ਡੀ. ਆਰ. ਕਾਂਗੋ ਦੇ ਸ਼ਹਿਰ ਗੋਮਾ ''ਚ ਇਬੋਲਾ ਦੀ ਹੋਈ ਪੁਸ਼ਟੀ : ਅਧਿਕਾਰੀ

07/15/2019 10:18:37 AM

ਕਿੰਸ਼ਾਸਾ— ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ਦੇ ਸ਼ਹਿਰ ਗੋਮਾ 'ਚ ਇਬੋਲਾ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਪਿਛਲੇ ਸਾਲ ਦੇਸ਼ ਦੇ ਪੂਰਬੀ ਭਾਗ 'ਚ ਫੈਲੀ ਇਸ ਬੀਮਾਰੀ ਦੇ ਬਾਅਦ ਇਸ ਤੋਂ ਪ੍ਰਭਾਵਿਤ ਹੋਣ ਵਾਲਾ ਇਹ ਸਭ ਤੋਂ ਵੱਡਾ ਸ਼ਹਿਰ ਹੈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਐਤਵਾਰ ਤੜਕੇ ਇਕ ਬੀਮਾਰ ਵਿਅਕਤੀ ਬੁਟੇਮਬੋ ਤੋਂ ਇਕ ਬੱਸ ਰਾਹੀਂ 18 ਯਾਤਰੀਆਂ ਅਤੇ ਡਰਾਈਵਰ ਨਾਲ ਗੋਮਾ ਆਇਆ। ਇਬੋਲਾ ਨਾਲ ਪ੍ਰਭਾਵਿਤ ਹੋਣ ਵਾਲਾ ਬੁਟੇਮਬੋ ਮੁੱਖ ਸ਼ਹਿਰ ਹੈ। ਮੰਤਰਾਲੇ ਨੇ ਦੱਸਿਆ ਕਿ ਵਿਅਕਤੀ ਦੀ ਜਾਂਚ ਕੀਤੀ ਗਈ, ਜਿਸ 'ਚ ਉਸ ਨੂੰ ਇਬੋਲਾ ਹੋਣ ਦੀ ਪੁਸ਼ਟੀ ਹੋਈ। ਅਜਿਹਾ ਦੱਸਿਆ ਗਿਆ ਹੈ ਕਿ ਇਸ ਬੀਮਾਰੀ ਦਾ ਲੱਛਣ 9 ਜੁਲਾਈ ਨੂੰ ਦਿਖਾਈ ਦਿੱਤਾ ਅਤੇ ਇਸ ਦੇ ਬਾਅਦ ਉਸ ਨੇ ਇਹ ਯਾਤਰਾ ਕੀਤੀ। 

ਹਾਲਾਂਕਿ ਮੰਤਰਾਲੇ ਨੇ ਇਹ ਕਿਹਾ ਕਿ ਬੀਮਾਰ ਵਿਅਕਤੀ ਅਤੇ ਬੱਸ ਦੇ ਯਾਤਰੀਆਂ ਦੀ ਪਛਾਣ ਹੋ ਜਾਣ ਕਾਰਨ ਗੋਮਾ 'ਚ ਇਸ ਬੀਮਾਰੀ ਦੇ ਫੈਲਣ ਦਾ ਖਤਰਾ ਘੱਟ ਹੈ। ਉਨ੍ਹਾਂ ਨੇ ਦੱਸਿਆ ਕਿ ਯਾਤਰੀਆਂ ਅਤੇ ਬੱਸ ਡਰਾਈਵਰ ਨੂੰ ਸੋਮਵਾਰ ਨੂੰ ਟੀਕਾ ਲਗਾਇਆ ਜਾਵੇਗਾ। ਮੰਤਰਾਲੇ ਨੇ ਦੱਸਿਆ ਕਿ ਦੇਸ਼ ਦੇ ਪੂਰਬੀ ਹਿੱਸੇ 'ਚ ਇਸ ਬੀਮਾਰੀ ਦੇ ਫੈਲਣ ਦੇ ਬਾਅਦ ਤੋਂ ਹੁਣ ਤਕ 1,655 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 694 ਨੂੰ ਠੀਕ ਕੀਤਾ ਗਿਆ ਹੈ।


Related News