ਇਕਵਾਡੋਰ ਦੇ ਉਪ ਰਾਸ਼ਟਰਪਤੀ ਨੂੰ 6 ਸਾਲ ਦੀ ਕੈਦ

12/14/2017 11:29:58 AM

ਕਵੀਟੋ(ਭਾਸ਼ਾ)— ਇਕਵਾਡੋਰ ਦੇ ਉਪ-ਰਸ਼ਟਰਪਤੀ ਜੋਰਜ ਗਲਾਸ ਨੂੰ ਬ੍ਰਾਜ਼ੀਲ ਦੀ ਨਿਰਮਾਣ ਕੰਪਨੀ ਓਡੇਬ੍ਰੇਚ ਤੋਂ ਰਿਸ਼ਵਤ ਲੈਣ ਦੇ ਜ਼ੁਰਮ ਵਿਚ ਅੱਜ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਓਡੇਬ੍ਰੇਚ ਨਾਲ ਜੁੜੇ ਕਿਸੇ ਵੀ ਮਾਮਲੇ ਵਿਚ ਸਜ਼ਾ ਪਾਉਣ ਵਾਲੇ ਉਹ ਪਹਿਲੇ ਉਚ ਦਰਜੇ ਦੇ ਅਧਿਕਾਰੀ ਹਨ। ਲੋਕ ਨਿਰਮਾਣ ਦੇ ਠੇਕੇ ਪਾਉਣ ਲਈ ਰਿਸ਼ਵਤ ਦੇਣ ਦਾ ਕੰਪਨੀ ਦਾ ਪੁਰਾਣਾ ਇਤਿਹਾਸ ਹੈ ਅਤੇ ਇਨ੍ਹਾਂ ਨਾਲ ਜੁੜੇ ਮਾਮਲੇ ਵਿਚ ਲਾਤਿਨ ਅਮਰੀਕੀ ਦੇਸ਼ਾਂ ਦੇ ਕਈ ਅਧਿਕਾਰੀ ਅਤੇ ਸਾਬਕਾ ਅਧਿਕਾਰੀ ਜਾਂਚ ਦੇ ਦਾਇਰੇ ਵਿਚ ਹਨ। ਕਾਂਗਰਸ ਨੇ ਗਲਾਸ (48) ਨੂੰ ਮਿਲੀ ਛੋਟ ਹਟਾ ਲਈ ਸੀ, ਜਿਸ ਤੋਂ ਬਾਅਦ ਉਹ ਅਕਤੂਬਰ ਤੋਂ ਹਿਰਾਸਤ ਵਿਚ ਚੱਲ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਦੇਸ਼ ਦਾ ਉਪ-ਰਾਸ਼ਟਰਪਤੀ ਬਣੇ ਰਹਿਣ ਦੀ ਇਜਾਜ਼ਤ ਸੀ। ਇਕਵਾਡੋਰ ਦੀ ਸੁਪਰੀਮ ਕੋਰਟ ਵਿਚ ਉਨ੍ਹਾਂ ਵਿਰੁੱਧ ਸੁਣਵਾਈ ਪਿਛਲੇ ਮਹੀਨੇ ਸ਼ੁਰੂ ਹੋਈ ਸੀ। ਉਹ ਸਜ਼ਾ ਵਿਰੁੱਧ ਅਪੀਲ ਕਰ ਸਕਦੇ ਹਨ। ਵਕੀਲਾਂ ਦਾ ਕਹਿਣਾ ਹੈ ਕਿ ਗਲਾਸ ਨੂੰ ਕੰਪਨੀ ਨੇ 1 ਕਰੋੜ 35 ਲੱਖ ਡਾਲਰ ਦੀ ਰਿਸ਼ਵਤ ਦਿੱਤੀ ਸੀ। ਉਨ੍ਹਾਂ ਤੱਕ ਇਹ ਰਿਸ਼ਵਤ ਉਨ੍ਹਾਂ ਦੇ ਇਕ ਰਿਸ਼ਤੇਦਾਰ ਜ਼ਰੀਏ ਪਹੁੰਚਾਈ ਗਈ ਸੀ। ਉਹ ਰਿਸ਼ਤੇਦਾਰ ਵੀ ਜੇਲ ਵਿਚ ਹੈ।


Related News