ਥੈਰੇਸਾ ਮੇਅ ਦੇ ਬ੍ਰੈਗਜ਼ਿਟ ਦੀ ਹਮਾਇਤ ਲਈ ਅੰਤਿਮ ਪੜਾਅ ''ਚ ਕੋਸ਼ਿਸ਼ਾਂ ਤੇਜ਼

03/18/2019 8:12:13 PM

ਲੰਡਨ (ਏ.ਪੀ.)- ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਯੂਰਪੀ ਸੰਘ ਤੋਂ ਵੱਖਰੇ ਹੋਣ ਲਈ ਹਮਾਇਤ ਜੁਟਾਉਣ ਦੇ ਮਕਸਦ ਨਾਲ ਅੰਤਿਮ ਪਲਾਂ ਦੀਆਂ ਕੋਸ਼ਿਸ਼ਾਂ ਤਹਿਤ ਹੁਣ ਉਹ ਉੱਤਰੀ ਆਇਰਲੈਂਡ ਦੀ ਡੈਮੋਕ੍ਰੇਟਿਕ ਯੂਨੀਅਨਿਸਟ ਪਾਰਟੀ (ਡੀ.ਯੂ.ਪੀ.) 'ਤੇ ਧਿਆਨ ਕੇਂਦਰਤ ਕਰ ਰਹੀ ਹੈ। ਸੰਸਦ ਵਿਚੋਂ ਮਿਲੀਆਂ ਦੋ ਕਰਾਰੀਆਂ ਹਾਰਾਂ ਨੂੰ ਜਿੱਤ ਵਿਚ ਬਦਲਣ ਲਈ ਡੀ.ਯੂ.ਪੀ. ਦੇ 10 ਸੰਸਦ ਮੈਂਬਰ ਮੇਅ ਲਈ ਮਹੱਤਵਪੂਰਨ ਹਨ ਕਿਉਂਕਿ ਉਨ੍ਹਾਂ ਦੀ ਹਮਾਇਤ ਪ੍ਰਧਾਨ ਮੰਤਰੀ ਦੀ ਕੰਜ਼ਰਵੇਟਿਵ ਪਾਰਟੀ ਦੇ ਕੱਟੜਪੰਥੀ ਮੈਂਬਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਵਿਰੋਧੀ ਧਿਰ ਹੁਣ ਬੈਕਸਟਾਪ ਕਹੇ ਜਾ ਰਹੇ ਕਦਮ 'ਤੇ ਧਿਆਨ ਕੇਂਦਰਤ ਕਰ ਰਿਹਾ ਹੈ। ਇਹ ਉੱਤਰੀ ਆਇਰਲੈਂਡ ਅਤੇ ਆਇਰਲੈਂਡ ਰਿਪਬਲਿਕ ਦੀਆਂ ਮੱਧ ਸਰਹੱਦਾਂ ਦੀ ਕਠੋਰਤਾ ਨੂੰ ਨਹੀਂ ਸਵੀਕਾਰ ਕਰਨ ਲਈ ਬਣਾਇਆ ਗਿਆ ਹੈ। ਹਾਲਾਂਕਿ ਮੇਅ ਨੂੰ ਸੋਮਵਾਰ ਨੂੰ ਉਸ ਵੇਲੇ ਝਟਕਾ ਲੱਗਾ, ਜਦੋਂ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜਾਨਸਨ ਨੇ ਇਸ ਨੂੰ ਰੱਦ ਕਰ ਦਿੱਤਾ। ਜਾਨਸਨ ਨੇ ਡੇਲੀ ਟੈਲੀਗ੍ਰਾਫ ਵਿਚ ਪ੍ਰਕਾਸ਼ਿਤ ਆਪਣੇ ਇਕ ਸਤੰਭ ਵਿਚ ਕਿਹਾ ਕਿ ਬੈਕਸਟਾਪ ਵਿਚ ਅਤੇ ਅੱਗੇ ਬਦਲਾਅ ਕਰਨ ਦੀ ਲੋੜ ਹੈ।


Sunny Mehra

Content Editor

Related News