ਚੀਨੀ ਮੁਕਤ ਚੁਇੰਗਮ ਖਾਣ ਨਾਲ ਦੰਦਾਂ ’ਚ ਕੈਵਿਟੀ ਦਾ ਜੋਖਮ ਘੱਟ

Wednesday, Nov 20, 2019 - 08:21 PM (IST)

ਚੀਨੀ ਮੁਕਤ ਚੁਇੰਗਮ ਖਾਣ ਨਾਲ ਦੰਦਾਂ ’ਚ ਕੈਵਿਟੀ ਦਾ ਜੋਖਮ ਘੱਟ

ਲੰਡਨ (ਭਾਸ਼ਾ)-ਚੀਨੀ ਮੁਕਤ ਚੁਇੰਗਮ ਦੀ ਵਰਤੋਂ ਨਾਲ ਦੰਦਾਂ ’ਚ ਕੈਵਿਟੀ ਦੇ ਗੰਭੀਰ ਹੋਣ ਨੂੰ ਰੋਕਣ ’ਚ ਮਦਦ ਮਿਲਦੀ ਹੈ। ਇਹ ਗੱਲ ਇਕ ਅਧਿਐਨ ’ਚ ਕਹੀ ਗਈ ਹੈ, ਜਿਸ ’ਚ ਪਿਛਲੇ 50 ਸਾਲਾਂ ’ਚ ਪ੍ਰਕਾਸ਼ਿਤ ਦੰਦਾਂ ਦੀ ਦੇਖ-ਰੇਖ ਨਾਲ ਜੁੜੀਆਂ ਖੋਜਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਮੈਗਜ਼ੀਨ ‘ਡੈਂਟਲ ਰਿਸਰਚ : ਕਲੀਨਿਕਲ ਐਂਡ ਟ੍ਰਾਂਸਲੇਸ਼ਨ ਰਿਸਰਚ’ ’ਚ ਪ੍ਰਕਾਸ਼ਿਤ ਅਧਿਐਨ ’ਚ ਉਕਤ ਖੁਲਾਸਾ ਹੋਇਆ ਹੈ ਕਿ ਚੀਨੀ ਮੁਕਤ ਚੁਇੰਗਮ ਦੰਦਾਂ ’ਚ ਨੁਕਸਾਨ ਨੂੰ ਅੱਗੇ ਵਧਣ ਤੋਂ ਰੋਕ ਸਕਦੀ ਹੈ ਅਤੇ ਇਸ ਨੂੰ ਮੁਮਕਿਨ ਰੈਗੂਲੇਸ਼ਨ ਏਜੰਟ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ। ਅਧਿਐਨ ਟੀਮ ਵਿਚ ਲੰਡਨ ਸਥਿਤ ਕਿੰਗਸ ਕਾਲਜ ਦੇ ਮਾਹਰ ਸ਼ਾਮਲ ਸਨ ਜਿਨ੍ਹਾਂ ਨੇ ਪਿਛਲੇ 50 ਸਾਲਾਂ ਵਿਚ ਪ੍ਰਕਾਸ਼ਿਤ 12 ਅਧਿਐਨਾਂ ਦਾ ਵਿਸ਼ਲੇਸ਼ਣ ਕੀਤਾ। ਇਸ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਚੀਨੀ ਮੁਕਤ ਚੁਇੰਗਮ ਨੇ ਦੰਦਾਂ ਦੀ ਕੈਵਿਟੀ ਦੇ ਹੋਰ ਵਧਣ ਦਾ ਜੋਖਮ 28 ਫੀਸਦੀ ਤੱਕ ਘੱਟ ਕਰ ਦਿੱਤਾ।


author

Sunny Mehra

Content Editor

Related News