ਕੋਰੋਨਾ ਵਾਇਰਸ ਦਾ ਅਸਰ : ਅਖਤਰ ਨੇ ਕਿਹਾ- ਪਾਕਿ ਦੇ ਲੋਕਾਂ ''ਚ ਡਰ ਹੀ ਨਹੀਂ, ਭਾਰਤ ਤੋਂ ਸਿੱਖੋ (Video)
Monday, Mar 23, 2020 - 06:43 PM (IST)

ਸਪੋਰਟਸ ਡੈਸਕ : ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਲਈ ਭਾਰਤ ਸਖਤ ਕਦਮ ਚੁੱਕ ਰਿਹਾ ਹੈ ਅਤੇ ਇਸ ਗੱਲ ਦੀ ਸ਼ਲਾਘਾ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਵੀ ਕੀਤੀ ਹੈ। ਅਖਤਰ ਨੇ ਪਾਕਿਸਤਾਨ ਦੀ ਕਲਾਸ ਲਗਾਉਂਦਿਆਂ ਇਸ 'ਤੇ ਚਿੰਤਾ ਪ੍ਰਗਟਾਈ ਹੈ ਅਤੇ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਤੋਂ ਸਿੱਖਣ ਦੀ ਜ਼ਰੂਰਤ ਹੈ। ਅਖਤਰ ਨੇ ਇਹ ਬਿਆਨ ਤਦ ਦਿੱਤਾ ਜਦੋਂ ਪਾਕਿਸਤਾਨ ਵਿਚ 799 ਲੋਕਾਂ ਵਿਚ ਇਸ ਖਤਰਨਾਕ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ ਅਤੇ 6 ਲੋਕਾਂ ਦੀ ਮੌਤ ਹੋ ਗਈ ਹੈ।
ਅਖਤਰ ਨੇ ਕਿਹਾ ਕਿ ਇੱਥੇ (ਪਾਕਿਸਤਾਨ) ਦੇ ਲੋਕ ਇਸ ਖਤਰਨਾਕ ਵਾਇਰਸ ਦੇ ਇੰਨਾ ਗੰਭੀਰ ਰੂਪ ਲੈਣ ਦੇ ਬਾਅਦ ਵੀ ਚੌਕਸ ਨਹੀਂ ਹੈ ਅਤੇ ਉਹ ਨਿਡਰ ਹੋ ਕੇ ਝੰਡ ਬਣਾ ਕੇ ਕਿਤੇ ਵੀ ਆ-ਜਾ ਰਹੇ ਹਨ। ਲੋਕਾਂ ਨੂੰ ਸਮਝਣਾ ਚਾਹੀਦੈ ਅਤੇ ਲਾਕਡਾਊਨ ਕਰਨਾ ਚਾਹੀਦੈ। ਉਸ ਨੇ ਕਿਹਾ ਕਿ ਇਸ ਮਾਮਲੇ ਵਿਚ ਸਾਨੂੰ ਇੰਡੀਆ ਤੋਂ ਸਿੱਖਣ ਦੀ ਜ਼ਰੂਰਤ ਹੈ। ਉੱਥੇ ਕਰਫਿਊ ਲੱਗਾ ਹੈ, ਲੋਕਾਂ ਨੇ ਖੁਦ ਆਪਣੀ ਮਰਜ਼ੀ ਨਾਲ ਲਾਕਡਾਊਨ ਕੀਤਾ ਹੈ।
ਰਾਵਲਪਿੰਡੀ ਐਕਸਪ੍ਰੈਸ ਨੇ ਅੱਗੇ ਕਿਹਾ ਕਿ ਬੰਗਲਾਦੇਸ਼ ਅਤੇ ਰਵਾਂਡਾ ਵਰਗੇ ਮੁਲਕ ਵੀ ਇਸ ਖਤਰਨਾਕ ਬੀਮਾਰੀ ਨਾਲ ਲੜਨ ਲਈ ਚੰਗਾ ਕੰਮ ਕਰ ਰਹੇ ਹਨ ਪਰ ਪਾਕਿਸਤਾਨ ਦੇ ਲੋਕਾਂ ਵਿਚ ਡਰ ਨਹੀਂ ਹੈ। ਇੱਥੇ ਇਕ-ਇਕ ਬਾਈਕ 'ਤੇ ਚਾਰ-ਚਾਰ ਲੋਕ ਬੈਠ ਕੇ ਘੁੰਮ ਰਹੇ ਹਨ। ਲੋਕ ਪਹਾੜਾ 'ਤੇ ਪਿਕਨਿਕ ਮਨਾਉਣ ਜਾ ਰਹੇ ਹਨ। ਉਸ ਨੇ ਕਿਹਾ ਕਿ ਹਾਲਾਤ 'ਤੇ ਕਾਬੂ ਪਾਉਣ ਲਈ ਕਰਫਿਊ ਲਗਾਉਣਾ ਚਾਹੀਦੈ। ਇੱਥੇ ਹੋਟਲ ਰਾਤ 10-10 ਵਜੇ ਤਕ ਖੁਲ ਰਹੇ ਹਨ। ਲੋਕ ਇਕ-ਦੂਜੇ ਦੇ ਘਰ ਵਿਚ ਦਾਵਤਾਂ ਲਈ ਜਾ ਰਹੇ ਹਨ।