ਇਕਵਾਡੋਰ ਦੀ ਅਦਾਲਤ ਨੇ ਜੂਲੀਅਨ ਅਸਾਂਜੇ ਦੀ ਨਾਗਰਿਕਤਾ ਕੀਤੀ ਰੱਦ

Thursday, Jul 29, 2021 - 03:37 AM (IST)

ਕਵੀਟੋ- ਇਕਵਾਡੋਰ ਨੇ ਵਿਕੀਲੀਕਸ ਦੇ ਸੰਸਥਾਪਕ ਅਤੇ ਇਸ ਸਮੇਂ ਬ੍ਰਿਟੇਨ ਦੀ ਜੇਲ ਵਿਚ ਬੰਦ ਜੂਲੀਅਨ ਅਸਾਂਜੇ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਇਕਵਾਡੋਰ ਦੀ ਨਿਆਂ ਪ੍ਰਣਾਲ ਨੇ ਦੱਖਣੀ ਅਮਰੀਕੀ ਦੇਸ਼ ਦੇ ਵਿਦੇਸ਼ ਮੰਤਰਾਲਾ ਵਲੋਂ ਦਾਇਰ ਇਕ ਦਾਅਵੇ ਦੇ ਜਵਾਬ ਵਿਚ ਇਕ ਪੱਤਰ ਵਿਚ ਆਸਟ੍ਰੇਲੀਆਈ ਨਾਗਰਿਕ ਅਸਾਂਜੇ ਨੂੰ ਉਨ੍ਹਾਂ ਦੀ ਨਾਗਰਿਕਤਾ ਰੱਦ ਕੀਤੇ ਜਾਣ ਬਾਰੇ ਅਧਿਕਾਰਕ ਤੌਰ ’ਤੇ ਨੋਟੀਫਾਈਡ ਕੀਤਾ। ਕਿਸੇ ਵਿਦੇਸ਼ੀ ਨੂੰ ਦੇਸ਼ ਵਿਚ ਮਿੱਥੇ ਸਮੇਂ ਤੱਕ ਰਹਿਣ ਤੋਂ ਬਾਅਦ ਮਿਲੀ ਨਾਗਰਿਕਤਾ ਨੂੰ ਓਦੋਂ ਨੁਕਸਾਨਦਾਇਕ ਮੰਨਿਆ ਜਾਂਦਾ ਹੈ, ਜਦੋਂ ਇਸਨੂੰ ਸਬੰਧਤ ਤੱਥਾਂ ਨੂੰ ਲੁਕਾਕੇ, ਝੂਠੇ ਕਾਗਜ਼ਾਤਾਂ ਅਤੇ ਧੋਖਾਦੇਹੀ ਦੇ ਆਧਾਰ ’ਤੇ ਦਿੱਤਾ ਗਿਆ ਹੋਵੇ। 

ਖ਼ਬਰ ਪੜ੍ਹੋ- ਛੱਤੀਸਗੜ੍ਹ ਦੇ ਸਿਹਤ ਮੰਤਰੀ ਵਿਰੁੱਧ ਦੋਸ਼ਾਂ ਨੂੰ ਲੈ ਕੇ ਅਸੈਂਬਲੀ ’ਚ ਭਾਰੀ ਹੰਗਾਮਾ


ਇਕਵਾਡੋਰ ਦੇ ਅਧਿਕਾਰੀਆਂ ਨੇ ਕਿਹਾ ਕਿ ਅਸਾਂਜੇ ਨੂੰ ਦਿੱਤੀ ਨਾਗਰਿਕਤਾ ਦੇ ਸਬੰਧ ਵਿਚ ਕਈ ਗਲਤੀਆਂ, ਵੱਖ-ਵੱਖ ਦਸਤਖਤ, ਦਸਤਾਵੇਜਾਂ ਨਾਲ ਸੰਭਾਵਿਤ ਛੇੜਖਾਨੀ, ਫੀਸ ਦਾ ਭੁਗਤਾਨ ਨਹੀਂ ਕਰਨਾ ਅਤੇ ਹੋਰ ਸਮੱਸਿਆਵਾਂ ਪਾਈਆਂ ਗਈਆਂ ਹਨ। ਅਸਾਂਜੇ ਦੇ ਵਕੀਲ ਕਾਰਲੋਸ ਪੋਵੇਦਾ ਨੇ ‘ਦਿ ਐਸੋਸੀਏਟਿਡ ਪ੍ਰੈੱਸ’ ਨੂੰ ਦੱਸਿਆ ਕਿ ਫੈਸਲਾ ਉਚਿਤ ਪ੍ਰਕਿਰਿਆ ਦੇ ਬਿਨਾਂ ਕੀਤਾ ਗਿਆ ਅਤੇ ਅਸਾਂਜੇ ਨੂੰ ਮਾਮਲੇ ਵਿਚ ਪੇਸ਼ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਇਹ ਖ਼ਬਰ ਪੜ੍ਹੋ- J-K: ਅਮਰਨਾਥ 'ਚ ਫਟਿਆ ਬੱਦਲ, SDRF ਦੀਆਂ 2 ਟੀਮਾਂ ਮੌਕੇ 'ਤੇ ਪਹੁੰਚੀਆਂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News