ਕਾਂਗੋ 'ਚ ਇਬੋਲਾ ਦਾ ਕਹਿਰ: 900 ਤੋਂ ਵੱਧ ਸ਼ੱਕੀ ਮਾਮਲੇ ਆਏ ਸਾਹਮਣੇ; WHO ਨੇ ਜਤਾਈ ਚਿੰਤਾ

Monday, May 25, 2026 - 03:30 PM (IST)

ਕਾਂਗੋ 'ਚ ਇਬੋਲਾ ਦਾ ਕਹਿਰ: 900 ਤੋਂ ਵੱਧ ਸ਼ੱਕੀ ਮਾਮਲੇ ਆਏ ਸਾਹਮਣੇ; WHO ਨੇ ਜਤਾਈ ਚਿੰਤਾ

ਜਨੇਵਾ (ਆਈਏਐਨਐਸ)): ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ (DRC) ਵਿੱਚ ਇਬੋਲਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ, ਜਿਸ ਕਾਰਨ ਵਿਸ਼ਵ ਸਿਹਤ ਸੰਗਠਨ (WHO) ਨੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। WHO ਦੇ ਡਾਇਰੈਕਟਰ-ਜਨਰਲ ਟੇਡਰੋਸ ਅਧਾਨੋਮ ਘੇਬਰੇਅਸਸ ਨੇ ਦੱਸਿਆ ਕਿ ਦੇਸ਼ ਵਿੱਚ ਨਿਗਰਾਨੀ ਵਧਾਉਣ ਤੋਂ ਬਾਅਦ ਹੁਣ ਤੱਕ 900 ਤੋਂ ਵੱਧ ਸ਼ੱਕੀ ਮਾਮਲੇ ਪਛਾਣੇ ਗਏ ਹਨ, ਜਿਨ੍ਹਾਂ ਵਿੱਚੋਂ 101 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

ਇਸ ਬੀਮਾਰੀ ਦਾ ਮੁੱਖ ਕੇਂਦਰ ਇਟੂਰੀ (Ituri) ਸੂਬਾ ਬਣਿਆ ਹੋਇਆ ਹੈ, ਜਿੱਥੇ ਲਗਭਗ 50 ਲੱਖ ਲੋਕ ਰਹਿ ਰਹੇ ਹਨ। ਟੇਡਰੋਸ ਅਨੁਸਾਰ ਇਸ ਖ਼ੇਤਰ ਵਿੱਚ ਚੱਲ ਰਹੇ ਹਥਿਆਰਬੰਦ ਸੰਘਰਸ਼ ਕਾਰਨ ਹਾਲਾਤ ਬਹੁਤ ਨਾਜ਼ੁਕ ਹਨ। ਇੱਥੇ ਹਰ ਚਾਰ ਵਿੱਚੋਂ ਇੱਕ ਵਿਅਕਤੀ ਨੂੰ ਮਾਨਵਤਾਵਾਦੀ ਸਹਾਇਤਾ ਦੀ ਲੋੜ ਹੈ ਅਤੇ ਹਰ ਪੰਜ ਵਿੱਚੋਂ ਇੱਕ ਵਿਅਕਤੀ ਬੇਘਰ ਹੋ ਚੁੱਕਾ ਹੈ।ਲਗਾਤਾਰ ਹੋ ਰਹੀ ਹਿੰਸਾ ਕਾਰਨ ਸਿਹਤ ਕਰਮਚਾਰੀ ਅਤੇ ਮਾਨਵਤਾਵਾਦੀ ਵਰਕਰ ਇਲਾਕਾ ਛੱਡਣ ਲਈ ਮਜਬੂਰ ਹੋ ਰਹੇ ਹਨ। ਇਸ ਕਾਰਨ ਸੰਕਰਮਿਤ ਲੋਕਾਂ ਦੀ ਭਾਲ ਕਰਨ ਅਤੇ ਉਨ੍ਹਾਂ ਦਾ ਸਮੇਂ ਸਿਰ ਇਲਾਜ ਕਰਨ ਵਿੱਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਅਸੁਰੱਖਿਆ ਅਤੇ ਡਰ ਕਾਰਨ ਭਾਈਚਾਰਿਆਂ ਵਿੱਚ ਮਦਦ ਕਰਨ ਵਾਲੀਆਂ ਟੀਮਾਂ ਪ੍ਰਤੀ ਬੇਵਿਸ਼ਵਾਸੀ ਵੀ ਵਧ ਰਹੀ ਹੈ।ਖ਼ਤਰੇ ਨੂੰ ਦੇਖਦੇ ਹੋਏ, WHO ਨੇ 16 ਮਈ ਨੂੰ ਕਾਂਗੋ ਅਤੇ ਯੂਗਾਂਡਾ ਵਿੱਚ ਫੈਲੇ ਇਸ ਬੁੰਡੀਬੁਗਿਓ (Bundibugyo) ਵਾਇਰਸ ਨੂੰ 'ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ' ਐਲਾਨ ਦਿੱਤਾ ਸੀ
। 22 ਮਈ ਨੂੰ WHO ਨੇ ਰਾਸ਼ਟਰੀ ਪੱਧਰ 'ਤੇ ਇਸ ਦੇ ਜੋਖਮ ਨੂੰ "ਬਹੁਤ ਉੱਚਾ"ਅਤੇ ਖ਼ੇਤਰੀ ਪੱਧਰ 'ਤੇ "ਉੱਚਾ" ਕਰ ਦਿੱਤਾ ਹੈ, ਹਾਲਾਂਕਿ ਵਿਸ਼ਵ ਪੱਧਰ 'ਤੇ ਫਿਲਹਾਲ ਇਹ ਜੋਖਮ ਘੱਟ ਹੈ। ਇਬੋਲਾ ਇੱਕ ਬਹੁਤ ਹੀ ਘਾਤਕ ਬੀਮਾਰੀ ਹੈ, ਜਿਸ ਵਿੱਚ ਮੌਤ ਦਰ ਔਸਤਨ 50 ਫੀਸਦੀ ਹੁੰਦੀ ਹੈ। ਪਿਛਲੇ ਸਮਿਆਂ ਵਿੱਚ ਕੁਝ ਆਊਟਬ੍ਰੇਕਸ ਦੌਰਾਨ ਇਹ ਮੌਤ ਦਰ 25 ਤੋਂ 90 ਫੀਸਦੀ ਤੱਕ ਵੀ ਰਹੀ ਹੈ। ਜ਼ਿਕਰਯੋਗ ਹੈ ਕਿ 2014-2016 ਵਿੱਚ ਪੱਛਮੀ ਅਫਰੀਕਾ ਵਿੱਚ ਆਇਆ ਇਬੋਲਾ ਦਾ ਕਹਿਰ ਹੁਣ ਤੱਕ ਦਾ ਸਭ ਤੋਂ ਭਿਆਨਕ ਸੀ, ਜਿਸ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News