ਅਸੀਂ ਗਾਜ਼ਾ ''ਚ 2 ਦਿਨ ਦੀ ਜੰਗਬੰਦੀ ਅਤੇ 4 ਬੰਧਕਾਂ ਦੀ ਰਿਹਾਈ ਦਾ ਪ੍ਰਸਤਾਵ ਰੱਖਿਆ: ਮਿਸਰ ਦੇ ਰਾਸ਼ਟਰਪਤੀ

Monday, Oct 28, 2024 - 02:45 PM (IST)

ਅਸੀਂ ਗਾਜ਼ਾ ''ਚ 2 ਦਿਨ ਦੀ ਜੰਗਬੰਦੀ ਅਤੇ 4 ਬੰਧਕਾਂ ਦੀ ਰਿਹਾਈ ਦਾ ਪ੍ਰਸਤਾਵ ਰੱਖਿਆ: ਮਿਸਰ ਦੇ ਰਾਸ਼ਟਰਪਤੀ

ਰਮਤ ਹਸ਼ਾਰੋਨ/ਇਜ਼ਰਾਈਲ (ਏਜੰਸੀ)- ਮਿਸਰ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਇਜ਼ਰਾਈਲ ਅਤੇ ਹਮਾਸ ਦਰਮਿਆਨ 2 ਦਿਨ ਦੀ ਜੰਗਬੰਦੀ ਦਾ ਪ੍ਰਸਤਾਵ ਰੱਖਿਆ ਹੈ ਅਤੇ ਇਸ ਦੌਰਾਨ ਗਾਜ਼ਾ ਵਿੱਚ ਬੰਧਕ ਬਣਾਏ ਗਏ 4 ਲੋਕਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਰਾਸ਼ਟਰਪਤੀ ਅਬਦੇਲ-ਫਤੇਹ ਅਲ-ਸੀਸੀ ਨੇ ਕਾਹਿਰਾ ਵਿੱਚ ਕਿਹਾ ਕਿ ਪ੍ਰਸਤਾਵ ਵਿੱਚ ਕੁਝ ਫਲਸਤੀਨੀ ਕੈਦੀਆਂ ਦੀ ਰਿਹਾਈ ਅਤੇ ਗਾਜ਼ਾ ਪੱਟੀ ਵਿੱਚ ਮਾਨਵਤਾਵਾਦੀ ਸਹਾਇਤਾ ਦੀ ਪਹੁੰਚਾਉਣਾ ਵੀ ਸ਼ਾਮਲ ਹੈ। ਕਤਰ ਅਤੇ ਅਮਰੀਕਾ ਦੇ ਨਾਲ ਮਿਸਰ ਇੱਕ ਪ੍ਰਮੁੱਖ ਵਿਚੋਲਾ ਰਿਹਾ ਹੈ।

ਇਹ ਵੀ ਪੜ੍ਹੋ: PM ਨੇਤਨਯਾਹੂ ਦੇ ਭਾਸ਼ਣ ਦੌਰਾਨ ਹੰਗਾਮਾ, ਪ੍ਰਦਰਸ਼ਨਕਾਰੀਆਂ ਨੇ ਲਾਏ 'ਸ਼ਰਮ ਕਰੋ' ਦੇ ਨਾਅਰੇ

ਇਹ ਪਹਿਲੀ ਵਾਰ ਹੈ ਜਦੋਂ ਮਿਸਰ ਦੇ ਰਾਸ਼ਟਰਪਤੀ ਨੇ ਜਨਤਕ ਤੌਰ 'ਤੇ ਅਜਿਹੀ ਯੋਜਨਾ ਦਾ ਪ੍ਰਸਤਾਵ ਦਿੱਤਾ ਹੈ। ਹਾਲਾਂਕਿ ਇਸ ਪ੍ਰਸਤਾਵ 'ਤੇ ਇਜ਼ਰਾਈਲ ਜਾਂ ਹਮਾਸ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਅਲ-ਸੀਸੀ ਨੇ ਕਿਹਾ ਕਿ ਪ੍ਰਸਤਾਵ ਦਾ ਉਦੇਸ਼ ਸਥਿਤੀ ਨੂੰ ਸੁਧਾਰਨ ਲਈ ਰਾਹ ਪੱਧਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰ 2 ਦਿਨ ਦੀ ਜੰਗਬੰਦੀ ਲਾਗੂ ਹੋ ਜਾਣ ਦੇ ਬਾਅਦ ਇਸ ਨੂੰ ਸਥਾਈ ਬਣਾਉਣ ਲਈ ਗੱਲਬਾਤ ਜਾਰੀ ਰਹੇਗੀ।

ਇਹ ਵੀ ਪੜ੍ਹੋ : ਈਰਾਨ: ਜੇਲ੍ਹ 'ਚ ਬੰਦ ਨੋਬਲ ਪੁਰਸਕਾਰ ਜੇਤੂ ਨੂੰ ਹਸਪਤਾਲ 'ਚ ਭਰਤੀ ਕਰਾਉਣ ਦੀ ਮਿਲੀ ਇਜ਼ਾਜ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News