍ਹੋ: ਭਾਰਤ ਨੇ ਜਿਸ ਨੂੰ ਐਲਾਨਿਆ ਭਗੌੜਾ ਕੈਨੇਡਾ ਨੇ ਉਸ ਨੂੰ ਦਿੱਤੀ ਕਲੀਨ ਚਿੱਟ, ਜਾਣੋ ਕੌਣ ਹੈ ਸੰਦੀਪ ਸਿੰਘ ਸਿੱਧੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News